HOME ਪਿੰਡ ਚਾਹਲਾਂ ਵਿਖੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ...

ਪਿੰਡ ਚਾਹਲਾਂ ਵਿਖੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਹੱਲ ਲਈ ਅਹਿਮ ਮੀਟਿੰਗ; ਇਸ ਪਾਣੀ ਦੀ ਨਿਕਾਸੀ ਲਈ ਪਾਏ ਜਾਣਗੇ ਸੀਵਰੇਜ ਪਾਈਪ

1
ਬਲਾਚੌਰ   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ): ਕਾਠਗੜ੍ਹ ਮੋੜ ਤੋਂ ਸਿੰਘ ਪੁਰ ਨੂੰ  ਜਾਂਦੀ 18 ਫੁੱਟੀ ਸੜਕ ਤੇ ਪਿੰਡ ਚਾਹਲਾਂ ਦੇ ਸ਼ਿਵਜੀ ਮੰਦਰ ਨੇੜੇ ਜਿੱਥੇ ਸੁੱਧਾਮਾਜਰਾ ਤੋਂ ਪਿੰਡ ਚਾਹਲਾਂ ਤੱਕ ਬਣਾਈ ਜਾ ਰਹੀ ਨਵੀਂ ਸੜਕ ਕਾਠਗੜ੍ਹ ਮੋੜ ਤੋਂ ਸਿੰਘ ਪੁਰ ਸੜਕ ਜਿੱਥੇ ਜਾ ਕੇ ਮਿਲਦੀ ਹੈ ਉੱਥੇ ਸੜਕ ਤੇ ਬੇਸ਼ੁਮਾਰ ਖੜ੍ਹਾ ਗੰਦਾ ਅਤੇ ਬਰਸਾਤੀ ਪਾਣੀ ਇੱਥੋਂ ਰੋਜ਼ਾਨਾ ਲੱਗਣ ਵਾਲੇ ਲੋਕਾਂ ਲਈ ਵੱਡੀ ਸਿਰ ਦਰਦੀ ਬਣ ਗਿਆ ਜੇ ਕਰ ਇਸ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਨੂੰ ਗੰਭੀਰਤਾ ਨਾਲ ਨਾਂ ਲਿਆ ਗਿਆ ਤਾਂ ਆਉਦੇ ਸਮੇਂ ਵਿੱਚ ਇਹ ਸਮੱਸਿਆ ਹੋਰ ਵੀ ਗੰਭੀਰ ਰੂਪ ਧਾਰਨ ਕਰ ਜਾਵੇਗੀ ਲੋਕਾਂ ਦੀ ਇਸ ਤਕਲੀਫ ਨੂੰ ਦੇ ਪੱਕੇ ਹੱਲ ਲਈ ਇੱਕ ਅਹਿਮ ਮੀਟਿੰਗ ਕੀਤੀ ਗਈ । ਇਸ ਮੀਟਿੰਗ ਦੌਰਾਨ ਪਿੰਡਾਂ ਵਿੱਚੋਂ ਗੰਦੇ ਪਾਣੀ ਦੇ ਨਿਪਟਾਰੇ ਅਤੇ ਵਿਕਾਸ ਕਾਰਜਾਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਤਾਂ ਜੋ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਨਿਜਾਤ ਦਿਵਾਈ ਜਾ ਸਕੇ। ਮੀਟਿੰਗ ਵਿੱਚ ਸਾਬਕਾ ਚੇਅਰਮੈਨ ਸਤਨਾਮ ਸਿੰਘ ਜਲਾਲਪੁਰ, ਮੰਡੀ ਬੋਰਡ ਦੇ ਐੱਸ.ਡੀ.ਓ. ਜਗਜੀਤ ਸਿੰਘ ਰਾਣਾ, ਪੀ.ਡਬਲਯੂ.ਡੀ. ਦੇ ਜੇ.ਈ. ਅਕਸ਼ੈ ਚੌਧਰੀ ਅਤੇ ਜੇ.ਈ. ਨੀਰਜ ਸੈਣੀ ਨੇ ਵਿਸ਼ੇਸ਼ ਤੌਰ ‘ਤੇ ਪਹੁੰਚੇ । ਇਸ ਮੌਕੇ ਪਿੰਡ ਚਾਹਲਾਂ ਦੇ ਸਰਪੰਚ, ਪੰਚਾਂ ਅਤੇ ਇਲਾਕੇ ਦੇ ਪਤਵੰਤੇ ਸੱਜਣਾਂ ਨੇ ਅਧਿਕਾਰੀਆਂ ਨਾਲ ਮਿਲ ਕੇ ਖੇਤਰ ਦੀਆਂ ਮੁੱਖ ਸਮੱਸਿਆਵਾਂ ‘ਤੇ ਚਰਚਾ ਕੀਤੀ। ਵਿਚਾਰ-ਚਰਚਾ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਪਿੰਡਾਂ ਵਿੱਚ ਗੰਦੇ ਪਾਣੀ ਦੀ ਸਹੀ ਨਿਕਾਸੀ ਯਕੀਨੀ ਬਣਾਉਣ ਲਈ ਨਵੇਂ ਸੀਵਰੇਜ ਪਾਈਪ ਪਾਏ ਜਾਣਗੇ ਤਾਂ ਕੇ ਲੋਕਾਂ ਨੂੰ ਸੜਕ ਤੇ ਆਉਣ ਜਾਣ ਲਈ ਕੋਈ ਵੀ ਸਮੱਸਿਆ ਪੇਸ਼ ਨਾ ਆਵੇ । ਇਸ ਮੌਕੇ ਮੌਜੂਦ ਸਰਪੰਚ ਹਰਮਿੰਦਰ ਸਿੰਘ, ਸਰਪੰਚ ਕੁਲਵੰਤ ਸਿੰਘ ਅਤੇ ਹੋਰਨਾਂ ਪੰਚਾਇਤ ਮੈਂਬਰਾਂ ਨੇ ਅਧਿਕਾਰੀਆਂ ਅੱਗੇ ਆਪਣੇ ਇਲਾਕੇ ਦੇ ਮਸਲੇ ਰੱਖੇ। ਪ੍ਰਸ਼ਾਸਨਿਕ ਅਧਿਕਾਰੀਆਂ ਨੇ ਸਾਰੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਭਰੋਸਾ ਦਿਵਾਇਆ ਕਿ ਗੰਦੇ ਪਾਣੀ ਦੀ ਨਿਕਾਸੀ ਦੇ ਇਸ ਅਹਿਮ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਅਮਲੀ ਜਾਮਾ ਪਹਿਨਾਇਆ ਜਾਵੇਗਾ ਤਾਂ ਜੋ ਵਸਨੀਕਾਂ ਨੂੰ ਰਾਹਤ ਮਿਲ ਸਕੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੰਡਨ ‘ਚ ਭਾਰਤੀ ਵਿਦਿਆਰਥੀਆਂ ਦੇ ਹੱਕ ‘ਚ ਹਜ਼ਾਰਾਂ ਦਾ ਵਿਸ਼ਾਲ ਮਾਰਚ
Next article*17ਵੇਂ ਅੰਤਰਾਸ਼ਟਰੀ “ਮੇਰਾ ਰੁੱਖ ਦਿਵਸ” ਜਿਲਾ ਸਤਰੀ ਸਮਾਗਮ ਉਸਮਾਨਪੁਰ ਸਕੂਲ ਵਿੱਚ ਮਨਾਇਆ ਗਿਆ*