ਬਿਲ ਗੇਟਸ ਨੂੰ ‘ਹਿਲਾਲ-ਏ-ਪਾਕਿਸਤਾਨ’ ਐਵਾਰਡ

Microsoft founder Bill Gates.

ਨਵੀਂ ਦਿੱਲੀ (ਸਮਾਜ ਵੀਕਲੀ):  ਪਾਕਿਸਤਾਨ ਵਿੱਚ ਪੋਲੀਓ ਦੇ ਖਾਤਮੇ ਲਈ ਮਾਈਕਰੋਸੋਫਟ ਦੇ ਸੰਸਥਾਪਕ ਬਿਲ ਗੇਟਸ ਵੱਲੋਂ ਕੀਤੇ ਗਏ ਯਤਨਾਂ ਕਾਰਨ ਉਨ੍ਹਾਂ ਨੂੰ ‘ਹਿਲਾਲ-ਏ-ਪਾਕਿਸਤਾਨ’ ਐਵਾਰਡ ਨਾਲ ਨਿਵਾਜਿਆ ਗਿਆ ਹੈ ਜੋ ਕਿ ਪਾਕਿਸਤਾਨ ਦਾ ਦੂਜਾ ਸਭ ਤੋਂ ਵੱਡਾ ਨਾਗਰਿਕ ਐਵਾਰਡ ਹੈ। ‘ਸਮਾਂ’ ਟੀਵੀ ਦੀ ਰਿਪੋਰਟ ਅਨੁਸਾਰ ਬਿਲ ਗੇਟਸ ਅੱਜ ਪਾਕਿਸਤਾਨ ਗਏ ਸਨ ਤੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਵੀ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਨੈਸ਼ਨਲ ਕਮਾਂਡ ਤੇ ਕੰਟਰੋਲ ਸੈਂਟਰ ਦਾ ਵੀ ਦੌਰਾ ਕੀਤਾ ਜਿਥੇ ਕੋਵਿਡ-19 ਦੇ ਟਾਕਰੇ ਲਈ ਯਤਨ ਕੀਤੇ ਜਾਂਦੇ ਹਨ। ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਵੀਰਵਾਰ ਨੂੰ ਜਾਰੀ ਬਿਆਨ ਅਨੁਸਾਰ ਬਿਲ ਗੇਟਸ ਪਹਿਲੀ ਵਾਰ ਪਾਕਿਸਤਾਨ ਆਏ ਹਨ ਤੇ ਉਨ੍ਹਾਂ ਨੇ ਸਿਹਤ ਮਾਮਲਿਆਂ ਬਾਰੇ ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ ਡਾ. ਫੈਜ਼ਲ ਸੁਲਤਾਨ ਨਾਲ ਵੀ ਮੁਲਾਕਾਤ ਕੀਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਸ ਅਗਲੇ ਕੁਝ ਦਿਨਾਂ ਵਿੱਚ ਯੁਕਰੇਨ ’ਤੇ ਹਮਲਾ ਕਰ ਸਕਦੈ: ਬਾਇਡਨ
Next articleਰੂਸ ਆਪਣੀਆਂ ਫੌਜਾਂ ਨੂੰ ਯੁਕਰੇਨ ਦੇ ਹੋਰ ਨੇੜੇ ਲਿਜਾ ਰਿਹੈ: ਅਮਰੀਕਾ