* “ਬੱਸ ਏਸੇ ਗੱਲ ਦਾ”*

ਨੂਰ_ਨਵਨੂਰ

(ਸਮਾਜ ਵੀਕਲੀ)

ਜੋ ਮੈ ਚਾਹੁੰਦਾ ਓਹ ਨਹੀਂ ਹੋਣਾ ਏ,
ਬੱਸ ਏਸੇ ਗੱਲ ਦਾ ਰੋਣਾ ਏ…

ਹਰ ਵਾਰ ਕੋਈ ਗਵਾਚਦਾ ਮੇਰੇ ਕੋਲੋਂ,
ਕਦੇ ਮੈ ਵੀ ਗਵਾਚਿਆ ਹਾਂ ਤੇਰੇ ਕੋਲੋਂ!
ਬੱਸ! ਹੁਣ ਹੋਰ ਕੋਈ ਨਹੀਂ ਖੋਣਾ ਏ,
ਬੱਸ ਏਸੇ ਗੱਲ ਦਾ ਰੋਣਾ ਏ….

ਵਾਰੀ ਮੇਰੀ ਪਾਣੀ ਵਾਲੇ ਖੂਹ ਸੁੱਕ ਜਾਂਦੇ,
ਪਿਆਰ ਕਰਨ ਵਾਲੇ ਵੀ ਰੂਹ ਮੁੱਕ ਜਾਂਦੇ,
ਕਦੋਂ ਤੱਕ ਜਿੱਦਗੀ ਵਿੱਚ ਏਦਾਂ ਹੋਣਾ ਏ,
ਬੱਸ ਏਸੇ ਗੱਲ ਦਾ ਰੋਣਾ ਏ…..

ਹਵਾਵਾਂ ਹੀ ਸ਼ੀਤ ਹੁੰਦੀਆਂ ਮੇਰੇ ਨਾਲ,
ਪੌਣਾ ਹੀ ਸ਼ਰੀਕ ਹੁੰਦੀਆਂ ਮੇਰੇ ਨਾਲ,
ਪਰ ਓਹ ਵਰਤਾਰਾ ਬੜਾ ਈ ਸੋਹਣਾ ਏ,
ਬੱਸ ਏਸੇ ਗੱਲ ਦਾ ਰੋਣਾ ਏ…….

ਜਦੋਂ ਜਦੋਂ ਜ਼ਿੰਦਗੀ ਠਕੋਰਦੀ ਹੈ ਮੈਨੂੰ,
ਖਿੱਦੋ ਵਾਂਗੂ ਸਾਰਾ ਈ ਫਰੋਲਦੀ ਹੈ ਮੈਨੂੰ,
ਬੱਸ ਆਖਰ ਲਾਂਬੂ ਹੀ ਲਾਉਣਾ ਏ?
ਬੱਸ ਏਸੇ ਗੱਲ ਦਾ ਰੋਣਾ ਏ….

ਫੇਰ ਮੈਨੂੰ ਕਹਿੰਦੇ ਕੇ ਤੂੰ ਸ਼ਿਕਾਇਤ ਕਰੀ,
ਨੂਰ_ਨਵਨੂਰ ਕਲਮੇ ਪਿਆਰ ਦੇ ਨਾ ਪੜੀ,
ਛੱਡ! ਰੋਂਦੀ ਹੋਈ ਨੂੰ ਹੁਣ ਕੀ ਹਸਾਉਣਾ ਏ,
ਬੱਸ ਏਸੇ ਗੱਲ ਦਾ ਰੋਣਾ ਏ…

ਜੋ ਮੈ ਚਾਹੁੰਦਾ ਓਹ ਨਹੀਂ ਹੋਣਾ ਏ,
ਬੱਸ ਏਸੇ ਗੱਲ ਦਾ ਰੋਣਾ ਏ…

ਨੂਰ_ਨਵਨੂਰ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਕਲੋਂ ਖਾਲੀ ਲੀਡਰ
Next articleਪੈਰ ਦੀ ਜੁੱਤੀ