HOME ਜਥੇਬੰਦੀਆਂ ਦਾ ਧੰਨਵਾਦ, ਬਲਾਕ ਮਹਿਤਪੁਰ ਦੀਆਂ ਸੇਵਾਵਾਂ ਬਹਾਲ ਰਹਿਣਗੀਆਂ- ਪਿੰਦਰ ਪੰਡੋਰੀ 

ਜਥੇਬੰਦੀਆਂ ਦਾ ਧੰਨਵਾਦ, ਬਲਾਕ ਮਹਿਤਪੁਰ ਦੀਆਂ ਸੇਵਾਵਾਂ ਬਹਾਲ ਰਹਿਣਗੀਆਂ- ਪਿੰਦਰ ਪੰਡੋਰੀ 

1

ਇਲਾਕੇ ਦੀਆਂ ਸਮੱਸਿਆਂਵਾਂ ਲਈ ਦਰਵਾਜ਼ੇ ਚੌਵੀ ਘੰਟੇ ਖੁੱਲੇ ਯੁਧ ਨਸ਼ਿਆਂ ਵਿਰੁੱਧ ਸਹਿਯੋਗ ਲਈ ਅਪੀਲ 

ਮਹਿਤਪੁਰ,  (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)– ਬਲਾਕ ਮਹਿਤਪੁਰ ਤੇ ਛਾਏ ਕਾਲੇ ਬੱਦਲਾਂ ਤੋਂ ਚਿੰਤਿਤ ਮਹਿਤਪੁਰ ਬਲਾਕ ਦੀਆਂ ਸਮੂਹ ਕਿਸਾਨ ਮਜ਼ਦੂਰ ਜਥੇਬੰਦੀਆਂ ਮਾਣਯੋਗ ਮੁੱਖ ਮੰਤਰੀ ਪੰਜਾਬ ਦੇ ਨਾਮ ਮੰਗ ਪੱਤਰ ਦੇਣ ਲਈ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਪਰਮਿੰਦਰ ਸਿੰਘ ਪੰਡੋਰੀ ਦੇ ਗ੍ਰਹਿ ਵਿਖੇ ਪੁਜੀਆਂ ਤਾਂ ਕਿਸਾਨ ਮਜ਼ਦੂਰ ਜਥੇਬੰਦੀਆਂ ਦਾ ਸਵਾਗਤ ਕਰਦਿਆਂ ਹਲਕਾ ਇੰਚਾਰਜ ਨੇ ਪੁਜੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਜੀ ਆਇਆਂ ਆਖਿਆ। ਇਸ ਮੌਕੇ ਜਥੇਬੰਦੀ ਦੇ ਆਗੂਆਂ ਵੱਲੋਂ ਹਲਕਾ ਇੰਚਾਰਜ ਨੂੰ ਬਲਾਕ ਮਹਿਤਪੁਰ ਦੀ ਹੋਂਦ ਨੂੰ ਬਚਾਉਣ ਲਈ ਮੰਗ ਪੱਤਰ ਸੋਂਪਿਆ ਇਸ ਸਬੰਧੀ ਸਪਸ਼ਟੀਕਰਨ ਮੰਗਿਆ ਜਿਸ ਦਾ ਸਪਸ਼ਟੀਕਰਨ ਦਿੰਦਿਆਂ ਪੰਡੋਰੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਬਲਾਕ ਮਹਿਤਪੁਰ ਸਬੰਧੀ ਮਾਮਲਾ ਮਾਣਯੋਗ ਡੀਸੀ ਜਲੰਧਰ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਅਤੇ ਬਲਾਕ ਸ਼ਾਹਕੋਟ ਅਤੇ ਲੋਹੀਆ ਦੇ ਕੁੱਝ ਪਿੰਡਾਂ ਨੂੰ ਬਲਾਕ ਮਹਿਤਪੁਰ ਨਾਲ ਜੋੜਨ ਸਬੰਧੀ ਗਲਬਾਤ ਜਾਰੀ ਹੈ। ਉਨ੍ਹਾਂ ਕਿਹਾ ਕਿ ਮੈਂ ਭਰੋਸਾ ਦਿੰਦਾਂ ਹਾਂ ਕਿ ਬਲਾਕ ਮਹਿਤਪੁਰ ਦੀ ਹੋਂਦ ਹੈ ਤਾਂ ਉਨ੍ਹਾਂ ਦਾ ਭਰੋਸਾ ਬਰਕਰਾਰ ਹੈ ਜੇਕਰ ਬਲਾਕ ਮਹਿਤਪੁਰ ਨਾ ਰਿਹਾ ਤਾਂ ਜਨਤਾ ਦਾ ਵਿਸ਼ਵਾਸ ਟੁੱਟ ਜਾਵੇਗਾ। ਅਜਿਹਾ ਮੈਂ ਨਹੀਂ ਚਾਹੁੰਦਾ ਇਲਾਕੇ ਦੀ ਅਜਿਹਾ ਕਿਸੇ ਕੀਮਤ ਤੇ ਹੋਵੇ। ਇਸ ਮੌਕੇ ਬੀਕੇਯੂ ਪੰਜਾਬ ਦੇ ਜ਼ਿਲ੍ਹਾ ਜਲੰਧਰ ਪ੍ਰਧਾਨ ਲਖਬੀਰ ਸਿੰਘ ਗੋਬਿੰਦਪੁਰ, ਕੋਰ ਕਮੇਟੀ ਮੈਂਬਰ ਨਰਿੰਦਰ ਸਿੰਘ ਬਾਜਵਾ ਬੀਕੇਯੂ ਪੰਜਾਬ ਵੱਲੋਂ ਪਿੰਡਾਂ ਦੇ ਸਕੂਲਾਂ ਵਿਚ ਅਧਿਆਪਕਾਂ ਦੀ ਕਮੀ ਦਾ ਮੁੱਦਾ ਉਠਾਇਆ ਤਾਂ ਪੰਡੋਰੀ ਨੇ ਕਿਹਾ ਕਿ ਇਕ ਸਕੂਲ ਵਿੱਚ 30 ਬੱਚਿਆਂ ਪਿਛੇ ਇਕ ਟੀਚਰ ਲਗਾਇਆ ਜਾਵੇਗਾ ਜੇਕਰ ਕਿਸੇ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦਾ ਹੈ ਤਿ ਮੇਰੇ ਨਾਲ ਸੰਪਰਕ ਕਰੋ ਉਥੇ ਪਹਿਲ ਦੇ ਆਧਾਰ ਤੇ ਟੀਚਰ ਲਗਾਏ ਜਾਣਗੇ।ਬੀਕੇਯੂ ਦੁਆਬਾ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਵੱਲੋਂ ਸ਼ੂਗਰ ਮਿੱਲ ਵਿਚ ਕਿਸਾਨਾਂ ਦੀ ਕਟੌਤੀ ਦੇ ਬਕਾਏ ਦਾ ਮੁੱਦਾ ਉਠਾਇਆ ਗਿਆ ਜਿਸ ਤੇ ਪਿੰਦਰ ਪੰਡੋਰੀ ਨੇ ਕਿਹਾ ਉਹ ਇਸ ਸਬੰਧੀ ਸਬੰਧਤ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ। ਨਰੇਗਾ ਮਜ਼ਦੂਰ ਯੂਨੀਅਨ ਦੇ ਚਰਨਜੀਤ ਥੰਮੂਵਾਲ ਵੱਲੋਂ ਨਸ਼ਾ ਛੁਡਾਊ ਕੇਂਦਰ ਦੀ ਆੜ ਹੇਠ ਨਸ਼ੇ ਦੀਆਂ ਗੋਲੀਆਂ ਦੇ ਹੋ ਰਹੇ ਵਿਉਪਾਰ ਬਾਰੇ ਗੰਭੀਰਤਾ ਪ੍ਰਗਟਾਈ ਤਾਂ ਪੰਡੋਰੀ ਨੇ ਕਿਹਾ ਕਿ ਇਹ ਗੰਭੀਰ ਮੁੱਦਾ ਹੈ ਇਸ ਬਾਰੇ ਉਨ੍ਹਾਂ ਨੂੰ ਤੇ ਪੰਜਾਬ ਸਰਕਾਰ ਨੂੰ ਚਿੰਤਾ ਹੈ ਨਸ਼ੇ ਦੇ ਆਦੀ ਮਰੀਜ਼ ਨੂੰ ਗੋਲੀਆਂ ਦੇਣ ਦੀ ਬਜਾਏ ਮੌਕੇ ਤੇ ਹੀ ਖਵਾਈਆ ਜਾਣ ਤਾਂ ਜੋ ਕੋਈ ਨਸ਼ੇੜੀ ਅੱਗੇ ਨਸ਼ੇ ਦੀਆਂ ਗੋਲੀਆਂ ਦਾ ਵਿਉਪਾਰ ਨਾ ਕਰ ਸਕੇ। ਇਸ ਮੌਕੇ ਹਲਕਾ ਇੰਚਾਰਜ ਵੱਲੋਂ ਪੰਜਾਬ ਸਰਕਾਰ ਵੱਲੋਂ ਚਲਾਈ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਬਾਰੇ ਵੀ ਵਿਸਥਾਰਤ ਸਾਹਿਤ ਜਾਗਰੂਕ ਕੀਤਾ ਉਨ੍ਹਾਂ ਕਿਹਾ ਕਿ ਇਲਾਕੇ ਦੀ ਜੰਨਤਾਂ ਲਈ ਉਨ੍ਹਾਂ ਦੇ ਦਰਵਾਜ਼ੇ ਚੌਵੀ ਘੰਟੇ ਖੁੱਲੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੀਕੇਯੂ ਕਾਦੀਆਂ ਬਾਬਾ ਪਲਵਿੰਦਰ ਸਿੰਘ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਕਬਾਲ ਸਿੰਘ ਮੰਡਿਆਲਾ, ਕੁਲ ਹਿੰਦ ਕਿਸਾਨ ਸਭਾ ਕਾਮਰੇਡ ਦਿਲਬਾਗ ਸਿੰਘ ਚੰਦੀ, ਦਿਹਾਤੀ ਮਜ਼ਦੂਰ ਸਭਾ ਸਤਪਾਲ ਸਹੋਤਾ,ਖੇਤ ਮਜ਼ਦੂਰ ਯੂਨੀਅਨ ਸਿਕੰਦਰ ਸਿੰਘ, ਸਾਬਕਾ ਸਰਪੰਚ ਸੁਖਵੰਤ ਸਿੰਘ ਰੌਲੀ,  ਤਹਿਸੀਲ ਨਕੋਦਰ ਪ੍ਰਧਾਨ ਬੀਕੇਯੂ ਪੰਜਾਬ ਗੁਰਦੀਪ ਸਿੰਘ , ਬੀਕੇਯੂ ਪੰਜਾਬ ਡਾਕਟਰ ਮਹਿੰਦਰ ਪਾਲ ਸਿੰਘ, ਇਕਬਾਲ ਸਿੰਘ ਲੋਹਗੜ੍ਹ,ਰਮਨਜੀਤ ਸਿੰਘ ਸਮਰਾ ਜ਼ਿਲ੍ਹਾ ਯੂਥ ਪ੍ਰਧਾਨ ਬੀਕੇਯੂ ਪੰਜਾਬ, , ਰਣਜੀਤ ਸਿੰਘ ਕੌਹਾੜ, ਨਰਿੰਦਰ ਸਿੰਘ ਉਧੋਵਾਲ ਬੀਕੇਯੂ ਦੁਆਬਾ, ਬਲਬੀਰ ਸਿੰਘ ਉਧੋਵਾਲ ਆਦਿ ਸੈਂਕੜੇ ਕਿਸਾਨ ਆਗੂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਪੰਜਾਬੀ ਫਿਲਮੀ ਦੁਨੀਆਂ ਵਿੱਚ ਆਪਣੀ ਐਕਟਿੰਗ ਨਾਲ ਦਰਸ਼ਕਾਂ ਨੂੰ ਮੋਹ ਲੈਣ ਵਾਲੀ ਅਦਾਕਾਰਾ ਪ੍ਰਵੀਨ ਬਾਣੀ*
Next articleਗਰਮੀਆਂ ਵਿੱਚ ਪੰਛੀਆਂ ਲਈ ਰੱਖੋ ਪਾਣੀ….