ਬਿਨ ਬਾਪ ਭਾਈ ਘਰ

ਬੇਅੰਤ ਕੌਰ ਸਿੱਧੂ
(ਸਮਾਜ ਵੀਕਲੀ)
ਮੇਰੇ ਪਿੰਡ ਵਿੱਚ
ਗੁਰਦੁਆਰੇ ਕੋਲ
ਮੇਰਾ ਘਰ
ਜਿਸਦੇ ਵਿਹੜੇ ਚੋਂ ਸੁਣਦੀ
 ਸਵੇਰੇ ਸ਼ਾਮ ਬਾਣੀ
ਜਿੱਥੇ ਤੂੰ ਲਵਾਇਆ ਲੱਕੜ ਦੇ ਬਾਰ ਤੋਂ ਬਾਅਦ
ਲੋਹੇ ਦਾ ਗੇਟ
ਕਿੰਨੀ ਖੁਸ਼ੀ ਦਿੰਦਾ ਸੀ
ਕੇ ਸਾਡੇ ਵੀ ਲੱਗਾ ਲੋਹੇ ਦਾ ਗੇਟ
ਪਰ ਤੇਰੇ ਜਾਣ ਤੋਂ ਬਾਅਦ
 ਓਹ ਗੇਟ ਨੂੰ ਲੱਗਿਆ ਜ਼ਿੰਦਾ
ਜ਼ਰ ਨੀ ਹੁੰਦਾ
ਮੈਂ ਹੁਣ
ਜਦੋਂ ਵੀ ਉਹ ਗੇਟ ਦੀ ਦਹਿਲੀਜ ਤੇ ਕਦਮ ਧਰਦੀ ਹਾਂ
 ਹਰ ਥਾਂ ਥੋਨੂੰ ਲੱਭਦੀ ਹਾਂ
ਉੱਚੀ ਆਵਾਜ਼ ਮਾਰ ਕੇ ਦੱਸਣਾ ਚਾਹੁੰਦੀ ਹਾਂ
ਕੇ ਮੈਂ ਅੱਜ ਆਪਣੇ ਘਰ ਆਈ ਹਾਂ
ਪਰ ਤੇਰੇ ਵਾਂਗੂ ਕੋਈ ਨੀ ਉਡੀਕਦਾ ਹੁਣ
 ਕੋਈ ਨੀ ਬੋਲਦਾ ਪੁੱਤ
ਆ ਗਈ ਤੂੰ
 ਮੈਂ ਕਦੋਂ ਦਾ ਉਡੀਕ ਕਰਦਾ ਸੀ
ਤੁਸੀਂ ਆਉਣਾ ਅੱਜ
ਪਰ ਤੂੰ ਤਾਂ ਬੋਲਦਾ ਹੀ ਨੀ
ਕਿਧਰੋਂ ਵੀ
ਤੇਰੇ ਬਿਨ੍ਹਾ
ਘਰ ਦੀਆਂ ਕੰਧਾਂ ਵੀ ਉਦਾਸ ਨੇ
ਮਜ਼ਬੂਤ ਬਣਾਇਆ ਲੋਹੇ ਦਾ ਗੇਟ
ਕੰਧ ਨਾਲ ਲੱਗੇ ਮੰਜੇ
ਘਰ ਦਾ ਸਾਰਾ ਸਮਾਨ ਉਦਾਸ ਹੈ
ਜੋ ਹੁਣ ਵਰਤੋਂ ਚ ਨੀ ਆਉਂਦਾ
ਵਿਹੜੇ ਵਿੱਚ ਲੱਗਿਆ ਤੇਰੇ ਹੱਥੀਂ ਨਿੰਮ
ਵੀ ਬਹੁਤ ਵੱਡਾ ਹੋ ਰਿਹਾ
ਜੋ ਉਡੀਕ ਦਾ ਹੋਣਾ
ਕਿ ਮੈਨੂੰ ਪਾਣੀ ਪਾਉਣ ਵਾਲਾ
ਮੇਰੀ ਛਾਂ ਚ ਮੰਜਾਂ ਡਾਹੁਣ ਵਾਲਾ
ਕਿਤੇ ਗੁੰਮ ਹੈ
ਘਰ ਵੀ ਉਡੀਕ ਚ ਹੋਣਾ
ਕਦੇ ਤਾਂ ਆਵੇਗਾ ਘਰ ਦਾ ਮਾਲਕ
ਜੀਹਦੇ ਬਿਨਾਂ ਮੈਂ ਅਧੂਰਾ ਹਾਂ
ਪਰਿਵਾਰ ਅਧੂਰਾ ਹੈ
ਪਰ ਕੀ ਕਰੀਏ
ਰੱਬ ਦੀ ਲਿਖੀ
ਮਜ਼ਬੂਰ ਤੋ
ਮਜ਼ਬੂਤ ਬਣਾ ਰਹੀ ਹੈ
ਹੁਣ ਸਿੱਖਣੈ ਭਾਣੇ ਰਹਿਣਾ
ਇਹ ਰੱਬ ਦੀ ਰਜ਼ਾ ਚ
ਕਿ ਸਭ ਨੇ ਜਾਣਾ ਇੱਕ ਦਿਨ
ਇੱਥੇ ਕਿਸੇ ਨੀ ਰਹਿਣਾ
ਰੱਬ ਵੀ ਸਿਖਾ ਦਿੰਦਾ
ਕਿਸੇ ਆਪਣੇ ਦੇ ਜਾਣ ਤੋਂ ਬਾਅਦ
ਕਿਵੇਂ ਸਿਖਣੀ ਜ਼ਿੰਮੇਵਾਰੀ ਨਿਭਾਉਣੀ
ਕਿਵੇਂ ਹੋਣਾ ਮਜ਼ਬੂਤ
ਕਿਵੇਂ ਓਹ ਯਾਦਾਂ ਨੂੰ ਪਰੋਣਾ
ਇੱਕ ਆਕਾਰ ਚ
ਹੁਣ ਮੈਂ ਜਾਣ ਗਈ ਹਾਂ
ਤੂੰ ਨਈ ਆਉਣਾ
ਤੇਰੀ ਹਰ ਚੀਜ਼ ਨੂੰ ਸਮੇਟ ਲਾ ਮੈਂ
ਜੀਹਦੇ ਚੋਂ ਮੈਂ ਮਹਿਸੂਸ ਕਰਾਂ
ਤੇਰਾ ਪਿਆਰ
ਤੇਰੀ ਛੋਹ
ਤੇ
ਮਹਿਸੂਸ ਕਰਾਂ
ਤੂੰ ਨਾਲ ਆ , ਤੂੰ ਖੁਸ਼ ਹੈਂ
ਦਲਾਸੇ ਹੀ ਨੇ ਦਿਲ ਨੂੰ।
ਬੇਅੰਤ ਕੌਰ ਸਿੱਧੂ 
ਬਰਨਾਲਾ।
ਮੋ. ਨੰ. 6280801896
Previous articleਮੇਰੀ ਕਿਤਾਬ ਦਾ ਨਾਮ ਸੁਣ ਕੇ ਹੀ ਕੀਵੀ ਪਾਠਕ ਕਿਤਾਬਾਂ ਖਰੀਦਣ ਲੱਗੇ- ਇੱਕ ਪਾਠਕ ਨਾਲ ਗੱਲਬਾਤ
Next articleਅਸਲੀ ਇਨਸਾਨ ਕੌਣ ?