ਜੰਗਲੀ ਜੀਵ ਸੁਰੱਖਿਆ ਵਿਭਾਗ ਕਰਮਚਾਰੀ ਸਮੇਂ ਸਿਰ ਪਹੁੰਚਦੇ ਤਾਂ ਬਚ ਸਕਦੀ ਸੀ ਜਾਨ :ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ
ਨਵਾਂਸ਼ਹਿਰ /ਕਾਠਗੜ੍ਹ, (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਹਲਕੇ ਦੇ ਪਿੰਡ ਰੈਲ ਮਾਜਰਾ ਵਿੱਚ ਸ਼ਿਕਾਰੀ ਕੁੱਤਿਆਂ ਦੁਆਰਾ ਬੁਰੀ ਤਰ੍ਹਾਂ ਜ਼ਖਮੀ ਕੀਤੀ ਗਈ ਇੱਕ ਹਿਰਨੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲ ਮਾਜਰਾ, ਸੰਦੀਪ ਰਾਣਾ, ਜਗਤਾਰ ਖਾਨ ਤੇ ਜੰਗਲ ਵਿੱਚ ਬਣੀਆਂ ਗੁਫਾਵਾਂ ਦੇ ਸੇਵਾਦਾਰ ਸੰਤ ਸੁੰਦਰ ਦਾਸ ਨੇ ਦੱਸਿਆ ਕਿ ਪਿੰਡ ਦੇ ਨਾਲ ਲੱਗਦੇ ਜੰਗਲ ਵਿੱਚ ਸ਼ਿਕਾਰੀ ਕੁੱਤਿਆਂ ਦੁਆਰਾ ਬੁਰੀ ਤਰ੍ਹਾਂ ਜਖਮੀ ਕੀਤੀ ਗਈ ਇੱਕ ਹਿਰਨੀ ਨੂੰ ਤੜਫਦੇ ਹੋਏ ਜਦੋਂ ਉਹਨਾਂ ਦੇਖਿਆ ਤਾਂ ਉਹਨਾਂ ਨੇ ਵਣ ਵਿਭਾਗ ਦੇ ਅਧਿਕਾਰੀ ਕੁਲਦੀਪ ਸਿੰਘ ਨੂੰ ਇਤਲਾਹ ਦਿੱਤੀ ਕਿ ਜ਼ਖਮੀ ਹਿਰਨੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇ ਤਾਂ ਜੋ ਇਸ ਦੀ ਜਾਨ ਬਚ ਸਕੇ ਪ੍ਰੰਤੂ ਜੰਗਲੀ ਜੀਵ ਸੁਰੱਖਿਆ ਦੇ ਕਰਮਚਾਰੀਆਂ/ ਅਧਿਕਾਰੀਆਂ ਨੇ ਪਹੁੰਚਣ ਵਿੱਚ ਬਹੁਤ ਜ਼ਿਆਦਾ ਦੇਰ ਲਗਾ ਦਿੱਤੀ ਜਿਸ ਕਾਰਨ ਜਖਮਾਂ ਦੀ ਤਾਬ ਨਾ ਝੱਲਦੇ ਹੋਏ ਹਿਰਨੀ ਨੇ ਦਮ ਤੋੜ ਦਿੱਤਾ। ਉਹਨਾਂ ਕਿਹਾ ਕਿ ਜੇਕਰ ਕਰਮਚਾਰੀ ਅਧਿਕਾਰੀ ਸਮੇਂ ਸਿਰ ਪਹੁੰਚ ਜਾਂਦੇ ਤਾਂ ਹਿਰਨੀ ਦੀ ਜਾਨ ਬਚਾਈ ਜਾ ਸਕਦੀ ਸੀ। ਉਕਤ ਨੇ ਦੱਸਿਆ ਕਿ ਜਿਵੇਂ ਜਿਵੇਂ ਜੰਗਲਾਂ ਦੀ ਅੰਨੀ ਕਟਾਈ ਹੋ ਰਹੀ ਹੈ ਤੇ ਪਹਾੜਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਉਸ ਨਾਲ ਜੰਗਲੀ ਜੀਵ ਰਿਹਾਇਸ਼ੀ ਆਬਾਦੀਆਂ ਅਤੇ ਸੜਕਾਂ ਵੱਲ ਨੂੰ ਆ ਰਹੇ ਹਨ ਅਤੇ ਨਾਲ ਹੀ ਇਹਨਾਂ ਜੀਵ ਜੰਤੂਆਂ ਦੇ ਦੁਸ਼ਮਣ ਸ਼ਿਕਾਰੀ ਵੀ ਵੇਲੇ ਕੁਬੇਲੇ ਸ਼ਿਕਾਰ ਕਰ ਰਹੇ ਹਨ ਪ੍ਰੰਤੂ ਵਿਭਾਗ ਜੰਗਲੀ ਜੀਵਾਂ ਦੀ ਸੁਰੱਖਿਆ ਵੱਲ ਰਤਾ ਵੀ ਗੰਭੀਰ ਨਹੀਂ ਹੈ। ਉਹਨਾਂ ਸਰਕਾਰ ਅਤੇ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜੰਗਲੀ ਜੀਵਾਂ, ਜੰਗਲਾਂ ਅਤੇ ਪਹਾੜਾਂ ਨੂੰ ਬਚਾਉਣ ਲਈ ਠੋਸ ਯਤਨ ਕੀਤੇ ਜਾਣ ਅਤੇ ਜੋ ਵੀ ਇਸ ਵਡਮੁੱਲੀ ਕੁਦਰਤੀ ਸੰਪਤੀ ਨੂੰ ਨੁਕਸਾਨ ਪਹੁੰਚਾ ਰਹੇ ਹਨ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



