HOME ਵਿਸ਼ਵ ਪੰਜਾਬੀ ਸਭਾ, ਕੈਨੇਡਾ ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਮਾਨਸਾ ਨੂੰ...

ਵਿਸ਼ਵ ਪੰਜਾਬੀ ਸਭਾ, ਕੈਨੇਡਾ ਵੱਲੋਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ, ਮਾਨਸਾ ਨੂੰ ਵਾਟਰ ਕੂਲਰ ਭੇਟ

1
ਵਾਟਰ ਕੂਲਰ ਭੇਟ ਕਰਦੇ ਹੋਏ
ਕਾਲਜ ਵੱਲੋਂ ਸਨਮਾਨ ਚਿੰਨ੍ਹ

ਮਾਨਸਾ,  (ਸਮਾਜ ਵੀਕਲੀ)   ਸਿੱਖਿਆ ਅਤੇ ਸਮਾਜ ਸੇਵਾ ਦੇ ਪਵਿੱਤਰ ਸੰਕਲਪ ਨੂੰ ਸਾਕਾਰ ਕਰਦਿਆਂ ਵਿਸ਼ਵ ਪੰਜਾਬੀ ਸਭਾਕੈਨੇਡਾ ਨੇ ਇੱਕ ਹੋਰ ਸ਼ਲਾਘਾਯੋਗ ਉਪਰਾਲਾ ਕਰਦਿਆਂ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜਮਾਨਸਾ (ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਕੰਸਟੀਚੂਐਂਟ ਕਾਲਜ) ਦੀਆਂ ਵਿਦਿਆਰਥਣਾਂ ਲਈ ਆਧੁਨਿਕ ਵਾਟਰ ਕੂਲਰ ਭੇਟ ਕੀਤਾ। ਇਹ ਸੇਵਾ ਕਾਰਜ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਸਰਪ੍ਰਸਤੀ ਅਤੇ ਸਮਾਜ ਸੇਵੀ ਸ. ਸਤਬੀਰ ਸਿੰਘ ਦੀ ਪ੍ਰੇਰਣਾ ਅਤੇ ਦਿਸ਼ਾ-ਨਿਰਦੇਸ਼ਾਂ ਅਧੀਨ ਸੰਪੰਨ ਹੋਇਆਇਸ ਮੌਕੇ ਵਿਸ਼ਵ ਪੰਜਾਬੀ ਸਾਹਿਤ ਸਭਾਕੈਨੇਡਾ ਦੀ ਨੁਮਾਇੰਦਗੀ ਕਰਦਿਆਂ ਪ੍ਰੋ. ਪਵਨ ਖਿੱਚੀ ਆਪਣੀ ਧਰਮ ਪਤਨੀ ਸਮੇਤ ਕਾਲਜ ਪੁੱਜੇ ਅਤੇ ਸੰਸਥਾ ਵੱਲੋਂ ਇਹ ਲੋਕ-ਭਲਾਈ ਦੀ ਭੇਟ ਕਾਲਜ ਨੂੰ ਸੌਂਪੀ। ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਰਾਮ ਕ੍ਰਿਸ਼ਨ ਨੇ ਸਮੂਹ ਕਾਲਜ ਪਰਿਵਾਰ ਵੱਲੋਂ ਇਸ ਨੇਕ ਉਪਰਾਲੇ ਲਈ ਵਿਸ਼ਵ ਪੰਜਾਬੀ ਸਾਹਿਤ ਸਭਾ ਦਾ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਸਿੱਖਿਆ ਸੰਸਥਾਵਾਂ ਨੂੰ ਸਮਾਜ ਨਾਲ ਜੋੜਨ ਵਾਲੇ ਅਜਿਹੇ ਸੇਵਾ-ਕਾਰਜ ਵਿਦਿਆਰਥੀਆਂ ਦੇ ਮਨਾਂ ਵਿੱਚ ਮਨੁੱਖਤਾਸੇਵਾ ਅਤੇ ਸਾਂਝੀਵਾਲਤਾ ਦੇ ਉੱਚੇ ਮੁੱਲਾਂ ਨੂੰ ਹੋਰ ਪ੍ਰਗਟਾਉਂਦੇ ਹਨਉਨ੍ਹਾਂ ਵਿਸ਼ੇਸ਼ ਤੌਰ ਤੇ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆਸ. ਸਤਬੀਰ ਸਿੰਘ ਅਤੇ ਪ੍ਰੋ. ਪਵਨ ਖਿੱਚੀ ਦਾ ਹਾਰਦਿਕ ਧੰਨਵਾਦ ਕੀਤਾ। ਇਸ ਦੇ ਨਾਲ ਹੀ ਕਾਲਜ ਦੀ ਸਾਬਕਾ ਅਧਿਆਪਕਾ ਡਾ. ਜਸਵਿੰਦਰ ਕੌਰ ਸੱਗੂਜੋ ਇਸ ਸਮੇਂ ਘਨੌਰ ਕਾਲਜ ਵਿੱਚ ਆਪਣੀਆਂ ਸੇਵਾਵਾਂ ਨਿਭਾ ਰਹੇ ਹਨਦਾ ਵੀ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆਜਿਨ੍ਹਾਂ ਦੇ ਅਣਥੱਕ ਯਤਨਾਂ ਅਤੇ ਸਰਗਰਮ ਸਹਿਯੋਗ ਸਦਕਾ ਇਹ ਪ੍ਰੋਜੈਕਟ ਸਾਕਾਰ ਹੋ ਸਕਿਆਇਸ ਮੌਕੇ ਕਾਲਜ ਦੇ ਪ੍ਰਮੁੱਖ ਅਧਿਆਪਕਾਂ ਵਿੱਚ ਡਾ. ਕਿਰਨ ਬਾਲਾਡਾ. ਜਸਪਾਲ ਸਿੰਘਪ੍ਰੋ. ਹਰਜੀਤ ਸਿੰਘਪ੍ਰੋ. ਸੁਚਰੀਤ ਕੌਰ ਸਮੇਤ ਸਮੂਹ ਅਧਿਆਪਕ ਅਤੇ ਗੈਰ-ਅਧਿਆਪਕ ਸਟਾਫ਼ ਹਾਜ਼ਰ ਸਨਵਿਸ਼ਵ ਪੰਜਾਬੀ ਸਾਹਿਤ ਸਭਾ ਦੇ ਨੁਮਾਇੰਦਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਸਥਾ ਵਿਸ਼ਵ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਆਪਣੀ ਮਾਤਭੂਮੀ ਨਾਲ ਜੋੜਦਿਆਂ ਸਿੱਖਿਆਸਾਹਿਤਸੱਭਿਆਚਾਰ ਅਤੇ ਸਮਾਜ ਸੇਵਾ ਦੇ ਖੇਤਰਾਂ ਵਿੱਚ ਨਿਰੰਤਰ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਵਿਦਿਅਕ ਸੰਸਥਾਵਾਂ ਅਤੇ ਸਮਾਜ ਦੇ ਲੋੜਵੰਦ ਵਰਗਾਂ ਲਈ ਅਜਿਹੇ ਲੋਕ-ਭਲਾਈ ਦੇ ਕਾਰਜ ਲਗਾਤਾਰ ਜਾਰੀ ਰਹਿਣਗੇਇਸ ਦੌਰਾਨ ਕਾਲਜ ਪਰਿਵਾਰ ਨੇ ਵਿਸ਼ਵ ਪੰਜਾਬੀ ਸਭਾਕੈਨੇਡਾ ਦੇ ਇਸ ਮਨੁੱਖਤਾ-ਪੱਖੀ ਉਪਰਾਲੇ ਦੀ ਭਰਪੂਰ ਸਰਾਹਨਾ ਕਰਦਿਆਂ ਕਿਹਾ ਕਿ ਇਹ ਵਾਟਰ ਕੂਲਰ ਸਿਰਫ਼ ਇੱਕ ਸੁਵਿਧਾ ਨਹੀਂਸਗੋਂ ਵਿਦਿਆਰਥਣਾਂ ਦੀ ਸਿਹਤਸੁਖ-ਸਹੂਲਤ ਅਤੇ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਸੰਸਥਾ ਦੀ ਸੰਵੇਦਨਸ਼ੀਲ ਸੋਚ ਦਾ ਪ੍ਰਤੀਕ ਹੈ। ਇਹ ਉਪਰਾਲਾ ਸਿੱਖਿਆ ਅਤੇ ਸੇਵਾ ਦੇ ਸੁਮੇਲ ਦੀ ਇੱਕ ਸੁੰਦਰ ਮਿਸਾਲ ਵਜੋਂ ਹਮੇਸ਼ਾ ਯਾਦ ਰੱਖਿਆ ਜਾਵੇਗਾ

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous article*17ਵੇਂ ਅੰਤਰਾਸ਼ਟਰੀ “ਮੇਰਾ ਰੁੱਖ ਦਿਵਸ” ਜਿਲਾ ਸਤਰੀ ਸਮਾਗਮ ਉਸਮਾਨਪੁਰ ਸਕੂਲ ਵਿੱਚ ਮਨਾਇਆ ਗਿਆ*