ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਪੇਂਡੂ ਇਲਾਕੇ ਦੇ ਪ੍ਰਸਿੱਧ ਨਰਸਿੰਗ ਵਿਦਿਅਕ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ. ਸੀ. ਦੇ ਪੰਜਵੇਂ ਸਮੈਸਟਰ ਦਾ ਸ਼ਾਨਦਾਰ 100% ਨਤੀਜਾ ਆਇਆ ਹੈ । ਇਸ ਸ਼ਾਨਾਮੱਤੀ ਪ੍ਰਾਪਤੀ ਬਾਰੇ ਜਾਣਕਾਰੀ ਨਰਸਿੰਗ ਕਾਲਜ ਦੇ ਮੁੱਖ ਪ੍ਰਬੰਧਕ ਡਾ.ਕੁਲਵਿੰਦਰ ਸਿੰਘ ਢਾਹਾਂ ਪ੍ਰਧਾਨ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਨ ਮੌਕੇ ਦਿੱਤੀ । ਸ. ਢਾਹਾਂ ਨੇ ਦੱਸਿਆ ਕਿ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ. ਐਸ. ਸੀ. ਨਰਸਿੰਗ ਪੰਜਵੇਂ ਸਮੈਸਟਰ ਦਾ ਸ਼ਾਨਦਾਰ 100% ਨਤੀਜਾ ਆਇਆ ਹੈ। ਇਸ ਪ੍ਰੀਖਿਆ ਵਿਚ ਵਿਦਿਆਰਥੀਆਂ ਵਧੀਆ ਅੰਕ ਪ੍ਰਾਪਤ ਕਰਕੇ ਫਸਟ ਡਵੀਜ਼ਨ ਵਿਚ ਪਾਸ ਹੋਏ ਹਨ। ਬੀ.ਐਸ. ਸੀ. (ਪੰਜਵੇਂ ਸਮੈਸਟਰ) ਵਿਚੋਂ ਹਰਨੀਤ ਕੌਰ ਪੁੱਤਰੀ ਰਾਜਵਿੰਦਰ ਸਿੰਘ – ਸ੍ਰੀਮਤੀ ਸੁਨੀਤਾ ਚੱਕ ਬਿਲਗਾ ਨੇ ਪਹਿਲਾ ਸਥਾਨ ਅਤੇ ਤਰਨਪ੍ਰੀਤ ਕੌਰ ਪੁੱਤਰੀ ਮੱਖਣ ਸਿੰਘ – ਸ੍ਰੀਮਤੀ ਬਲਵਿੰਦਰ ਕੌਰ ਮੰਢਾਲੀ ਨੇ ਸ਼ਾਨਦਾਰ ਗਰੇਡ ਅੰਕਾਂ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਹੈ । ਜਦ ਕਿ ਤੀਜਾ ਸਥਾਨ ਚਾਰ ਵਿਦਿਆਰਥੀਆਂ ਅਨੂਦੀਪ ਕੌਰ ਪੁੱਤਰੀ ਅਮਰਜੀਤ ਸਿੰਘ-ਕਿਰਨਜੀਤ ਕੌਰ ਗੜ੍ਹੀ ਮਹਾਂਸਿੰਘ, ਅੰਜਲੀ ਕੁਮਾਰੀ ਪੁੱਤਰੀ ਮਨੋਜ ਸਾਹਨੀ-ਸ੍ਰੀਮਤੀ ਸੁਨੀਤਾ ਖੌਮਾਚੋਂ , ਅੰਮ੍ਰਿਤਾ ਕੌਰ ਪੁੱਤਰੀ ਮਨਜੀਤ ਸਿੰਘ-ਸ੍ਰੀਮਤੀ ਹਰਮੀਤ ਕੌਰ ਟੋਹਾਨਾ, ਫਤਿਆਬਾਦ ਅਤੇ ਹਰਪ੍ਰੀਤ ਕੌਰ ਪੁੱਤਰੀ ਕੁਲਦੀਪ ਸਿੰਘ-ਸ੍ਰੀਮਤੀ ਕੁਲਵਿੰਦਰ ਕੌਰ ਦਿਹਾਨਾ ਨੇ ਇੱਕੋ ਜਿਹੇ ਗਰੇਡ ਅੰਕ ਪ੍ਰਾਪਤ ਪ੍ਰਾਪਤ ਕਰਕੇ ਹਾਸਲ ਕੀਤਾ ਹੈ । ਇਸ ਮੌਕੇ ਸ. ਢਾਹਾਂ ਨੇ ਨਰਸਿੰਗ ਵਿਦਿਆਰਥੀਆਂ ਨੂੰ ਮਿਹਨਤ, ਲਗਨ ਤੇ ਦਿ੍ਰੜਤਾ ਨਾਲ ਪੜ੍ਹਾਈ ਕਰਨ ਲਈ ਵੀ ਪ੍ਰੇਰਿਆ । ਉਹਨਾਂ ਨੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸ਼ਾਨਦਾਰ ਨਤੀਜੇ ਲਈ ਬੀ.ਐਸ.ਸੀ. (ਪੰਜਵੇਂ ਸਮੈਸਟਰ) ਦੇ ਸਮੂਹ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ, ਅਧਿਆਪਕਾਂ ਅਤੇ ਕਾਲਜ ਦੇ ਪ੍ਰਿੰਸੀਪਲ ਡਾ. ਸੁਰਿੰਦਰ ਜਸਪਾਲ ਨੂੰ ਵਧਾਈਆਂ ਦਿੱਤੀਆਂ ਹਨ। ਇਸ ਸ਼ਾਨਦਾਰ ਨਤੀਜੇ ਦੀ ਜਾਣਕਾਰੀ ਦੇਣ ਮੌਕੇ ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਕਾਲਜ ਆਫ ਨਰਸਿੰਗ, ਰਮਨਦੀਪ ਕੌਰ ਕੰਗ ਵਾਈਸ ਪ੍ਰਿੰਸੀਪਲ ਕਲਾਸ ਇੰਚਾਰਜ, ਮੈਡਮ ਰੁਪਿੰਦਰ ਸ਼ਰਮਾ ਸਹਾਇਕ ਕਲਾਸ ਇੰਚਾਰਜ, ਮੈਡਮ ਨਵਜੋਤ ਕੌਰ ਸਹੋਤਾ, ਮੈਡਮ ਸ਼ਿਵਾਨੀ ਭਰਦਵਾਜ, ਮੈਡਮ ਜਸਵੀਰ ਕੌਰ, ਮੈਡਮ ਰੋਜ਼ਾ ਗਰੇਵਾਲ, ਸ੍ਰੀ ਗੁਰਮੀਤ ਸਿੰਘ, ਮੈਡਮ ਕਿਰਨ ਬੇਦੀ ਤੇ ਵਿਦਿਆਰਥੀ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly