ਗੁਰੂ ਨਾਨਕ ਮਿਸ਼ਨ ਪਬਲਿਕ ਸਕੂਲ ਢਾਹਾਂ ਕਲੇਰਾਂ ਨੂੰ ਮਿਲੇ 11 ਕੌਮੀ ਪੁਰਸਕਾਰ

ਗੁਰੂ ਨਾਨਕ ਮਿਸ਼ਨ ਸਕੂਲ ਢਾਹਾਂ ਕਲੇਰਾਂ ਦੇ ਨੂੰ ਮਿਲੇ ਪੁਰਸਕਾਰਾਂ ਨਾਲ ਪ੍ਰਬੰਧਕ, ਅਧਿਆਪਕ ਅਤੇ ਵਿਦਿਆਰਥੀ।

ਬੰਗਾ, (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ ਨੂੰ ਫੈਡਰੇਸ਼ਨ ਆਫ਼ ਪ੍ਰਾਈਵੇਟ ਸਕੂਲ ਵਲੋਂ ਗਿਆਰਾਂ ਸ਼ਲਾਘਾਮਈ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਹਨਾਂ ਵਿੱਚ ਇੱਕ ਪੁਰਸਕਾਰ ਸਕੂਲ ਦੀ ਸਮੁੱਚੀ ਉਸਾਰੂ ਕਾਰਗੁਜ਼ਾਰੀ ਲਈ ਦਿੱਤਾ ਗਿਆ। ਇਸ ਦੇ ਨਾਲ ਅਧਿਆਪਕ ਵਰਗ ਵਿੱਚ ਦੋ ਪੁਰਸਕਾਰ ਮੈਡਮ ਬਲਜੀਤ ਕੌਰ, ਪ੍ਰਭਦੀਪ ਕੌਰ ਅਤੇ ਇੱਕ ਕੋ-ਆਰਡੀਨੇਟਰ ਰਮਨ ਕੁਮਾਰ ਨੂੰ ਪ੍ਰਦਾਨ ਹੋਇਆ ਹੈ। ਸਕੂਲ ਦੇ 7 ਵਿਦਿਆਰਥੀਆਂ ਨੂੰ ਵੀ ਇਹਨਾਂ ਪੁਰਸਕਾਰਾਂ ਦਾ ਹਿੱਸਾ ਬਣਨ ਦਾ ਮਾਣ ਹਾਸਲ ਹੋਇਆ ਹੈ। ਇਹਨਾਂ ਵਿੱਚ ਦਸਵੀਂ ਦੀ ਹਰਨੂਰ ਕੌਰ ਕੰਗ, ਮਹਿਕ ਗੋਸਲ, ਜਸਪ੍ਰੀਤ ਕੌਰ, ਨੌਵੀ ਦੇ ਦਿੀਆ ਅਤੇ ਲੀਜ਼ਾ ਸ਼ਾਮਲ ਹਨ। ਸਕੂਲ ਦੀ ਇਸ ਮਾਣਮੱਤੀ ਪ੍ਰਾਪਤੀ ਲਈ ਡਾਇਰੈਟਰ ਸਿੱਖਿਆ ਪ੍ਰੋ. ਹਰਬੰਸ ਸਿੰਘ ਬੋਲੀਨਾ, ਪ੍ਰਿੰਸੀਪਲ ਮੈਡਮ ਵਨੀਤਾ ਚੋਟ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਸਿਰ ਬੰਨ੍ਹਿਆ ਗਿਆ ਹੈ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਗੁਰੂ ਨਾਨਕ ਮਿਸ਼ਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਉਕਤ ਪ੍ਰਾਪਤੀ ਨੂੰ ਟਰੱਸਟ ਦਾ ਮਾਣ ਦੱਸਿਆ ਹੈ ਅਤੇ ਇਸ ਪ੍ਰਾਪਤੀ ਲਈ ਸਮੂਹ ਸਟਾਫ਼, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਐਚਡੀਸੀਏ-ਏ ਟੀਮ ਨੇ ਬੇਸਿਕ ਕ੍ਰਿਕਟ ਅਕੈਡਮੀ ਦਸੂਹਾ ਨੂੰ ਹਰਾ ਕੇ ਜਿੱਤ ਹਾਸਲ ਕੀਤੀ – ਆਰਸੀ ਸ਼ਰਮਾ ਤਿਕੋਣੀ ਲੜੀ
Next articleਨਵਾਂ ਸ਼ਹਿਰ ’ਚ ਸਜੀ ਹੀਰਾ ਸੋਮੀ ਦੇ ਸੁਰਾਂ ਦੀ ਮਹਿਫ਼ਲ ਸਰੋਤਿਆਂ ਨੇ ਮਾਣਿਆਂ ਨਾਮਵਰ ਸ਼ਾਇਰਾਂ ਦੀਆਂ ਗ਼ਜ਼ਲਾਂ ਦਾ ਆਨੰਦ