ਆਨ ਲਾਈਨ ਹੋਵੇਗੀ ਵੋਟਿੰਗ ,18 ਤੋਂ 35 ਸਾਲ ਦੇ ਕਰ ਸਕਣਗੇ ਵੋਟ, ਛੋਟੀ ਉਮਰ ਵਿੱਚ ਰਾਜਨੀਤੀ ‘ਚ ਰੱਖਿਆ ਪੈਰ
ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ )– ਬਲਾਚੌਰ ਤੋਂ ਸਿਆਸਤ ਦੇ ਮੋਢੀ ਅਤੇ ਮਰਹੂਮ ਸਾਬਕਾ ਵਿਧਾਇਕ ਮਾਸਟਰ ਦਲੀਪ ਚੰਦ ਦਾ ਪੜ੍ਹਪੋਤਾ ਅਤੇ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਸੀਨੀਅਰ ਕਾਂਗਰਸੀ ਵਿੱਕੀ ਚੌਧਰੀ ਕਾਠਗੜ੍ਹ ਦਾ ਬੇਟਾ ਫਰਹੀਨ ਚੇਚੀ ਕਾਠਗੜ੍ਹ (21) ਜੋ ਕਿ ਹਾਲ ਹੀ ਵਿੱਚ ਹੋਣ ਜਾ ਰਹੀਆਂ ਸਟੇਟ ਜਨਰਲ ਸੈਕਟਰੀ ਪੰਜਾਬ ਯੂਥ ਕਾਂਗਰਸ ਦੀਆ ਚੋਣਾਂ ਲਈ ਬਲਾਚੌਰ ਤੋਂ ਆਪਣੀ ਛੋਟੀ ਉਮਰ ਵਿੱਚ ਦਾਅਵੇਦਾਰੀ ਕੀਤੀ ਹੈ | ਫਰਹੀਨ ਚੇਚੀ ਦਾ ਕਹਿਣਾ ਹੈ ਕਿ ਅੱਜ ਸਮੇਂ ਦੀ ਲੋੜ ਹੈ ਕਿ ਸਿਆਸਤ ਵਿੱਚ ਪੜ੍ਹੇ ਲਿਖੇ ਨੌਜਵਾਨਾਂ ਅੱਗੇ ਆਉਣ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਜੋ ਮੁਢਲੀਆਂ ਸੁਵਿਧਾਵਾਂ ਤੋਂ ਵਾਂਝਾ ਕੀਤਾ ਜਾ ਰਿਹਾ ਉਸ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਵੋਟਰ ਨੌਜਵਾਨ ਯੂਥ ਉਮੀਦਵਾਰ ਨੂੰ ਭਾਰੀ ਬਹੁਮਤ ਨਾਲ ਵੋਟਿੰਗ ਕਰਕੇ ਅੱਗੇ ਲਿਆਉਣ | ਉਨ੍ਹਾਂ ਨੇ ਦੱਸਿਆਂ ਕਿ ਇਹ ਵੋਟਿੰਗ ਆਨਲਾਈਨ ਹੋਵੇਗੀ |ਇਹ ਵੋਟ 18 ਤੋਂ 35ਸਾਲ ਦਾ ਯੂਥ ਵਰਗ ਵੋਟਿੰਗ ਕਰ ਸਕਦਾ ਹੈ | ਉਨ੍ਹਾਂ ਨੇ ਇਲਾਕੇ ਦੇ ਯੂਥ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਉਨ੍ਹਾਂ ਨੂੰ ਆਨਲਾਈਨ ਵੋਟ ਕਰਕੇ ਕਾਮਯਾਬ ਕਰਨ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



