HOME ਯੁੱਧ ਨਸ਼ਿਆਂ ਵਿਰੁੱਧ

ਯੁੱਧ ਨਸ਼ਿਆਂ ਵਿਰੁੱਧ

ਸੱਪ ਲੰਘਣ ਤੋਂ ਬਾਅਦ ਲਕੀਰਾਂ ਕੁੱਟਣ ਦਾ ਕੀ ਫਾਇਦਾ 
    (ਸਮਾਜ ਵੀਕਲੀ)    ਬਲਬੀਰ ਸਿੰਘ ਬੱਬੀ:-    ਜਦੋਂ ਵੀ ਪੰਜਾਬ ਵਿੱਚ ਕੋਈ ਚੋਣ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ਸਾਰੀਆਂ ਹੀ ਸਿਆਸੀ ਪਾਰਟੀਆਂ ਚੋਣ ਪ੍ਰਚਾਰ ਵਿੱਚ ਇੱਕ ਗੱਲ ਉੱਤੇ ਜ਼ੋਰ ਦਿੰਦੀਆਂ ਹਨ ਕਿ ਅਸੀਂ ਪੰਜਾਬ ਵਿੱਚੋਂ ਨਸ਼ਾ ਖਤਮ ਕਰ ਦਿਆਗੇ ਕੋਈ ਟਾਈਮ ਦਿੰਦਾ ਇੰਨੇ ਦਿਨ ਚ ਖਤਮ ਕਰ ਦੇਵਾਗੇ ਕੋਈ ਕੁਛ ਤੇ ਕੋਈ ਕੁਛ। ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਜਿਹੜੀਆਂ ਸਿਆਸੀ ਪਾਰਟੀਆਂ ਦੇ ਆਗੂ ਇਹ ਕਹਿੰਦੇ ਹਨ ਕਿ ਅਸੀਂ ਨਸ਼ਾ ਬੰਦ ਕਰਾਂਗੇ ਉਹਨਾਂ ਹੀ ਸਿਆਸੀ ਪਾਰਟੀਆਂ ਦੇ ਕੁਝ ਲਾਲਚੀ ਖੁਦਗਰਜ ਪੰਜਾਬ ਦੇ ਵੈਰੀ ਆਗੂ ਨਸ਼ੇ ਵਾਲੇ ਮਾਮਲੇ ਵਿੱਚ ਨਸ਼ੇ ਵਾਲਿਆਂ ਦੇ ਨਾਲ ਖੜਦੇ ਨਜ਼ਰ ਆਉਂਦੇ ਹਨ ਇਹ ਕਿਸੇ ਇੱਕ ਪਾਰਟੀ ਦੀ ਗੱਲ ਨਹੀਂ ਇਸੇ ਤਰ੍ਹਾਂ ਹੀ ਰਾਜਨੀਤਿਕ ਲੋਕਾਂ ਨੇ ਪੰਜਾਬ ਪੁਲਿਸ ਦੇ ਉੱਪਰ ਸਿਆਸੀ ਗੱਲਬਾ ਬਣਾ ਕੇ ਪੁਲਿਸ ਵਿੱਚ ਕੁਝ ਲਾਲਚੀ ਕਿਸਮ ਦੇ ਵੱਡੇ ਛੋਟੇ ਮੁਲਾਜ਼ਮਾਂ ਦੇ ਨਾਲ ਗੰਢ ਤੁੱਪ ਕਰਕੇ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਤੋਰਿਆ ਹੈ ਜੋ ਬਿਲਕੁਲ ਸੱਚ ਹੈ ਮੌਜੂਦਾ ਸਮੇਂ ਪੰਜਾਬ ਵਿੱਚ ਰਾਜ ਕਰ ਰਹੀ ਆਮ ਆਦਮੀ ਪਾਰਟੀ ਨੇ ਵੀ ਆਪਣੇ ਚੋਣ ਮਨੋਰਥ ਪੱਤਰ ਵਿੱਚ ਨਸ਼ਿਆਂ ਨੂੰ ਖਤਮ ਕਰਨ ਦੀ ਗੱਲ ਕਹੀ ਸੀ ਹੋਰ ਅਜਿਹੇ ਕਾਰਨਾਂ ਕਰਕੇ ਪਿਛਲੀਆਂ ਸਰਕਾਰਾਂ ਤੋਂ ਦੁਖੀ ਹੋਏ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਕੇ ਰਾਜ ਭਾਗ ਬਖਸ਼ਿਆ ਪੰਜਾਬ ਸਰਕਾਰ ਦੇ ਤਿੰਨ ਸਾਢੇ ਤਿੰਨ ਸਾਲ ਦਾ ਸਮਾਂ ਬੀਤ ਚੁੱਕਾ ਹੈ ਤੇ ਪਿਛਲੇ ਸਮੇਂ ਦੇ ਵਿੱਚ ਨਸ਼ੇ ਸਬੰਧੀ ਜੋ ਕੁਝ ਅਸੀਂ ਸਮੁੱਚੇ ਪੰਜਾਬ ਵਿੱਚ ਦੇਖਦੇ ਹਾਂ ਉਹ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਹੁਣ ਇੱਕ ਮਾਰਚ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਸ਼ੇਸ਼ ਤੌਰ ਉਤੇ ਰੁਚੀ ਲੈਂਦਿਆਂ ਹੋਇਆਂ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਯੁੱਧ ਨਸ਼ਿਆਂ ਵਿਰੁੱਧ ਛੇੜਿਆ ਹੋਇਆ ਹੈ ਜਿਹੜਾ ਇੱਕ ਮਾਰਚ ਤੋਂ 31 ਮਈ ਤੱਕ ਤਿੰਨ ਮਹੀਨੇ ਦਾ ਸਮਾਂ ਸਰਕਾਰੀ ਤੌਰ ਉੱਤੇ ਦਿੱਤਾ ਸੀ ਇਥੋਂ ਤੱਕ ਕਿ ਪੰਜਾਬ ਪੁਲਿਸ ਦੇ ਡੀਜੀਪੀ ਵੀ ਇਹ ਗੱਲ ਕਹਿ ਰਹੇ ਸਨ ਕਿ 31 ਮਈ ਤੱਕ ਪੰਜਾਬ ਨਸ਼ਾ ਮੁਕਤ ਕਰ ਦਿੱਤਾ ਜਾਵੇਗਾ। ਖੈਰ ਜਿੰਨੇ ਯਤਨ ਪੰਜਾਬ ਸਰਕਾਰ ਕਰ ਰਹੀ ਹੈ ਉਹ ਸਲਾਹੁਣ ਯੋਗ ਹਨ ਅਸੀਂ ਨਸ਼ਿਆਂ ਵਾਲੇ ਮਾਮਲੇ ਦੇ ਉੱਪਰ ਪੰਜਾਬ ਸਰਕਾਰ ਦੇ ਨਾਲ ਹਾਂ ਪਰ ਮੌਜੂਦਾ ਸਮੇਂ ਦੇਖਣ ਵਿੱਚ ਆ ਰਿਹਾ ਹੈ ਕਿ ਇੱਕ ਪਾਸੇ ਤਾਂ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਲੜ ਰਹੀ ਹੈ। ਅਨੇਕਾਂ ਤਸਕਰ ਫੜੇ ਹਨ ਜੇਲ ਭੇਜੇ ਹਨ ਘਰ ਤੱਕ ਢਾਹੇ ਹਨ ਪਰ ਦੂਜੇ ਪਾਸੇ ਫਿਰ ਨਸ਼ਾ ਤਸਕਰ ਸਰਗਰਮ ਹੋ ਕੇ ਜਿੱਥੇ ਨਸ਼ਾ ਵੇਚ ਰਹੇ ਹਨ ਉਥੇ ਹੀ ਨਸ਼ੇ ਦਾ ਵਿਰੋਧ ਕਰਨ ਵਾਲਿਆਂ ਉੱਪਰ ਹਮਲੇ ਹੋ ਰਹੇ ਹਨ ਉਹਨਾਂ ਦੀ ਬੁਰੇ ਤਰੀਕੇ ਨਾਲ ਮਾਰਕੁੱਟ ਕੀਤੀ ਜਾ ਰਹੀ ਹੈ ਇਥੋਂ ਤੱਕ ਕਿ ਕਈਆਂ ਨੂੰ ਜਾਨਾਂ ਵੀ ਦੇਣੀਆਂ ਪਈਆਂ ਮੌਜੂਦਾ ਸਮੇਂ ਬਠਿੰਡਾ ਜ਼ਿਲ੍ਹੇ ਦੇ ਭਾਈ ਬਖਤੌਰ ਦੇ ਵਿੱਚ ਫੌਜੀ ਰਣਵੀਰ ਸਿੰਘ ਦਾ ਮਾਮਲਾ ਪੂਰੀ ਤਰ੍ਹਾਂ ਗਰਮਾਇਆ ਹੋਇਆ ਹੈ ਜਿਸ ਨੇ ਆਪਣੇ ਪਿੰਡ ਦੇ ਵਿੱਚ ਨਸ਼ੇ ਵੇਚਣ ਵਾਲਿਆਂ ਦਾ ਵਿਰੋਧ ਕੀਤਾ ਤੇ ਨਸ਼ੇ ਵਾਲਿਆਂ ਨੇ ਉਸ ਦੇ ਪਿੰਡ ਉਸਦੇ ਘਰ ਆ ਕੇ ਉਸ ਦੀਆਂ ਲੱਤਾਂ ਤੱਕ ਤੋੜ ਦਿੱਤੀਆਂ ਜਿਹੜਾ ਇਸ ਵੇਲੇ ਏਮਜ ਵਿੱਚ ਭਰਤੀ ਹੈ ਉਸ ਤੋਂ ਬਾਅਦ ਇਸੇ ਫੌਜੀ ਦੇ ਸਪੁੱਤਰ ਨੇ ਗੁੱਸੇ ਵਿੱਚ ਆ ਕੇ ਆਪਣੇ ਪਿੰਡ ਵਿੱਚ ਨਸ਼ੇ ਦੇ ਕਾਰੋਬਾਰ ਸਬੰਧੀ ਗੱਲਬਾਤ ਸੋਸ਼ਲ ਮੀਡੀਆ ਰਾਹੀਂ ਸਾਹਮਣੇ ਰੱਖੀ ਤਾਂ ਪੁਲਿਸ ਵਾਲਿਆਂ ਨੇ ਉਸ ਨੂੰ ਡਰਾਇਆ ਧਮਕਾਇਆ ਇਹ ਵੀ ਸਭ ਕੁਝ ਆਪਾਂ ਦੇਖ ਰਹੇ ਹਾਂ ਹੁਣ ਇੱਥੇ ਇਹ ਸਵਾਲ ਉੱਠਦਾ ਹੈ ਕਿ ਜਦੋਂ ਕੋਈ ਵੀ ਵਿਅਕਤੀ ਪੁਲਿਸ ਜਾਂ ਸਰਕਾਰੀ ਨੁਮਾਇੰਦਿਆਂ ਨੂੰ ਨਸ਼ੇ ਵਾਲਿਆਂ ਸਬੰਧੀ ਸੂਚਨਾ ਦਿੰਦਾ ਹੈ ਤਾਂ ਫਿਰ ਪੁਲਿਸ ਵਾਲੇ ਨਸ਼ਾ ਤਸਕਰਾਂ ਉੱਪਰ ਸਿਕੰਜਾ ਕਿਉਂ ਨਹੀਂ ਕਸਦੇ ਅਨੇਕਾਂ ਤਰ੍ਹਾਂ ਦੀਆਂ ਵਾਰਦਾਤਾਂ ਪੰਜਾਬ ਵਿੱਚ ਹੋ ਰਹੀਆਂ ਹਨ ਨਸ਼ਿਆਂ ਨਾਲ ਸੰਬੰਧਿਤ ਜਿਵੇਂ ਬਖਤੌਰ ਵਾਲੇ ਫੌਜੀ ਦੀਆਂ ਲੱਤਾਂ ਤੋੜੀਆਂ ਹਨ ਤੇ ਹੁਣ ਪੁਲਿਸ ਇਹ ਕਹਿ ਰਹੀ ਹੈ ਕਿ ਅਸਾਂ ਨਸ਼ਾ ਤਸਕਰਾਂ ਦੇ ਉੱਪਰ ਹੋਰ ਕੇਸ ਦਰਜ ਕਰ ਦਿੱਤਾ ਹੈ। ਆਹ ਕਰ ਦਿੱਤਾ ਹੈ ਓਹ ਕਰ ਦਿੱਤਾ ਹੈ ਭਾਈ ਜਦੋਂ ਲੋੜ ਸੀ ਉਸ ਵੇਲੇ ਪੁਲਿਸ ਜਾਗੀ ਨਹੀਂ ਤੇ ਬਾਅਦ ਦੇ ਵਿੱਚ ਸੱਪ ਲੰਘੇ ਤੋਂ ਲਕੀਰ ਕੁੱਟਣ ਦਾ ਕੋਈ ਫਾਇਦਾ ਨਹੀਂ ਹੁੰਦਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਕਾਫ਼ਲੇ ਵੱਲੋਂ ਮਈ ਮਹੀਨੇ ਦੀ ਮੀਟਿੰਗ ਦੌਰਾਨ ਵਿੱਛੜੇ ਸਾਹਿਤਕਾਰਾਂ ਨੂੰ ਸ਼ਰਧਾਂਜਲੀ ਅਤੇ ਮਹਿਮਾਨਾਂ ਨਾਲ਼ ਗੱਲਬਾਤ
Next articleਨਕਲ/ ਬਾਲ ਕਵਿਤਾ