HOME    ਛੁੱਟੀਆਂ 

   ਛੁੱਟੀਆਂ 

2
ਹਰਪ੍ਰੀਤ ਕੌਰ 

  (ਸਮਾਜ ਵੀਕਲੀ)

ਸਕੂਲਾਂ ਦੇ ਵਿੱਚ ਹੋ ਗਈਆਂ ਛੁੱਟੀਆਂ।
ਜਲਦੀ ਉੱਠਣ ਦੀਆਂ ਫਿਕਰਾਂ ਮੁੱਕੀਆਂ।
“ਕਰਾਂਗੇ ਅਸੀਂ ਪੂਰੀ ਮਨ ਦੀ ਮੌਜ।
ਪੜ੍ਹਨਾ ਨਹੀਂ ਪਊਗਾ ਸਾਨੂੰ ਹਰ ਰੋਜ਼।”
ਪਰ ਕੀ ਸੱਚੀਂ ਛੱਡਕੇ ਪੜ੍ਹਨਾ, ਹੋ ਜਾਵਾਂਗੇ ਕਾਮਯਾਬ ?
ਪਰ ਕੀ ਸੱਚੀਂ ਛੱਡ ਕਿਤਾਬਾਂ ਬਣ ਜਾਵਾਂਗੇ ਵਿਦਵਾਨ ?
ਜੇ ਨਹੀਂ! ਤਾਂ ਫਿਰ ਕੀ ਸੋਚਦੇ ਕੀ ਵਿਚਾਰਦੇ ?
ਜੇ ਨਹੀਂ! ਤਾਂ ਕਿਉਂ ਅੱਜ ਦਾ ਕੰਮ ਕੱਲ ਤੇ ਟਾਲਦੇ?
ਬੱਚਿਓ! ਓ ਪਿਆਰੇ ਬੱਚਿਓ! ਦੇਵਾਂ ਤੁਹਾਨੂੰ ਇੱਕ ਸਲਾਹ।
ਜ਼ਿੰਦਗੀ ਸੰਵਾਰਣ ਤੇ ਲਾ ਦਿਓ ਜੇ ਤੁਸੀਂ ਪੂਰੀ ਵਾਅ।
ਮਹੀਨੇ ਲਈ ਸਕੂਲ ਹੋ ਗਏ ਬੰਦ।
ਭਰਾਂਗੇ ਜ਼ਿੰਦਗੀ ਵਿੱਚ ਨਵੇਂ ਹੀ ਰੰਗ।
ਨਾ ਛੁੱਟੀਆਂ ਗੁਜ਼ਾਰੋ ਬੇਕਾਰ,ਉੱਠੋ ਜ਼ਰੂਰ ਤੜਕਸਾਰ।
ਜਾਓ ਗੁਰੂ ਦੇ ਦਵਾਰ,ਹੱਥ ਕਰੋ ਕਾਰ ਵੱਲ ਤੇ ਮਨ ਕਰਤਾਰ।
ਕਰੋ ਕਸਰਤਾਂ, ਪੜ੍ਹੋ ਕਿਤਾਬਾਂ, ਲਿਖੋ ਕਹਾਣੀਆਂ।
ਨਿੱਤਰੋ ਵਿੱਚ ਮੈਦਾਨ ਦੇ,ਜੇ ਜ਼ਿੰਦਗੀ ਦੀਆਂ ਸ਼ੋਹਰਤਾਂ ਮਾਨਣੀਆਂ।
ਲਿਖੋ ਸੁਲੇਖ ਇਕ ਵਾਰ ਜ਼ਰੂਰ। ਲਿਖਾਈ ਤੇ ਆਵੇਗਾ ਸੁੰਦਰ ਰੂਪ ਤੇ ਨੂਰ।
 ਸਿੱਖੋ ਅਤੇ ਸਿਖਾਓ ਤਹਿਜ਼ੀਬ,ਤੇ ਜੀਵਨ ਦੀ ਜਾਚ।
ਜੀ ਕਹੋ ਅਤੇ ਕਹਾਵੋ ਹਰ ਵਾਰ, ਵਿੱਚ ਗੱਲ ਬਾਤ।
ਸਿੱਖੋ ਕੋਈ ਨਵੇਕਲੀ ਕਲਾ,ਕਰੋ ਕੋਈ ਨਵਾਂ ਤਜ਼ਰਬਾ ਜ਼ਰੂਰ।
ਨਵਾਂ ਗਿਆਨ, ਨਵਾਂ ਅਧਿਆਨ ਭਰੇਗਾ ਜ਼ਿੰਦਗੀ ਚ ਰੰਗ ਭਰਪੂਰ।
ਛੁੱਟੀਆਂ ਦਾ ਦੂਜਾ ਨਾਮ ਉਤਸ਼ਾਹ ਤੇ ਉਮੰਗ।
ਮਨਾਵਾਂਗੇ ਹਰ ਦਿਨ ਆਪਣੇ ਪਰਿਵਾਰ ਤੇ ਕਿਤਾਬਾਂ ਦੇ ਸੰਗ।
ਵੱਲੋਂ:—
ਹਰਪ੍ਰੀਤ ਕੌਰ 
ਅੰਗਰੇਜ਼ੀ ਮਿਸਟ੍ਰੈਸ
ਸ ਸ ਸ ਸ ਕਰਮਗੜ੍ਹ
Previous articleਪਰਮੇਸ਼ਰ 
Next articleਪਿਛਲੇ ਲਗਭਗ ਤਿੰਨ ਦਹਾਕਿਆਂ ਤੋਂ ਸਟੇਟ ਐਵਾਰਡੀ ਅਧਿਆਪਕ ਸੰਜੀਵ ਧਰਮਾਣੀ ਕਰ ਰਹੇ ਨੇ ਪਸ਼ੂ – ਪੰਛੀਆਂ ਦੀ ਸੇਵਾ