17ਵੀਂ ਪੁਸਤਕ ‘ਅਗਲਾ ਜਨਮ’ ਵੀ ਕੀਤੀ ਰਿਲੀਜ਼
ਸਰੀ/ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਟੋਰੰਟੋ ਦੇ ਲਖਵਿੰਦਰ ਲੱਖੀ ਸਿਕੰਦਰਪੁਰ ਅਤੇ ਉਹਨਾਂ ਦੇ ਸਾਥੀਆਂ ਵਲੋਂ ਪ੍ਰਸਿੱਧ ਗੀਤਕਾਰ ਮੰਗਲ ਹਠੂਰ ਜੀ ਦਾ ਰੱਖਿਆ ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ । ਰਾਤ ਦੇਰ ਤੱਕ ਚੱਲੇ ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਗਾਇਕ ਹੈਰੀ ਸੰਧੂ , ਗੁਣਗੀਤ ਮੰਗਲ ਅਤੇ ਹੋਰ ਨਵੇਂ ਗਾਇਕਾਂ ਨੇ ਵੀ ਹਾਜ਼ਰੀ ਲਗਵਾਈ। ਮੰਗਲ ਹਠੂਰ ਦੀ 17 ਵੀਂ ਕਿਤਾਬ ‘ਅਗਲਾ ਜਨਮ’ ਵੀ ਰੂ -ਬ -ਰੂ ਕੀਤੀ ਗਈ । ਇਸ ਮੌਕੇ ਲਖਵਿੰਦਰ ਸਿੰਘ ਲੱਖੀ ਸਿਕੰਦਰਪੁਰ, ਹਰਮੇਸ਼ ਲਾਲ ਜੀ (ਬੈਂਕ ਮੈਨੇਜਰ) ਹਨੀ ਗੜ੍ਹਸ਼ੰਕਰ, ਹਰਿੰਦਰ ਗੜ੍ਹਸ਼ੰਕਰ, ਨੀਟਾ ਜੌਹਲ, ਦੇਸੀ ਬਾਈ, ਮਨਦੀਪ ਸੰਧੂ, ਬਿੱਲ ਮਹੇ, ਪੰਮਾ ਸਿਕੰਦਰਪੁਰ, ਮਨਪ੍ਰੀਤ ਬਰਾੜ, ਪਰਮ ਕਲੇਰ, ਹੈਰੀ ਸੰਧੂ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ। ਮੰਗਲ ਹਠੂਰ ਨੇ ਇਸ ਮੌਕੇ ਸਰਦਾਰ ਭਾਗ ਸਿੰਘ ਸਿਕੰਦਰਪੁਰ, ਮਹਿੰਦਰ ਸਿੰਘ ਸਿਕੰਦਰਪੁਰ, ਇੰਟਰਨੈਸ਼ਲ ਕਬੱਡੀ ਖਿਡਾਰੀ ਜੱਸਾ ਸਿਕੰਦਰਪੁਰ ਦਾ ਵੀ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


