HOME ਭਾਰੀ ਮਾਤਰਾ  ਸ਼ਰਾਬ ਨਾਲ ਇਕ ਵਿਆਕਤੀ ਕਾਬੂ ,ਦੂਸਰਾ ਫਰਾਰ

ਭਾਰੀ ਮਾਤਰਾ  ਸ਼ਰਾਬ ਨਾਲ ਇਕ ਵਿਆਕਤੀ ਕਾਬੂ ,ਦੂਸਰਾ ਫਰਾਰ

 ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ ) ਥਾਣਾ ਕਾਠਗੜ੍ਹ ਪੁਲਿਸ ਨੇ ਇਕ ਵਿਆਕਤੀ ਨੂੰ  ਕਾਬੂ ਕਰਕੇ ਉਸਦੇ ਕੋਲੋਂ ਭਾਰੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ | ਜਦਕਿ ਉਸਦਾ ਦੂਸਰਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ | ਕਾਠਗੜ੍ਹ ਪੁਲਿਸ ਨੇ ਦੋਨੋਂ ਕਥਿਤ ਆਰੋਪੀਆ ਦੇ ਖਿਲਾਫ ਐਕਸਾਈਜ਼ ਐਕਟ ਦੇ ਅਧੀਨ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ  ਏਐਸਆਈ ਪ੍ਰੇਮ ਲਾਲ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਨਾਲ   ਕਾਠਗੜ੍ਹ ਸਾਇਡ ਤੋਂ ਗਸ਼ਤ ਕਰਦੇ ਹੋਏ  ਪਿੰਡ ਜਲਾਲਪੁਰ ਦੇ ਵੱਲ ਜਾ ਰਹੇ ਸਨ। ਉਨ੍ਹਾਂ ਨੂੰ ਸੜਕ ਦੋ ਵਿਆਕਤੀ  ਖੜ੍ਹੇ ਦਿਖਾਈ ਦਿੱਤੇ ਜਿਹਨਾਂ ਦੇ ਹੱਥ ਵਿੱਚ ਪਲਾਸਟਿਕ ਦੇ ਥੈਲੇ ਸਨ ਜੋ ਪੁਲਿਸ  ਪਾਰਟੀ ਦੇਖ ਕੇ ਘਬਰਾ ਗਏ ਇੱਕ ਦਮ  ਪਿੱਛੇ ਨੂੰ  ਮੁੜਨ ਲੱਗੇ ਤਾਂ ਪੁਲਿਸ ਨੇ ਸ਼ੱਕ ਦੇ ਆਧਾਰ ਤੇ ਉਨ੍ਹਾਂ ਵਿੱਚੋਂ ਇਕ ਵਿਆਕਤੀ ਨੂੰ  ਕਾਬੂ ਕਰ ਲਿਆ ਜਦ ਕਿ ਦੂਸਰਾ ਵਿਆਕਤੀ ਮੌਕੇ ਤੋਂ ਫਰਾਰ ਹੋ ਗਿਆ | ਜਦੋਂ ਉਨ੍ਹਾਂ ਇੱਕ ਕਾਬੂ ਕੀਤੇ ਕਥਿਤ ਆਰੋਪੀ ਦੀ ਤਲਾਸ਼ੀ ਲਈ ਤਾਂ  ਉਸਦੇ ਪਲਾਸਟਿਕ ਦੇ ਬੈਗ ਵਿੱਚ 96 ਬੋਤਲਾਂ ਚੰਡੀਗੜ੍ਹ ਮਾਰਕਾ 999 ਸਟਾਰ ਫਾਈਨ ਰਮ  ਬਰਾਮਦ ਹੋਈ |   ਉਨ੍ਹਾਂ ਦੱਸਿਆਂ ਕਿ ਕਾਬੂ ਕੀਤੇ ਕਥਿਤ ਆਰੋਪੀ ਦਾ ਪਹਿਚਾਣ ਨਰਿੰਦਰ ਕੁਮਾਰ ਨਿਵਾਸੀ ਅੰਬੇਡਕਰ ਕਾਲੋਨੀ ਰੱਤੇਵਾਲ  ਥਾਣਾ ਕਾਠਗੜ੍ਹ ਅਤੇ ਦੂਸਰੇ ਫਰਾਰ ਆਰੋਪੀ ਦਾ ਨਾਮ ਗੁਰਪ੍ਰੀਤ ਸਿੰਘ ਨਿਵਾਸੀ ਜਲਾਲਪੁਰ ਥਾਣਾ ਕਾਠਗੜ੍ਹ ਦੇ ਰੂਪ ਵਿੱਚ ਹੋਈ | ਪੁਲਿਸ ਨੇ ਦੋਨਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਦੂਸਰੇ ਆਰੋਪੀ ਦੀ ਭਾਲ ਸ਼ੁਰੂ ਕਰ ਦਿੱਤੀ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਡਾ. ਮਮਤਾ ਨੇਂ ਸੰਭਾਲਿਆ ਸਾਹਿਬਜਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ, ਰਾਏਕੋਟ ਦੇ ਪ੍ਰਿੰਸੀਪਲ ਦਾ ਉਹਦਾ
Next articleਫਰਹੀਨ ਚੇਚੀ ਕਾਠਗੜ੍ਹ ਉਮੀਦਵਾਰ ਸਟੇਟ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ ਦੇ ਲਈ ਮੈਦਾਨ ਵਿੱਚ ਉਤਰਿਆ