ਕਪੂਰਥਲਾ, (ਸਮਾਜ ਵੀਕਲੀ) (ਕੌੜਾ)– ਸਰਕਾਰੀ ਐਲੀਮੈਂਟਰੀ ਸੈਲਫਮੇਡ ਸਮਾਰਟ ਸਕੂਲ ਸ਼ੇਖੂਪੁਰ ਸਿੱਖਿਆ ਬਲਾਕ ਕਪੂਰਥਲਾ -1 ਵੱਲੋਂ ਸਲਾਨਾ ਇਨਾਮ ਵੰਡ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਰੋਹ ਦੇ ਮੁੱਖ ਮਹਿਮਾਨ ਅਮਰੀਕ ਸਿੰਘ ਢਿੱਲੋ ਸੇਵਾ ਮੁਕਤ ਲੈਕਚਰਾਰ ਡਾਇਟ ਸ਼ੇਖੂਪੁਰ ਅਤੇ ਰੇਵੰਤ ਬਹਿਲ ,ਸੀ ਏ ਬਹਿਲ ਐਂਡ ਕੰਪਨੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ । ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਮੰਡਲ ਵਿੱਚ ਮਮਤਾ ਬਜਾਜ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸਿੱਖਿਆ ਕਪੂਰਥਲਾ, ਡਾਕਟਰ ਬਲਵਿੰਦਰ ਸਿੰਘ ਬੱਟੂ ਉਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਐਲੀਮੈਂਟਰੀ ਸਿੱਖਿਆ ਕਪੂਰਥਲਾ ,ਅਮਰਜੀਤ ਕੋਮਲ ਸੇਵਾ ਮੁਕਤ ਸੈਂਟਰ ਹੈੱਡ ਟੀਚਰ,ਬੀ ਬੀ ਸ਼ਰਮਾ ਸੇਵਾ ਮੁਕਤ ਪ੍ਰਿੰਸੀਪਲ ਡੀ ਏ ਵੀ ਜਲੰਧਰ ਅਤੇ ਹਰਵਿੰਦਰ ਸਿੰਘ ਅੱਲੂਵਾਲ ਜ਼ਿਲ੍ਹਾ ਪ੍ਰਧਾਨ ਡੀ ਟੀ ਐੱਫ ਸ਼ਾਮਿਲ ਹੋਏ । ਸਮਾਰੋਹ ਦੀ ਸ਼ੁਰੂਆਤ ਸ਼ਮਾ ਰੌਸ਼ਨ ਕਰਕੇ ਬੱਚਿਆਂ ਵੱਲੋਂ ਧਾਰਮਿਕ ਵੰਦਨਾ ਨਾਲ ਕੀਤੀ ਗਈ । ਬੱਚਿਆਂ ਅੰਦਰ ਖੇਡ ਭਾਵਨਾ ਵਿਕਸਿਤ ਕਰਨ ਲਈ ਪਹਿਲੀ ਜਮਾਤ ਦੇ ਛੋਟੇ ਛੋਟੇ ਬੱਚਿਆਂ ਨੂੰ ਝਲਕ ਪੇਸ਼ ਕੀਤੀ । ਪ੍ਰੀ ਪ੍ਰਾਇਮਰੀ ਦੇ ਬੱਚਿਆਂ ਵੱਲੋਂ ਚੰਦਾ ਕੇ ਗਾਓ ਮੇਂ ਸੈਰ ਕਰਨੇ ਜਾਏਗੇ ਪੇਸ਼ ਕੀਤਾ ਗਿਆ ।ਸਮਾਗਮ ਦੌਰਾਨ ਵੱਖ-ਵੱਖ ਜਮਾਤਾਂ ਦੇ ਵਿਦਿਆਰਥੀਆਂ ਵੱਲੋਂ ਬਹੁਤ ਹੀ ਦਿਲਕਸ਼ ਅਤੇ ਸਿੱਖਿਆ ਦਾ ਸੰਦੇਸ਼ ਦੇਣ ਵਾਲੀਆਂ ਪੇਸ਼ਕਾਰੀਆਂ ਦਿੱਤੀਆਂ ਗਈਆਂ ।
ਕਰਾਉਣ ਲਈ ਜੈਮਲ ਸਿੰਘ ਸਕੂਲ ਮੁਖੀ ਤੇ ਸੈਂਟਰ ਹੈਡ ਟੀਚਰ ਅਤੇ ਸਮੂਹ ਸਟਾਫ ਦੀ ਭਰਪੂਰ ਸ਼ਲਾਘਾ ਕੀਤੀ ਗਈ । ਸਮਾਰੋਹ ਦੇ ਮੁੱਖ ਮਹਿਮਾਨ ਅਮਰੀਕ ਸਿੰਘ ਢਿੱਲੋ ਵਾਲਾ ਸਕੂਲ ਦੀ ਪ੍ਰਸ਼ੰਸ਼ਾ ਕਰਦਿਆਂ ਕਿਹਾ ਕਿ ਸ਼ੇਖੂਪੁਰ ਸਕੂਲ ਵਿੱਚ ਪਹੁੰਚ ਕੇ ਪਤਾ ਲੱਗਿਆ ਕਿ ਸਕੂਲ ਦੇ ਕਾਇਆਕਲਪਲ ਕਰਨ ਲਈ ਸਕੂਲ ਦਾ ਸਮੁਚਾ ਸਟਾਫ ਯਤਨਸ਼ੀਲ ਹੈ ਡਾਕਟਰ ਬਲਵਿੰਦਰ ਸਿੰਘ ਬੱਟੂ ਉਪ ਜਿਲਾ ਸਿੱਖਿਆ ਅਧਿਕਾਰੀ ਕਪੂਰਥਲਾ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਅਜਿਹੇ ਸਲਾਨਾ ਸਮਾਰੋ ਫੋਨਾਂ ਸਕੂਲਾਂ ਨੂੰ ਕਰਾਉਣ ਲਈ ਵੀ ਅੱਗੇ ਆਉਣਾ ਚਾਹੀਦਾ ਹੈ। ਸਮਾਗਮ ਨੂੰ ਰੇਵੰਤ ਬਹਿਲ ਸੀ ਏ, ਸੁਖਵਿੰਦਰ ਸਿੰਘ ਕੁਆਲਿਟੀ ਹੈੱਡ ਆਈ ਟੀ ਸੀ ਕੰਪਨੀ, ਹਰਵਿੰਦਰ ਸਿੰਘ ਅਲੂਵਾਲ ਜ਼ਿਲ੍ਹਾ ਪ੍ਰਧਾਨ ਡੀ ਟੀ ਐਫ ਕਪੂਰਥਲਾ ਡਾਕਟਰ ਪਰਮਜੀਤ ਕੌਰ ਨੇ ਵੀ ਸੰਬੋਧਨ ਕੀਤਾ।https://play.google.com/store/apps/details?id=in.yourhost.samajweekly



