ਇੰਮੀਗਰੇਸ਼ਨ ਸਬੰਧੀ ਤਿੰਨ ਕਾਰਜਕਾਰੀ ਹੁਕਮ ਜਾਰੀ ਕਰਨਗੇ ਬਾਇਡਨ

ਵਾਸ਼ਿੰਗਟਨ (ਸਮਾਜ ਵੀਕਲੀ) : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਇੰਮੀਗਰੇਸ਼ਨ ਸਬੰਧੀ ਤਿੰਨ ਕਾਰਜਕਾਰੀ ਹੁਕਮਾਂ ’ਤੇ ਦਸਤਖ਼ਤ ਕਰਨਗੇ। ਇਨ੍ਹਾਂ ’ਚ ਟਰੰਪ ਪ੍ਰਸ਼ਾਸਨ ਦੀਆਂ ਨੀਤੀਆਂ ਕਾਰਨ ਸਰਹੱਦਾਂ ’ਤੇ ਇੱਕ-ਦੂਜੇ ਨਾਲੋਂ ਵਿੱਛੜੇ ਪਰਿਵਾਰਾਂ ਨੂੰ ਮੁੜ ਤੋਂ ਮਿਲਾਉਣ ਲਈ ਇੱਕ ਟਾਸਕ ਫੋਰਸ ਗਠਿਤ ਕਰਨ ਸਬੰਧੀ ਹੁਕਮ ਵੀ ਸ਼ਾਮਲ ਹੋਵੇਗਾ।

ਵ੍ਹਾਈਟ ਹਾਊਸ ਅਨੁਸਾਰ ਪਿਛਲੇ ਟਰੰਪ ਪ੍ਰਸ਼ਾਸਨ ਨੇ ਸੈਂਕੜੇ ਅਜਿਹੀਆਂ ਨੀਤੀਆਂ ਲਾਗੂ ਕੀਤੀਆਂ ਸਨ ਜੋ ਕਿ ਅਮਰੀਕਾ ਦੇ ਇਤਿਹਾਸ ਖ਼ਿਲਾਫ਼ ਅਤੇ ਸੰਭਾਵਨਾਵਾਂ ਭਰੇ ਇੱਕ ਦੇਸ਼ ਵਜੋਂ ਅਮਰੀਕਾ ਦੇ ਚਰਿੱਤਰ ਨੂੰ ਕਮਜ਼ੋਰ ਕਰਨ ਵਾਲੀਆਂ ਸਨ ਕਿਉਂਕਿ ਅਮਰੀਕਾ ਇੱਥੇ ਸੁਰੱਖਿਆ ਤੇ ਮੌਕਿਆਂ ਦੀ ਭਾਲ ’ਚ ਆਉਣ ਵਾਲੇ ਸਾਰੇ ਲੋਕਾਂ ਦਾ ਸਵਾਗਤ ਕਰਦਾ ਹੈ। ਵ੍ਹਾਈਟ ਹਾਊਸ ਨੇ ਕਿਹਾ, ‘ਇਹ ਕਾਰਜਕਾਰੀ ਹੁਕਮ ਪਰਵਾਸੀ ਏਕੀਕਰਨ ਅਤੇ ਤਾਲਮੇਲ ਨੂੰ ਉਤਸ਼ਾਹਤ ਕਰਨ ਲਈ ਫੈਡਰਲ ਸਰਕਾਰ ਦੀ ਰਣਨੀਤੀ ਦੇ ਬਰਾਬਰ ਵ੍ਹਾਈਟ ਹਾਊਸ ਦੀ ਭੂਮਿਕਾ ਵਧਾਉਣਗੇ।’

Previous articleਭਿੱਖੀਵਿੰਡ ਨਗਰ ਪੰਚਾਇਤ ਚੋਣਾਂ: ਕਾਂਗਰਸੀ, ਆਪ ਤੇ ਅਕਾਲੀਆਂ ਵਿਚਾਲੇ ਗੋਲੀਆਂ ਚੱਲੀਆਂ, ਕੁੱਟਮਾਰ, ਪਥਰਾਅ ਤੇ ਗੱਡੀਆਂ ਦੀ ਭੰਨ ਤੋੜ, ਪੁਲੀਸ ਫ਼ਰਾਰ
Next articleਤਸ਼ੱਦਦ ਬੰਦ ਹੋਣ ਤੇ ਹਿਰਾਸਤ ’ਚ ਲਏ ਕਿਸਾਨਾਂ ਦੀ ਰਿਹਾਈ ਤੱਕ ਰਸਮੀ ਗੱਲਬਾਤ ਨਹੀਂ ਕੀਤੀ ਜਾਵੇਗੀ: ਕਿਸਾਨ ਮੋਰਚਾ