(ਸਮਾਜ ਵੀਕਲੀ)
ਆ ਗਈਆਂ ਨੇ ਹੋਲੀਆਂ।
ਜਿੰਦੂ ਕਿਉਂ ਜਿੰਦਾਂ ਰੋਲੀਆਂ।
ਰੰਗ ਬਿਰੰਗੀਆਂ ਚੁੰਨੀਆਂ
ਰੰਗ ਬਿਰੰਗੀਆਂ ਚੋਲੀਆਂ।
ਪੀਲੀ ਸਰਸੋਂ ਆਖਦੀ ਹੈ
ਪਿਆਰ ਰੁੱਤਾਂ ਮੌਲੀਆਂ।
ਰੰਗ ਬਰਸਣ ਪਿਆਰ ਦੇ
ਕੁਝ ਆਲੀਆਂ ਤੇ ਭੋਲੀਆਂ।
ਹੁਣ ਜਾਗ ਸਤਿਗੁਰ ਨਾਨਕਾ
ਸਾਡੀ ਬੀੜ ਵਿੰਨ੍ਹੀ ਗੋਲੀਆਂ।
ਗੀਤ ਤੇ ਸੰਗੀਤ ਭੁਲੇ ਆਜੜੀ
ਖੇਡਦੇ ਮਾਸੂਮ ਬੱਚੇ ਗੋਲੀਆਂ।
ਤੇਰੇ ਰੰਗਲੇ ਕਲੀਰੇ ਛਣਕਦੇ
ਸਾਡੇ ਉੱਡਦੇ ਪਰਾਂਦੇ ਮੌਲੀਆਂ।
ਮਾਨ ਮਰਜਾਣਿਆ ਤੂੰ ਤਾਂ ਕਦੇ
ਗੱਲਾਂ ਨਾ ਸਾਡੀਆਂ ਗੌਲੀਆਂ।
ਗੁਰਮਾਨ ਸੈਣੀ
ਰਾਬਤਾ : 9256346906
8360487488
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly