ਹੋਲੀ ਨੂੰ ਮਨਾਈਏ ਦੋਸਤੋ

ਤਰਸੇਮ ਸਹਿਗਲ

(ਸਮਾਜ ਵੀਕਲੀ)

ਹੋਲੀ ਨੂੰ ਮਨਾਈਏ ਦੋਸਤੋ ,
ਰੰਗ ਪਿਆਰ ਦਾ ਘੋਲ ਛਿੜਕਾਈਏ l
ਇਕ ਮੁੱਠ ਰਹਿਣਾ ਬਣ ਕੇ ,
ਗੀਤ ਏਕੇ ਵਾਲਾ ਰਲ ਮਿਲ ਗਾਈਏ l
ਸਾਂਝ ਸਾਡੀ ਬਣੀ ਯੁੱਗਾਂ ਤੌਂ ,
ਅਸ਼ੀਂ ਯੁੱਗਾਂ ਤਕ ਇਸ ਨੂੰ ਪੁਗਾਣਾ ,
ਰੰਗ ਕਦੇ ਪੈਣ ਫਿੱਕੇ ਨਾ ,
ਗੂੜਾ ਰੰਗ ਅਸ਼ੀਂ ਹੋਰ ਝੜਾਨਾ
ਰਹਿ ਨਾ ਜਾਵੇ ਕੋਈ ਰੁਸਿਆ ,
ਘੁੱਟ ਗਲਵਕੜੀ ਪਾਈਏ ,
ਹੋਲੀ ਨੂੰ ……………………..l
ਫੁੱਟ ਇਹ ਚੰਦਰੀ ਤਾਂ ,
ਕਦੇ ਭੁੱਲ ਕੇ ਨਾ ਆਏ ਸਾਡੇ ਨੇੜੇ ,
ਹਾਸੇ ਅਤੇ ਖੁਸ਼ੀਆਂ ਦੇ ਨਾਲ ,
ਰਹਿਣ ਭਰੇ ਸਾਡੇ ਵਿਹੜੇ ,
ਦੂਈ ਤੇ ਦੁਵੇਤ ਭੁਲ ਕੇ ,
ਸਾਂਝ ਤਾਂ ਪਿਆਰ ਵਾਲੀ ਪ਼ਾਈਏ
ਹੋਲੀ ਨੂੰ ………………………l
ਮਹਿਕਾਂ ਦੀ ਪਟਾਰੀ ਖੋਲ ਕੇ ,
ਵੰਡ ਦੇਈਏ ਖੁਸ਼ਬੂ ਸਾਰੇ ,
ਇਹ ਦਿਨ ਮਿਲਨੇ ਦਾ ,
ਚੱਲ ਆਣ ਖੁਸ਼ੀਆਂ ਦੁਆਰੇ ,
ਸਾਂਝੇ ਸਾਡੇ ਵਿਰਸੇ ਨੂੰ ,
ਕਿਤੇ ਨਾ ਏਵੇਂ ਹੀ ਭੁੱਲ ਜਾਈਏ ,
ਹੋਲੀ ਨੂੰ ……………………l

ਤਰਸੇਮ ਸਹਿਗਲ
…93578-96207

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਆ ਗਈਆਂ ਨੇ ਹੋਲੀਆਂ
Next articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦਾ ਦਸਵੀਂ ਦਾ ਨਤੀਜਾ 100 ਫੀਸਦੀ ਰਿਹਾ