ਕਨਵੈਨਸ਼ਨ ਦੀ ਸ਼ੁਰੂਆਤ ਸੂਬਾਈ ਆਗੂਆਂ ਅਤੇ ਭਰਾਤਰੀ ਜੱਥੇਬੰਦੀਆਂ ਦੇ ਨੇਤਾਵਾਂ ਨੇ ਆਕਾਸ਼ ਗੂੰਜਾਊ ਨਾਹਰਿਆਂ ਨਾਲ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਨਾਲ ਕੀਤੀ ਗਈ
ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਬਾਂਸਲ ਹਸਪਤਾਲ ਰਾਏਕੋਟ ਵਿਖੇ ਜ਼ਿਲ੍ਹਾ ਇਕਾਈ ਲੁਧਿਆਣਾ ਵੱਲੋਂ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਵੈਦ ਧੰਨਾ ਮੱਲ ਗੋਇਲ ਅਤੇ ਜ਼ਿਲ੍ਹਾ ਪ੍ਰਧਾਨ ਡਾ.ਗੁਰਦੀਪ ਸਿੰਘ ਅਤੇ ਜਿਲੵਾ ਸਕੱਤਰ ਡਾ ਕੁਲਵਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਜ਼ਿਲ੍ਹਾ ਪੱਧਰੀ ਜੱਥੇਬੰਦਕ ਕਨਵੈਨਸ਼ਨ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਸੈਕੜੇ ਮੈਂਬਰਾਂ ਤੋਂ ਇਲਾਵਾ ਸੂਬਾ ਪ੍ਰਧਾਨ ਵੈਦ ਧੰਨਾ ਮੱਲ ਗੋਇਲ, ਜਨਰਲ ਸਕੱਤਰ ਡਾ : ਗੁਰਮੇਲ ਸਿੰਘ ਮਾਛੀਕੇ, ਖਜਾਨਚੀ ਡਾ ਰਕੇਸ਼ ਮਹਿਤਾ, ਸਰਪ੍ਰਸਤ ਡਾ: ਸੁਰਜੀਤ ਸਿੰਘ, ਮੀਤ ਪ੍ਰਧਾਨ ਡਾ: ਗੁਲਜੀਤ ਸਿੰਘ ਅਤੇ ਪ੍ਰੈੱਸ ਸਕੱਤਰ ਡਾ : ਚਮਕੌਰ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਕਨਵੈਨਸ਼ਨ ਦੀ ਸ਼ੁਰੂਆਤ ਸੂਬਾਈ ਆਗੂਆਂ ਅਤੇ ਭਰਾਤਰੀ ਜੱਥੇਬੰਦੀਆਂ ਦੇ ਨੇਤਾਵਾਂ ਨੇ ਆਕਾਸ਼ ਗੂੰਜਾਊ ਨਾਹਰਿਆਂ ਨਾਲ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨ ਨਾਲ ਕੀਤੀ ਗਈ,ਅਤੇ ਉਪਰੰਤ ਵਿਛੜੇ ਸਾਥੀਆਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਸੂਬਾਈ ਪ੍ਰਧਾਨ ਵੈਦ ਧੰਨਾ ਮਲ ਗੋਇਲ ਅਤੇ ਸੂਬਾ ਜਨਰਲ ਸਕੱਤਰ ਗੁਰਮੇਲ ਸਿੰਘ ਮਾਛੀਕੇ, ਸੂਬਾ ਸਰਪ੍ਰਸਤ ਸੁਰਜੀਤ ਸਿੰਘ ਲੁਧਿਆਣਾ ਨੇ ਸਾਂਝੇ ਤੌਰ ‘ਤੇ ਕਿਹਾ ਕਿ ਭਾਵੇਂ ਭਾਰਤ ‘ਚ ਤਜੱਰਬੇ ਦੇ ਆਧਾਰ ‘ਤੇ 1963 ਤੋਂ ਬਾਅਦ ਮੈਡੀਕਲ ਪ੍ਰੈਕਟੀਸ਼ਨਰਜ਼ ਲਈ ਰਜਿਸਟ੍ਰੇਸ਼ਨ ਕਰਨੀ ਬੰਦ ਕਰ ਦਿੱਤੀ ਸੀ। ਪ੍ਰੰਤੂ ਵੱਖ- ਵੱਖ ਸਮਿਆਂ ਦੌਰਾਨ ਹੋਂਦ ‘ਚ ਆਈਆਂ ਕਿਸੇ ਵੀ ਸਰਕਾਰਾਂ ਵੱਲੋਂ ਝੁੱਗੀਆਂ ਝੋਂਪੜੀਆਂ ,ਗਰੀਬ ਬਸਤੀਆਂ ਅਤੇ ਪਿੰਡਾਂ ਵਿੱਚ ਵਸਦੇ ਗਰੀਬ ਲੋਕਾਂ ਤੱਕ ਸਰਕਾਰੀ ਸਿਹਤ ਸਹੂਲਤਾਂ ਪਹੁੰਚਾਣ ਲਈ ਹੇਠਲੇ ਪੱਧਰ ਦੇ ਪ੍ਰਾਇਮਰੀ ਹੈਲਥ ਵਰਕਰ ਪੈਦਾ ਕਰਨ ਲਈ 1983 ਦੀ ਹੈਲਥ ਪਾਲਿਸੀ ਮੁਤਾਬਿਕ ਸਵੈ-ਇੱਛਕ ਸੰਸਥਾਵਾਂ ਅਤੇ ਉਦਮੀ ਨੌਜਵਾਨਾਂ ਨੂੰ ਟ੍ਰੇਨਿੰਗ ਦੇੰਣ ਦਾ ਕੋਈ ਉਪਰਾਲਾ ਨਹੀਂ ਕੀਤਾ। ਇਸ ਮੌਕੇ ਡਾਕਟਰ ਹਰਦੀਪ ਸਿੰਘ ਪ੍ਰਧਾਨ, ਡਾਕਟਰ ਓਮ ਪ੍ਰਕਾਸ਼ ਯਾਦਵ ਸੈਕਟਰੀ ਡਾਕਟਰ ਕੁਲਵਿੰਦਰ ਸਿੰਘ ਖਜਾਨ ਸੀ, ਡਾਕਟਰ ਪ੍ਰਮੋਦ ਕੁਮਾਰ ਜੋਇੰਟ ਸੈਕਟਰੀ, ਡਾਕਟਰ ਸੁਖਦੇਵ ਰਮਨ ਸੀਨੀਅਰ ਮੀਤ ਪ੍ਰਧਾਨ, ਬਲਾਕ ਰਾਏਕੋਟ ਤੋਂ ਡਾਕਟਰ ਤਜਿੰਦਰ ਸਿੰਘ ਪ੍ਰਧਾਨ, ਇੰਦਰਜੀਤ ਸਿੰਘ ਸੈਕਟਰੀ, ਡਾ ਪਰਮਿੰਦਰ ਸਿੰਘ ਖਜਾਨਚੀ, ਸੀਨੀਅਰ ਆਗੂ ਡਾਕਟਰ ਹਰਦੀਪ ਕੁਮਾਰ, ਬਲਾਕ ਖੰਨਾ ਸਮਰਾਲਾ ਤੋਂ ਡਾ ਜਸਵਿੰਦਰ ਸਿੰਘ ਪ੍ਰਧਾਨ,ਜੋਰਾਵਾਰ ਸਿੰਘ ਸਕੱਤਰ, ਮੇਜਰ ਸਿੰਘ ਚੇਅਰਮੈਨ, ਬਲਾਕ ਜਗਰਾਉਂ ਤੋਂ ਡਾ ਅਮਰੀਕ ਸਿੰਘ ਪ੍ਰਧਾਨ, ਡਾ ਮਨਮੋਹਨ ਸਿੰਘ ਅਤੇ ਡਾਕਟਰ ਕੁਲਦੀਪ ਸਿੰਘ, ਬਲਾਕ ਫਲੋਰ ਤੋਂ ਡਾਕਟਰ ਸੰਦੀਪ ਕੁਮਾਰ ਪ੍ਰਧਾਨ, ਡਾਕਟਰ ਸੁਸ਼ੀਲ ਕੁਮਾਰ ਸੈਕਟਰੀ, ਡਾਕਟਰ ਕਰਮਦੀਪ ਕੁਮਾਰ ਖਜਾਨਚੀ, ਬਲਾਕ ਅਹਿਮਦਗੜ੍ਹ ਤੋਂ ਡਾਕਟਰ ਜਗਵੀਰ ਸਿੰਘ ਪ੍ਰਧਾਨ, ਡਾ ਸੱਤਪਾਲ ਸਕੱਤਰ, ਡਾਕਟਰ ਗੁਰ ਪਿਆਰ ਸਿੰਘ ਚੇਅਰਮੈਨ, ਬਲਾਕ ਮੁੱਲਾਂਪੁਰ ਤੋਂ ਡਾਕਟਰ ਕਰਨੈਲ ਸਿੰਘ ਪ੍ਰਧਾਨ, ਡਾਕਟਰ ਹਰਦੀਪ ਸਿੰਘ , ਡਾਕਟਰ ਧਰਮਿੰਦਰ ਸਿੰਘ ਅਤੇ ਮਜ਼ਦੂਰ ਆਗੂ ਕਾਮਰੇਡ ਹਰਜਿੰਦਰ ਸਿੰਘ ਦਾ ਸਨਮਾਨ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



