ਗ੍ਰਾਮ ਪੰਚਾਇਤ ਬਸਤੀ ਰੰਗੀਲਪੁਰ ਨੇ ਪਹਿਲਾ ਆਮ ਇਜਲਾਸ ਬੁਲਾਇਆ

ਵੱਖ-ਵੱਖ ਵਾਰਡਾ ਵਿੱਚ ਅਧੂਰੇ ਵਿਕਾਸ ਕਾਰਜਾਂ ਨੂੰ ਜਲਦ ਪੂਰਾ ਕਰਨ ਸਬੰਧੀ ਹੋਇਆ ਵਿਚਾਰ ਵਟਾਂਦਰਾ

ਕਪੂਰਥਲਾ,(ਸਮਾਜ ਵੀਕਲੀ) (ਕੌੜਾ)- ਗਰਾਮ ਪੰਚਾਇਤ ਬਸਤੀ ਰੰਗੀਲਪੁਰ ਦਾ ਪਹਿਲਾ ਆਮ ਇਜਲਾਸ ਸਰਪੰਚ ਬਲਬੀਰ ਸਿੰਘ ਪ੍ਰਧਾਨਗੀ ਹੇਠ ਕੀਤਾ ਗਿਆ । ਜਿਸ ਵਿੱਚ ਸਮੂਹ ਮੈਂਬਰ ਪੰਚਾਇਤ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਹ ਆਮ ਇਜਲਾਸ ਦੌਰਾਨ ਸਰਪੰਚ ਬਲਬੀਰ ਸਿੰਘ ਨੇ ਪਿੰਡ ਵਿੱਚ ਵੱਖ-ਵੱਖ ਵਾਰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜਾਂ ਦੀ ਰਿਪੋਰਟ ਉਹਨਾਂ ਦੇ ਮੈਂਬਰਾਂ ਤੋਂ ਪ੍ਰਾਪਤ ਕੀਤੀ। ਇਹਨਾਂ ਵਿਕਾਸ ਕਾਰਜਾਂ ਤੇ ਲੋੜੀਂਦੇ ਕੰਮ ਜਲਦ ਸ਼ੁਰੂ ਕਰਾਉਣ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਜਿਨ੍ਹਾਂ ਵਿੱਚ ਨਗਰ ਵਿੱਚ ਸਟਰੀਟ ਲਾਈਟਾਂ ਲਗਾਉਣ, ਸੜਕ ਅਤੇ ਰਸਤਿਆਂ ਦੇ ਕੰਢੇ ਬੂਟੇ ਲਗਾਉਣ , ਵਾਰਡਾਂ ਵਿੱਚ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਬੋਰ ਕਰਾਉਣ ,ਗਲੀਆਂ ਉੱਚੀਆਂ ਤੇ ਪੱਕੀਆਂ ਕਰਨ ਸੰਬੰਧੀ, ਪਾਣੀ ਦੇ ਨਿਕਾਸ ਦੀ ਸਮੱਸਿਆ ਨੂੰ ਹੱਲ ਕਰਨ ਸਬੰਧੀ, ਪਿੰਡ ਦੇ ਸਾਂਝੇ ਸ਼ਮਸ਼ਾਨ ਘਾਟ ਦੀ ਰਿਪੇਅਰ , ਪੰਚਾਇਤ ਘਰ ਵਾਸਤੇ ਕੁਰਸੀਆਂ ਮੁਹੱਈਆ ਕਰਾਉਣ, ਸੜਕ ਅਤੇ ਰਾਹ ਦੇ ਬੰਨੇ ਮਿੱਟੀ ਪਾ ਕੇ ਪੱਕੀਆਂ ਪਟੜੀਆਂ ਤੇ ਬਰਮ ਬਣਾਉਣ, ਗੁਰਦੁਆਰਿਆਂ ਦੇ ਨੇੜੇ ਬੱਸ ਸਟਾਪ ਬਣਾਉਣ ਸਬੰਧੀ ਕੰਮਾਂ ਨੂੰ ਜਲਦ ਸ਼ੁਰੂ ਕਰਾ ਕੇ ਪੂਰਾ ਕੀਤਾ ਜਾਵੇਗਾ। ਇਸ ਮੌਕੇ ਤੇ ਹਰਜਿੰਦਰ ਕੌਰ ,ਮਲਕੀਤ ਸਿੰਘ, ਅਮਰਿੰਦਰ ਜੀਤ ਸਿੰਘ, ਬਲਜੀਤ ਕੌਰ, ਬਲਵਿੰਦਰ ਸਿੰਘ , ਰੋਬਿਨ ਪ੍ਰੀਤ ਸਿੰਘ , ਅਮਰਜੀਤ ਸਿੰਘ, ਗੁਰਦੀਪ ਸਿੰਘ ,ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਸਕੂਲ ਸ਼ੇਖੂਪੁਰ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਅਯੋਜਿਤ
Next article105 ਨਸ਼ੀਲੀਆਂ ਗੋਲੀਆਂ ਸਮੇਤ ਇੱਕ ਕਥਿਤ ਦੋਸ਼ੀ ਗਿ੍ਫਤਾਰ