ਹੋਲੀ ਤੇ ਹੋਲਾ ਮਹੱਲਾ

(ਸਮਾਜ ਵੀਕਲੀ)

ਭਾਰਤੀ ਸੱਭਿਆਚਾਰ ਚ ਰੁਤ, ਬਦਲਣ ਤੇ ਮਨਾਏ ਜਾਂਦੇ ਤਿਉਹਾਰ,
ਪ੍ਰਗਟਾਵਾ ਕਰਦੇ ਦਿਲ ਦੇ, ਭਾਵਾਂ ਦਾ ਵਿੱਚ ਵਿਸਥਾਰ।
ਪਤਝੜ ਤੋਂ ਬਾਅਦ ਬਸੰਤ ਰੁੱਤ, ਵਿੱਚ ਪੇੜਾਂ ਤੇ ਬਹਾਰ,
ਪਰਿਵਾਰਿਕ ਮੈਂਬਰ ਵੀ ਰੰਗਾਂ ਨਾਲ, ਕਰਦੇ ਭਾਵਨਾਵਾਂ ਦਾ ਇਜ਼ਹਾਰ।
ਚੇਤ ਵਿੱਚ ਨਵੇਂ ਸਾਲ ਦੀ ਆਮਦ ਤੇ, ਸਮਾਜ ਮਨਾਵੇ ਹੋਲੀ,
ਪੂਜਾ ਹੁੰਦੀ ਮੰਦਰਾਂ ਚ, ਨਾਚ-ਗਾਣੇ ਨਾਲ ਹੁੰਦੀ ਰੰਗੋਲੀ।
ਸ਼ੁਭ ਵਿਚਾਰਾਂ ਨਾਲ ਹੁੰਦੀ ਸ਼ੁਰੂਆਤ,
 ਖੁਸ਼ੀਆਂ ਮਨਾਣ,
ਦੋਸਤ-ਮਿੱਤਰ ਰਲ ਮਿਲ ਖੇਲਣ, ਬਾਜੇ ਪੀਪਨੀਆਂ ਵਜਾਣ।
1699 ਦੀ ਵਿਸਾਖੀ ਤੇ, ਗੁਰੂ ਗੋਬਿੰਦ ਸਿੰਘ ਜੀ ਖਾਲਸਾ ਸਾਜਿਆ,
ਅੰਮ੍ਰਿਤ ਛਕਾ ਕੇ ਕੀਤੀ, ਸ਼ਕਤੀਸ਼ਾਲੀ ਕੌਮ ਦੀ ਸਿਰਜਣਾ।
1701 ਵਿੱਚ ਨਵਾਂ ਰੂਪ ਦੇ ਕੇ ਹੋਲੀ ਨੂੰ, ਹੋਲਾ ਮਹੱਲਾ ਨਿਵਾਜਿਆ,
ਦੱਬੇ ਕੁਚਲੇ ਲੋਕਾਂ ਦਾ ਮਨੋਬਲ ਵਧਾਉਣ ਲਈ, ਹੋਈ ਸਿੰਘ ਗਰਜਣਾ।
ਖਾਲਸਾਈ ਫੌਜਾਂ ਦੋ ਦਲਾਂ ਵਿੱਚ, ਯੁੱਧ ਕਲਾ ਦੇ ਜੋਹਰ ਦਿਖਾਣ,
ਪਿੱਛੇ ਪਿੱਛੇ ਲੋਕਾਂ ਦਾ ਇਕੱਠ, ਜਲੂਸ ਰੂਪੀ,  ਆਵੇ ਤੁਰਿਆ ਆਣ।
ਜ਼ੁਲਮੀ ਰਾਜਿਆਂ ਦੇ ਜ਼ੁਲਮਾਂ ਨੂੰ ਰੋਕਣ ਲਈ ਕੀਤਾ ਵਿਧਾਨ,
ਸਮਾਜ ਅੰਦਰ ਫੈਲੀਆਂ, ਬੁਰਾਈਆਂ ਤੇ ਕੁਰੀਤੀਆਂ ਦਾ ਕੀਤਾ ਘਾਣ।
ਅਨੰਦਪੁਰ ਸਾਹਿਬ ਚ ਲੱਖਾਂ ਦੀ ਗਿਣਤੀ ਚ, ਸੰਗਤਾਂ ਪਹੁੰਚਦੀਆਂ ਮੇਲੇ,
ਕੇਸਗੜ੍ਹ ਮੱਥਾ ਟੇਕ ਕੇ, ਢਾਡੀ ਵਾਰਾਂ ਬੀਰ- ਰਸ ਨਾਲ ਕਰਨ ਸੁਹੇਲੇ।
ਗੱਤਕਾ, ਨੇਜ਼ੇ, ਤਲਵਾਰਾਂ ਦੇ ਕਰਤਬਾਂ ਨਾਲ, ਹੁੰਦੇ ਪਰੰਪਰਿਕ ਖੇਲੇ,
ਰਸਤਿਆਂ ਵਿੱਚ ਸੜਕਾਂ ਕਿਨਾਰੇ, ਲੱਗਦੇ ਲੰਗਰ ਸੇਵਾ ਦੇ ਠੇਲ੍ਹੇ।
ਅਮਰਜੀਤ ਸਿੰਘ ਤੂਰ                                               
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ 
ਫੋਨ ਨੰਬਰ  :  9878469639

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੁੱਧ ਚਿੰਤਨ :  ਪੰਜਾਬ ਦੇ ਲੋਕਾਂ ਨੂੰ, ਨਾਇਕ ਦੀ ਤਲਾਸ਼ !
Next article*ਏਨੀ ਕੁ ਗੱਲ*