ਰਾਏਕੋਟ/ਹਠੂਰ (ਸਮਾਜ ਵੀਕਲੀ) -ਗੁਰਭਿੰਦਰ ਗੁਰੀ:- ਕੌਮ ਜਿੱਥੇ ਸਦਾ ਚੜ੍ਹਦੀ ਕਲਾ ਵਿਚ ਰਹਿੰਦੀ ਹੈ, ਓਥੇ ਆਪਣੇ ਸ਼ਹੀਦਾਂ ਅਤੇ ਜਿੰਦਾ ਸ਼ਹੀਦਾਂ ਨੂੰ ਵੀ ਸਾਂਭਦੀ ਹੈ ਪਰ ਅੱਜ ਗੱਲ ਕਰਦੇ ਹਾਂ ਕੌਮੀ ਸ਼ਹੀਦ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕਾਉਂਕੇ ਕਤਲ ਕੇਸ ਦੇ ਮੁੱਖ ਗਵਾਹ ਭਾਈ ਦਰਸ਼ਨ ਸਿੰਘ ਹਠੂਰ ਜੋ ਅੱਜ ਕੱਲ੍ਹ ਅਨੇਕਾ ਸਮੱਸਿਆਵਾ ਵਿਚੋ ਦੀ ਲੰਘ ਰਹੇ ਹਨ।ਇਸ ਸਬੰਧੀ ਜਦੋ ਅੱਜ ਪੱਤਰਕਾਰਾ ਨੇ ਭਾਈ ਦਰਸ਼ਨ ਸਿੰਘ ਹਠੂਰ ਦਾ ਹਾਲ ਜਾਨਣ ਲਈ ਪਹੁੰਚੇ ਤਾਂ ਭਾਈ ਦਰਸਨ ਸਿੰਘ ਹਠੂਰ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾ ਨੂੰ ਪਿਛਲੇ ਦਿਨੀਂ ਘਰ ਵਿਚ ਹੀ ਅਚਾਨਕ ਦੌਰਾ ਪੈਣ ਕਾਰਨ ਉਹ ਜਮੀਨ ਤੇ ਡਿੱਗ ਪਏ,ਜਿਸ ਕਰਕੇ ਉਨ੍ਹਾ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ।ਜਿਨ੍ਹਾ ਦਾ ਇਲਾਜ ਪਰਿਵਾਰਕ ਮੈਬਰਾ ਨੇ ਲੁਧਿਆਣਾ ਦੇ ਇੱਕ ਨਿਜੀ ਹਸਪਤਾਲ ਤੋ ਕਰਵਾਇਆ ਪਰ ਦੁੱਖ ਦੀ ਗੱਲ ਹੈ ਕਿ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਆਗੂ ਅਤੇ ਕਿਸੇ ਵੀ ਸਿੱਖ ਜੱਥੇਬੰਦੀ ਨੇ ਉਨ੍ਹਾ ਦੀ ਸਾਰ ਨਹੀ ਲਈ ਉਹ ਮੌਜੂਦਾ ਸਮੇਂ ਅੰਤਾ ਦੀ ਆਰਥਿਕ ਮੰਦੀ ਝੱਲ ਰਹੇ ਹਨ।ਉਨ੍ਹਾ ਕਿਹਾ ਕਿ ਉਹ ਅੱਜ ਵੀ ਸਿੱਖ ਕੌਮ ਦੀ ਚੜ੍ਹਦੀ ਕਲਾਂ ਲਈ ਤੱਤਪਰ ਹਨ ਅਤੇ ਹੁਣ ਦੇਖਣ ਵਾਲੀ ਗੱਲ ਹੈ ਕਿ ਭਾਈ ਦਰਸਨ ਸਿੰਘ ਹਠੂਰ ਦੀ ਕੋਣ ਬਾਹ ਫੜ੍ਹਦਾ ਹੈ ਇਹ ਤਾ ਆਉਣ ਵਾਲਾ ਸਮਾਂ ਹੀ ਦੱਸੇਗਾ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



