ਹਰਮੇਸ਼ ਵਿਰਦੀ ਪੱਦੀ ਮੱਟਵਾਲੀ ਨੂੰ ਅੰਤਿਮ ਅਰਦਾਸ ਸਮਾਗਮ ਚ ਸ਼ਰਧਾਂਜਲੀਆਂ ਅਰਪਿਤ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਦੇ ਟਕਸਾਲੀ ਆਗੂ ਸਵ ਹਰਮੇਸ਼ ਵਿਰਦੀ ਵਾਸੀ ਪਿੰਡ ਪੱਦੀ ਮੱਟਵਾਲੀ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਜੀ ਪੱਦੀ ਮੱਟਵਾਲੀ ਵਿਖੇ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਦੌਰਾਨ ਵੱਖ ਵੱਖ ਖੇਤਰਾਂ ਨਾਲ ਸੰਬੰਧਿਤ ਸ਼ਖ਼ਸੀਅਤਾ ਵੱਲੋਂ ਭਾਵ ਭਿੰਨੇ ਸ਼ਬਦਾਂ ਦੁਆਰਾ ਸਰਧਾਂਜਲੀ ਅਰਪਿਤ ਕੀਤੀ ਗਈ ਸਮਾਗਮ ਦੇ ਆਰੰਭ ਵਿੱਚ ਸ੍ਰੀ ਸੁਖਮਨੀ ਸਾਹਿਬ ਦੇ ਜਪ ਕੀਤੇ ਗਏ ਉਪਰੰਤ ਉੱਘੇ ਕੀਰਤਨੀਏ ਸੰਤ ਜੀਤ ਦਾਸ ਮਹਿਲ ਗਹਿਲਾਂ ਦੇ ਵੱਲੋਂ ਵੈਰਾਗਮਈ ਗੁਰਬਾਣੀ ਸ਼ਬਦ ਅਤੇ ਸਿੱਧੀ ਧਰਨਾ ਦੇ ਸ਼ਬਦ ਪੜ ਕੇ ਵਿਛੜੀ ਆਤਮਾ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਅੰਤਿਮ ਅਰਦਾਸ ਉਪਰੰਤ ਵਿਧਾਨ ਵਿਧਾਨ ਸਭਾ ਬੰਗਾ ਦੇ ਵਿਧਾਇਕ ਡਾਕਟਰ ਸੁਖਵਿੰਦਰ ਸੁੱਖੀ ,ਬਲਵਿੰਦਰ ਜੰਮੂ ਪ੍ਰਮੁੱਖ ਆਗੂ ਪੰਜਾਬ ਚੰਡੀਗੜ੍ਹ ਪੱਤਰਕਾਰ ਯੂਨੀਅਨ, ਮੰਚ ਸੰਚਾਲਕ ਸੁਰਜੀਤ ਮਜਾਰੀ ,ਬਸਪਾ ਪੰਜਾਬ ਦੇ ਸਕੱਤਰ ਪਰਵੀਨ ਬੰਗਾ ,ਆਮ ਆਦਮੀ ਪਾਰਟੀ ਦੀ ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਇਸਤਰੀ ਵਿੰਗ ਦੇ ਆਗੂ ਮੈਡਮ ਹਰਜੋਤ ਲੋਟੀਆ, ਸਰਦਾਰ ਦਰਬਾਰ ਸਿੰਘ ਪਰਹਾਰ, ਦਿਨੇਸ਼ ਕੁਮਾਰ ਸਾਬਕਾ ਜਿਲਾ ਸਿੱਖਿਆ ਅਫਸਰ ਸਰਦਾਰ ਜਸਵੀਰ ਸਿੰਘ ਨੂਰਪੁਰ ਜਿਲਾ ਪ੍ਰਧਾਨ ਪੱਤਰਕਾਰ ਯੂਨੀਅਨ, ਇਨ੍ਹਾਂ ਸਾਰੀਆਂ ਸ਼ਖ਼ਸੀਅਤਾਂ ਨੇ ਉਸ ਦੀ ਕਹਿਣੀ ਅਤੇ ਕਰਨੀ ਵਿੱਚ ਕੋਈ ਫਰਕ ਨਹੀਂ ਸੀ ਉਹ ਜੋ ਵੀ ਕਹਿੰਦੇ ਸਨ ਉਹੀ ਕਰਦੇ ਸਨ । ਸਮਾਜਿਕ ਰਵੂਲੇਸਨ ਦੇ ਹੱਕ ਵਿੱਚ ਹਮੇਸ਼ਾ ਮੋਹਰੀ ਰਹਿ ਕੇ ਕੰਮ ਕਰਦੇ ਸਨ । ਉਨ੍ਹਾਂ ਦੀ ਸੋਚ ਸਭ ਨੂੰ ਬਰਾਬਰਤਾ ਨਿਆਂ ਮਿਲੇ ਵਾਲੀ ਸੀ। ਉਹਨਾਂ ਤਥਾਗਤ ਬੁੱਧ, ਗੁਰੂ ਰਵਿਦਾਸ, ਬਾਬਾ ਸਾਹਿਬ ਡਾ ਅੰਬੇਡਕਰ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਮਿਸ਼ਨ ਲਈ ਬਹੁਤ ਕੰਮ ਕੀਤਾ ਅਤੇ ਕਰਦੇ ਰਹੇ।ਸਰਦਾਰ ਹਰਮਿੰਦਰ ਸਿੰਘ ਸਰਪੰਚ ਪਿੰਡ ਤਲਵੰਡੀ ਫੱਤੂ ਆਦਿ ਬੁਲਾਰਿਆਂ ਨੇ ਵਿਛੜੀ ਆਤਮਾ ਨੂੰ ਸ਼ਾਰਧਲੀ ਭੇਟ ਕੀਤੀ।ਸੰਗਤ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੇ ਵਿਰਦੀ ਸਾਹਿਬ ਦੇ ਦਿਲ ਦੀ ਗੱਲ ਦੱਸੀ ਕਿ ਮੈਂ ਪਹਿਲਾਂ ਜਿਥੇ ਮਰਜੀ ਰਿਹਾ ਹਾਂ ਪਰ ਮੇਰੀ ਆਖਰੀ ਤਮੰਨਾ ਇਹ ਹੈ ਕਿ ਮੇਰੇ ਉੱਤੇ ਨੀਲੇ ਰੰਗ ਦਾ ਕਫ਼ਨ ਪੈਣਾ ਚਾਹੀਦਾ ਹੈ। ਬਹੁਜਨ ਸਮਾਜ ਪਾਰਟੀ ਦੇ ਉਹ ਬੰਗਾ ਹਲਕੇ ਦੇ ਜਨਰਲ ਸਕੱਤਰ ਵੀ ਸਨ।ਇਸ ਹਾਜਰ ਇਕੱਠ ਹਰਮੇਸ਼ ਵਿਰਦੀ ਦੀ ਮਾਤਾ ਜੀ ਗੁਰੋ ਜੀ,ਪਤਨੀ ਪ੍ਰਵੀਨ ਵਿਰਦੀ ,ਬੇਟਾ ਪੰਕਜ ਵਿਰਦੀ ,ਵਿਸ਼ਾਲ ਵਿਰਦੀ ,ਹਰਸ ਵਿਰਦੀ ਰਿਸਤੇਦਾਰਾਂ ਭਾਈਚਾਰੇ, ਦੀਆਂ ਸ਼ਖ਼ਸੀਅਤਾਂ ਤੋਂ ਇਲਾਵਾ ਮੈਡਮ ਨੱਛਤਰ ਕੌਰ ਸਰਪੰਚ ਮੱਟਵਾਲੀ,ਚਰਨਜੀਤ ਪੱਦੀ ਮੱਟਵਾਲੀ , ਰਾਮੇਸ਼ ਬੰਗੜ ,ਤਰਲੋਚਨ ਸਿੰਘ ਸਾਬਕਾ ਵਿਧਾਇਕ ਬੰਗਾ, ਮੈਡਮ ਰਵਿੰਦਰ ਮਹਿਮੀ,ਜੈ ਪਾਲ ਸੁੰਡਾਂ ਬਸਪਾ ਆਗੂ,ਨਵਕਾਤ ਭਰੋ ਮਜਾਰਾ, ਰਕੇਸ਼ ਅਰੋੜਾ, ਸੁਰਿੰਦਰ ਸਿੰਘ ਕਰਮ,ਚਰਨਜੀਤ ਸੱਲ੍ਹਾ, ਹਰਮੇਲ ਸਿੰਘ ਸਹੂੰਗੜਾ , ਮਨੀਸ਼ ਚੁੱਘ, ਕੁਲਦੀਪ ਸਿੰਘ ਪਾਬਲਾ ,ਚਮਨ ਲਾਲ ਕਜਲਾ,ਦੀਨ ਦਿਆਲ ਅਟਾਰੀ, ਇੰਦਰਜੀਤ ਅਟਾਰੀ, ਮਨਜੀਤ ਸੋਨੂੰ, ਹਰਜਿੰਦਰ ਲੱਧੜ, ਪਰਸ਼ੋਤਮ ਸੱਲਣ, ਮਿਸ਼ਨਰੀ ਗਾਇਕਾਂ ਨੀਲਮ ਠੱਕਰਵਾਲ, ਮਿਸ਼ਨਰੀ ਗਾਇਕ ਹਰਨਾਮ ਸਿੰਘ ਬਹਿਲਪੁਰੀ, ਪ੍ਰਕਾਸ਼ ਚੰਦ ਬਸਪਾ ਆਗੂ, ਆਦਿ ਸ਼ਾਮਿਲ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਸ਼ਹੀਦੀ ਸਮਾਗਮ ਵਿੱਚ ਪੰਜਾਬ ਸਰਕਾਰ ਨੇ ਬਾਬਾ ਸਾਹਿਬ ਡਾ ਅੰਬੇਡਕਰ ਜੀ ਦੀ ਤਸਵੀਰ ਫਲੈਸਕਸਾ ਤੋਂ ਗਾਇਬ ਕਰਕੇ ਕੀ ਸੁਨੇਹਾ ਦੇਣਾ ਚਾਹੁੰਦੀ ਹੈ–ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ
Next articleਮਾਤਾ ਗਿਆਨ ਕੌਰ ਜੀ ਦੀ ਅੰਤਿਮ ਅਰਦਾਸ ਵਿੱਚ ਪਹੁੰਚੇ ਬਸਪਾ ਆਗੂ