HOME 10 ਲੱਖ ਦੇ ਮੁਫਤ ਇਲਾਜ ਲਈ ਸਿਹਤ ਕਾਰਡ ਦੀ ਪ੍ਰਕਿਰਿਆ ਆਰੰਭ –...

10 ਲੱਖ ਦੇ ਮੁਫਤ ਇਲਾਜ ਲਈ ਸਿਹਤ ਕਾਰਡ ਦੀ ਪ੍ਰਕਿਰਿਆ ਆਰੰਭ – ਸਤਨਾਮ ਜਲਾਲਪੁਰ

3

ਨਵਾਂ ਸ਼ਹਿਰ,   (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ) ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਦਾ ਹਰ ਨਿਵਾਸੀ ਇਲਾਜ ਤੋਂ ਵਾਂਝਾ ਨਹੀ ਰਹਿਣ ਦਿੱਤਾ ਜਾਵੇਗਾ, ਚਾਹੇ ਕਿਸੇ ਵੀ ਵਰਗ ਨਾਲ ਸੰਬੰਧ ਰੱਖਦਾ ਹੋਵੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਸਤਨਾਮ ਜਲਾਲਪੁਰ,ਜਿਲਾ ਪ੍ਰਧਾਨ ਅਤੇ ਚੇਅਰਮੈਨ ਜਿਲਾ ਪਲੈਨਿੰਗ ਬੋਰਡ, ਸ਼ਹੀਦ ਭਗਤ ਸਿੰਘ ਨਗਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸਿਹਤ ਸੁਰੱਖਿਆ ਦੇ ਨਵੇਂ ਦੌਰ ਦੀ ਸ਼ੁਰੂਆਤ ਕਰਦੇ ਹੋਏ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੇ *ਮੁੱਖ ਮੰਤਰੀ ਸਿਹਤ ਕਾਰਡ* ਦੀ  ਪ੍ਰਕਿਰਿਆ ਦਾ ਰਸਮੀ ਸ਼ੁਭ ਆਰੰਭ ਕੀਤਾ l ਸਭ ਤੋਂ ਪਹਿਲਾਂ ਇਸ ਵਿੱਚ ਹਰ ਪਰਿਵਾਰ ਦਾ ਸਿਹਤ ਬੀਮਾ ਕਾਰਡ ਬਣਾਇਆ ਜਾਵੇਗਾ ਜਿਸ ਦੀ ਸ਼ੁਰੂਆਤ ਵਿੱਚ ਦੋ ਜਿਲੇ ਤਰਨ ਤਾਰਨ ਅਤੇ ਬਰਨਾਲਾ ਵਿੱਚ ਸਿਹਤ ਕਾਰਡ ਲਈ ਬਿਨੇ ਪੱਤਰ ਭਰੇ ਜਾਣਗੇ । ਦੋਵਾਂ ਜਿਲਿਆਂ ਵਿੱਚ ਦੋ ਤੋਂ ਤਿੰਨ ਦਿਨ ਲਈ ਕੈਂਪ ਲਾਏ ਜਾ ਰਹੇ ਹਨ ਜੋ ਕਿ ਲਗਭਗ 128 -128 ਥਾਵਾਂ ਤੇ ਲੱਗ ਰਹੇ ਹਨ।ਇਸ ਵਿੱਚ ਹਰ ਪਰਿਵਾਰ ਦਾ ਫਾਰਮ ਭਰ ਕੇ ਸਿਹਤ ਬੀਮਾ ਕਾਰਡ ਬਣਾਇਆ ਜਾਵੇਗਾ। ਪੰਜਾਬ ਦੇ ਲੋਕਾਂ ਲਈ 10 ਲੱਖ ਦਾ ਮੁਫਤ ਇਲਾਜ ਬਹੁਤ ਵੱਡੀ ਯੋਜਨਾ ਹੈ। ਜਿਸ ਨਾਲ ਹੁਣ ਪੰਜਾਬ ਦੇ ਗਰੀਬ ਅਤੇ ਮੱਧਮ ਵਰਗ ਦੇ ਲੋਕਾਂ ਨੂੰ ਕਿਸੇ ਵੀ ਬਿਮਾਰੀ ਨਾਲ ਨਜਿੱਠਣ ਲਈ ਡਰ ਨਹੀਂ ਰਹੇਗਾ ਅਤੇ ਪੰਜਾਬ ਸਰਕਾਰ ਇਸ ਦਾ ਪੂਰਾ ਭਾਰ ਚੁੱਕਣ ਲਈ ਵਚਨਬੱਧ ਹੈ। ਇਸ ਨਾਲ ਮੁੱਖ ਮੰਤਰੀ ਪੰਜਾਬ ਨੇ ਇਹ ਸਾਬਤ ਕਰ ਦਿੱਤਾ ਕਿ ਜੋ ਉਹ ਜੋ ਕਹਿੰਦੇ ਹਨ ਉਹ ਕਰਕੇ ਵੀ ਦਿਖਾਉਂਦੇ ਹਨ, ਨਾ ਕਿ ਪਿਛਲੀਆਂ ਸਰਕਾਰਾਂ ਵਾਂਗ ਸਿਰਫ ਐਲਾਨ ਹੀ ਕਰਦੇ ਹਨ। ਇਸ ਦੀ ਸ਼ੁਰੂਆਤ ਨਾਲ ਹੀ ਪੰਜਾਬ ਦੇ ਲੋਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਦੇਸ਼ ਭਗਤ ਪਰਿਵਾਰ ਦਾ ਲਾਡਲਾ ਪੁੱਤਰ : ਸ਼ਹੀਦ ਭਗਤ ਸਿੰਘ
Next articleਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਮਜ਼ਦੂਰ ਵਿਰੋਧੀ : ਕਰਨ ਸਿੰਘ ਰਾਣਾ