HOME ਬੀਕੇਯੂ ਪੰਜਾਬ (ਇਕਾਈ ਜਲੰਧਰ ਵੱਲੋਂ) ਥਾਣਾ ਮਹਿਤਪੁਰ ਅੱਗੇ ਵਿਸ਼ਾਲ ਧਰਨਾ

ਬੀਕੇਯੂ ਪੰਜਾਬ (ਇਕਾਈ ਜਲੰਧਰ ਵੱਲੋਂ) ਥਾਣਾ ਮਹਿਤਪੁਰ ਅੱਗੇ ਵਿਸ਼ਾਲ ਧਰਨਾ

1
ਥਾਣਾ ਮਹਿਤਪੁਰ ਅੱਗੇ ਬੀਕੇਯੂ ਪੰਜਾਬ ਇਕਾਈ ਜਲੰਧਰ ਵੱਲੋਂ ਲਗਾਏ ਵਿਸ਼ਾਲ ਧਰਨੇ ਦਾ ਦ੍ਰਿਸ਼

ਨਾਮਜ਼ਦ ਵਿਅਕਤੀਆਂ ਨੂੰ ਅੰਦਰ ਕਰੇ ਪ੍ਰਸ਼ਾਸਨ – ਬੁਲਾਰੇ ਗਰਜੇ 

ਮਹਿਤਪੁਰ   (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਅੱਜ ਬੀ ਕੇ ਯੂ ਪੰਜਾਬ (ਇਕਾਈ ਜਲੰਧਰ) ਵੱਲੋ ਹਮ ਖਿਆਲੀ ਜਥੇਬੰਦੀ ਨੂੰ ਨਾਲ ਕਿ ਥਾਣਾ ਮਹਿਤਪੁਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਮੌਕੇ ਬੁਲਾਰਿਆਂ ਨੇ ਕਿਹਾ ਜੋ ਧੱਕੇ ਸ਼ਾਹੀ ਪਿੰਡ ਆਦਰਮਾਨ ਦੇ ਕਿਸਾਨ ਪਰਮਜੀਤ ਸਿੰਘ ਪੁੱਤਰ ਸ਼੍ਰ ਕਿਸ਼ਨ ਸਿੰਘ ਵਾਸੀ ਆਦਰਮਾਨ ਤਹਿਸੀਲ ਨਕੋਦਰ ਜਿਲਾ ਜਲੰਧਰ ਨਾਲ ਹੋਈ ਹੈ ਇਸ ਨੂੰ ਲੈ ਕਿ ਬੀ ਕੇ ਯੂ ਪੰਜਾਬ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਦੀ ਅਗਵੀ ਹੇਠ ਜਿੱਤ ਦੇ ਨਿਸ਼ਾਨ ਗਡਦਿਆਂ ਥਾਣਾ ਮਹਿਤਪੁਰ ਅੱਗੇ ਅੱਤ ਦੀ ਗਰਮੀ ਵਿਚ ਅੱਜ 13 ਮਈ ਬੁਧਵਾਰ ਨੂੰ ਵਿਸ਼ਾਲ ਧਰਨਾ ਦੇਣਾ ਪੈ ਰਿਹਾ ਹੈ । ਬੁਲਾਰਿਆਂ ਨੇ ਕਿਹਾ ਕਿ ਕੈਸੀ ਹਨੇਰ ਗਰਦੀ ਹੈ ਕਿ ਕਨੂੰਨ ਦੀ ਉਲੰਘਣਾ ਕਰਦਿਆਂ ਧੱਕੇਸ਼ਾਹੀ ਨਾਲ ਕਿਸਾਨ ਦੇ ਖੇਤਾ ਵਿੱਚੋ ਰਾਤ ਨੂੰ ਚੋਰੀ ਕਣਕ ਵੱਡਣ ਵਾਲੇ ਲੋਕਾਂ ਖਿਲਾਫ ਪੁਲਿਸ ਪ੍ਰਸ਼ਾਸਨ ਵੱਲੋ ਐਫ ਆਈ ਆਰ ਵਿੱਚ ਨਾਮਜਦ ਕੀਤੇ ਪਰ ਲੋਕਾ ਤੇ ਕਾਰਵਾਈ ਨਹੀਂ ਹੋਈ ਉਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ , ਨਾਮਜ਼ਦ ਲੋਕਾਂ ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਗਿਰਫ਼ਤਾਰ ਕੀਤਾ ਜਾਵੇ ਅਤੇ ਪੀੜਤ ਕਿਸਾਨ ਪਰਮਜੀਤ ਸਿੰਘ ਨੂੰ ਇਨਸਾਫ ਦਿਤਾ ਜਾਵੇ । ਬੁਲਾਰਿਆਂ ਨੇ ਕਿਹਾ ਪਰਮਜੀਤ ਸਿੰਘ ਨੇ ਵਾਰ – ਵਾਰ ਪ੍ਰੈਸ ਕਾਨਫਰੰਸਾਂ , ਕਿਸਾਨ ਜਥੇਬੰਧੀਆ ਪੰਚਾਇਤਾ ਵਿੱਚ ਆਂਦਰਮਾਨ ਪਿੰਡ ਦੀ 4 ਕਿਲੇ ਜਮੀਨ ਬਾਬਤ ਸਭ ਸਬੂਤ ਮੀਡੀਆਂ ਵਿੱਚ ਪੇਸ਼ ਕੀਤੇ, ਅਤੇ ਸਪਸ਼ਟੀਕਰਨ ਦਿੰਤਾ , ਬੁਲਾਰਿਆਂ ਨੇ ਕਿਹਾ ਕਿਸਾਨ ਪਰਮਜੀਤ ਸਿੰਘ ਦੀ ਠੇਕੇ ਤੇ ਦਿਤੀ ਜਮੀਨ ਦਾ ਠੇਕੇਦਾਰ ਤੇ ਉਸਦੇ ਪਰਿਵਾਰ ਨੇ ਠੇਕਾ ਤਾ ਕੀ ਦੇਣਾ ਸੀ ਸਗੋ ਨਜਾਇਜ ਕਬਜਾ ਕਰ ਲਿਆਂ, ਪੀੜਤ ਕਿਸਾਨ ਪਰਮਜੀਤ ਸਿੰਘ ਵੱਲੋ ਤਕਰੀਬਨ 30 ਸਾਲਾਂ ਲੰਮਾ ਕੇਸ ਲੜਨ ਤੋ ਬਾਅਦ ਜਿੱਤ ਪ੍ਰਾਪਤ ਕੀਤੀ ਹਰ ਅਦਾਲਤ ਵੱਲੋ ਸਬੂਤਾਂ ਦੇ ਅਧਾਰ ਤੇ ਫੈਸਲਾ ਕਿਸਾਨ ਪਰਮਜੀਤ ਸਿੰਘ ਦੇ ਹੱਕ ਵਿੱਚ ਕੀਤਾ ਇਸੇ ਦੋਰਾਨ ਦੋਨਾ ਧਿਰਾ ਦੇ ਰਾਜੀਨਾਮੇ ਲਈ ਬਹੁਤ ਪੰਚਾਇਤਾ ਹੋਈਆਂ ਪਰ ਪੀੜਤ ਕਿਸਾਨ ਨੂੰ ਕੋਈ ਇਨਸਾਫ ਨਹੀ ਮਿਲਿਆਂ ਮਾਣਯੋਗ ਅਦਾਲਤ ਵੱਲੋ ਜਮੀਨ ਦਾ ਦਖਲ ਪਰਜੀਤ ਸਿੰਘ ਨੂੰ ਦੇਣ ਅਤੇ ਦਖਲ ਦੇ ਪੈਸੇ ਜਮਾ ਕਰਵਾਉਣ ਤੋ ਬਾਅਦ ਵੀ ਸ਼ਰਾਰਤੀ ਅਨਸਰਾ ਵੱਲੋ ਕਨੂੰਨ ਦੀ ਉਲੰਘਣਾ ਕਰਦਿਆ ਖੌਰੂ ਪਟਦਿਆ ਕਿਸਾਨ ਦੀ ਫਸਲ ਰਾਤ ਨੂੰ ਚੋਰੀ ਵੱਡ ਕਿ ਪ੍ਰਸ਼ਾਸਨ ਤੇ ਕਨੂੰਨ ਦਾ ਮਜਾਕ ਉਡਾਇਆ ਅਸੀ ਪ੍ਰਸ਼ਾਸ਼ਨ ਨੂੰ ਅਪੀਲ ਕਰਦੇ ਹਾ ਕਿਸਾਨ ਪਰਮਜੀਤ ਸਿੰਘ ਨੂੰ ਉਸਦੀ ਜਮੀਨ ਦਾ ਕਬਜਾ ਅਤੇ ਪਰਚੇ ਵਿੱਚ ਨਾਮਜਦ ਲੋਕਾ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਨਹੀ ਤਾ ਹਮਖਿਆਲੀ ਜਥੇਬੰਦੀਆਂ ਨੂੰ ਨਾਲ ਲੈ ਕਿ ਸੰਘਰਸ਼ ਹੋਰ ਵੀ ਤਿੱਖਾ ਕੀਤਾ ਜਾਵੇਗਾ।ਲਖਵੀਰ ਸਿੰਘ ਗੋਬਿੰਦਪੁਰ ਜਿਲਾ ਪ੍ਰਧਾਨ, ਨਰਿੰਦਰ ਸਿੰਘ ਬਾਜਵਾ ਮੀਤ ਪ੍ਰਧਾਨ ਪੰਜਾਬ, ਸੋਢੀ ਸਿੰਘ ਕੋਰ ਕਮੇਟੀ ਮੈਂਬਰ ਪੰਜਾਬ, ਗੁਰਦੀਪ ਸਿੰਘ ਪ੍ਰਚਾਰਕ ਸਕੱਤਰ ਪੰਜਾਬ, ਇਕਬਾਲ ਸਿੰਘ ਲੋਹਗੜ, ਗੁਰਵਿੰਦਰ ਸਿੰਘ ਢਿੱਲੋਂ, ਬਾਪੂ ਜੋਗਿੰਦਰ ਸਿੰਘ, ਪ੍ਰਗਟ ਸਿੰਘ ਲਹਿਰਾਂ, ਬਲਦੇਵ ਸਿੰਘ ਕੋਰ ਕਮੇਟੀ ਮੈਂਬਰ, ਨਿਸ਼ਾਨ ਸਿੰਘ ਬਲਾਕ ਪ੍ਰਧਾਨ, ਹਰਬੰਸ ਸਿੰਘ ਬਹਿਰਾਮ ਕੇ ਜਿਲਾ ਪ੍ਰਧਾਨ ਮੋਗਾ, ਸੁਰਜੀਤ ਸਿੰਘ ਰੰਧਾਵਾ ਪ੍ਰਚਾਰਕ ਸਕੱਤਰ ਜ਼ਿਲਾ ਮੋਗਾ, ਹਰਭਜਨ ਸਿੰਘ ਬਲਾਕ ਪ੍ਰਧਾਨ ਨੂਰਮਹਿਲ, ਰਣਜੀਤ ਸਿੰਘ ਕੌਹਾੜ ਤਹਿਸੀਲ ਪ੍ਰਧਾਨ ਨਕੋਦਰ, ਹਰਮਨਪ੍ਰੀਤ ਸਿੰਘ ਬਲਾਕ ਪ੍ਰਧਾਨ ਮਹਿਤਪੁਰ, ਦਵਿੰਦਰ ਸਿੰਘ ਹੁੰਦਲ, ਗੁਰਮੁਖ ਸਿੰਘ ਖੁਰਲਾਪੁਰ, ਅਸ਼ੋਕ ਕੁਮਾਰ , ਸੁਖਬੀਰ ਸਿੰਘ, ਸਤਬੀਰ ਸਿੰਘ, ਜਗਤਾਰ ਸਿੰਘ ਬਲਾਕ ਪ੍ਰਧਾਨ ਸ਼ਾਹਕੋਟ, ਸਵਰਨ ਸਿੰਘ, ਸੋਨੂੰ ਬਲਾਕ ਪ੍ਰਧਾਨ ਲੋਹੀਆਂ, ਪਰਮਿੰਦਰ ਸਿੰਘ ਸ਼ਾਹਪੁਰ , ਦਵਿੰਦਰ ਸਿੰਘ ਗੋਪੀ , ਪਾਲ ਸਿੰਘ ਬੀਹਲਾ, ਜਗਜੀਤ ਸਿੰਘ ਬਘੇਲਾ, ਬਲਵੰਤ ਸਿੰਘ ਗੋਬਿੰਦਪੁਰ, ਕੁਲਵੰਤ ਸਿੰਘ ਵੇਹਲਾ, ਨਗਿੰਦਰ ਸਿੰਘ ਪਰਸ਼ੀਆ, ਗੁਰਚਰਨ ਸਿੰਘ ਸਰਪੰਚ ਕੰਨੀਆਂ, ਗੁਰਮੀਤ ਸਿੰਘ ਮੀਤ ਪ੍ਰਧਾਨ ਕਾਇਮ ਵਾਲਾ, ਲਾਡੀ ਲਹੌਰੀਆ, ਬਾਬਾ ਨਿਰਮਲ ਸਿੰਘ, ਸੰਤੋਖ ਸਿੰਘ ਰਾਜਸਥਾਨੀ, ਭੁਪਿੰਦਰ ਸਿੰਘ ਬਿੱਲਾ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰੈਲਮਾਜਰਾ ‘ਚ ਸ਼ਿਕਾਰੀ ਕੁੱਤਿਆਂ ਦੁਆਰਾ ਜ਼ਖਮੀ ਕੀਤੀ ਹਿਰਨੀ ਨੇ ਤੋੜਿਆ ਦਮ
Next articleशहीद-ए-वतन सुखदेव: भारत के एक महान समाजवादी क्रांतिकारी अजेय शहीद