ਰਾਏਕੋਟ/ਹਠੂਰ (ਸਮਾਜ ਵੀਕਲੀ) -ਗੁਰਭਿੰਦਰ ਗੁਰੀ:– ਪੰਜਾਬ ਪੁਲਿਸ ਥਾਣਾ ਹਠੂਰ ਵੱਲੋ ਇੱਕ ਨੌਜਵਾਨ ਨੂੰ 23 ਸਰਾਬ ਦੀਆ ਪੇਟੀਆ ਸਮੇਂਤ ਕਾਬੂ ਕੀਤਾ ਗਿਆ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆ ਪੁਲਿਸ ਥਾਣਾ ਹਠੂਰ ਦੇ ਐਸ ਐਚ ਓ ਗੁਰਸੇਵਕ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਚਕਰ ਵਿਖੇ ਇੱਕ ਨੌਜਵਾਨ ਜਗਾੜੂ ਮੋਟਰ ਸਾਇਕਲ ਰੇਹੜੇ ਤੇ ਸਰਾਬ ਵੇਚਣ ਦਾ ਕੰਮ ਕਰਦਾ ਹੈ।ਜਿਸ ਦੇ ਅਧਾਰ ਤੇ ਪੁਲਿਸ ਨੇ ਮੌਕੇ ਤੋ ਹੀ ਹਰਜਿੰਦਰ ਸਿੰਘ ਉਰਫ ਰਾਜੂ ਪੁੱਤਰ ਚਰਨ ਸਿੰਘ ਪਿੰਡ ਚਕਰ ਨੂੰ 23 ਪੇਟੀਆ ਸਰਾਬ ਮਾਰਕਾ ਪੰਜਾਬ ਰਾਣੋ ਸੌਫੀਆ ਬਰਾਮਦ ਕਰਕੇ ਥਾਣਾ ਹਠੂਰ ਵਿਖੇ ਧਾਰਾ 61,78 (2),-1-14 ਆਬਕਾਰੀ ਐਕਟ ਤਹਿਤ ਮੁਕੱਦਮਾ ਨੰਬਰ 94 ਦਰਜ ਕੀਤਾ ਗਿਆ ਹੈ ਅਤੇ ਬਾਕੀ ਪੁੱਛਗਿੱਛ ਕੀਤੀ ਜਾ ਰਹੀ ਹੈ।ਇਸ ਮੌਕੇ ਉਨ੍ਹਾ ਨਾਲ ਏ ਐਸ ਆਈ ਸੁਲੱਖਣ ਸਿੰਘ, ਏ ਐਸ ਆਈ ਕੁਲਵੰਤ ਸਿੰਘ,ਹੌਲਦਾਰ ਸਤਿੰਦਰ ਸਿੰਘ,ਮੁੱਖ ਮੁਨਸੀ ਕੁਲਵੰਤ ਸਿੰਘ ਆਦਿ ਕਰਮਚਾਰੀ ਹਾਜ਼ਰ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



