(ਸਮਾਜ ਵੀਕਲੀ)
ਜੇ ਮਿਲ ਜਾਂਦਾ ਓ ਤੇ ਗੱਲ ਕਾਹਦੀ ਸੀ
ਚਲ ਮੇਰੇ ਚ’ ਈ ਮਗਰੂਰੀ ਜਿਆਦੀ ਸੀ
ਕਿ ਉਹਦੇ ਖੁਆਬ ਸਨ ਚੰਨ ਨੂੰ ਭਰਨੇ ਦੇ
ਮੈਂ ਤੇ ਉਹਦੀ ਨੁੱਕਰ ਵਿੱਚ ਵੀ ਰਾਜੀ ਸੀ
ਬੜਾ ਮਾਹਿਰ ਏ ਉਂਝ ਦਾਅ ਦੂ ਲਾਵਣ ਚ’
ਪਰ ਮੇਰੇ ਨਾਂ ਤੇ ਕਿਹੜੀ ਖੇਡੀ ਬਾਜੀ ਸੀ
ਕੰਨ ਪੜਾਵਾਂਦਾ ਜਾਂ ਕੋਈ ਤਪ ਕਰਦਾ ਓ
ਨਾ ! ਫਤਵਾ ਸੁਣਾ ਗਿਆ ਓ ਕਾਜੀ ਸੀ
ਆਸ ਨੀ ਹੁਣ ਮੇਰਾ ਹੋਵੇ ਸੱਤੇ ਜਨਮਾਂ ਤੀਕ
ਗੱਲ ਤੇ ਕਹਿਨੀ ਪਰ ਇਕ ਰਿਵਾਜੀ ਸੀ
ਕਿਹੜੇ ਰੱਬ ਲਈ ਮੈਨੂੰ ਰੱਬ ਰੋਲ ਗਿਐ
ਸਿਮਰ ਦੀ ਮੰਜਿਲ ਤੇ ਕੋਈ ਸ਼ਹਿਜ਼ਾਦੀ ਸੀ
ਜੇ ਮਿਲ ਜਾਂਦਾ ਓ ਤੇ ਗੱਲ ਕਾਹਦੀ ਸੀ
ਚਲ ਮੇਰੇ ਚ’ ਈ ਮਗਰੂਰੀ ਜਿਆਦੀ ਸੀ
ਸਿਮਰਨਜੀਤ ਕੌਰ ਸਿਮਰ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly