ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ ਸਥਾਨਕ ਸਾਹਿਬਜ਼ਾਦਾ ਜੋਰਾਵਰ ਸਿੰਘ ਕਾਲਜ, ਬੁਰਜ ਹਰੀ ਸਿੰਘ, ਰਾਏਕੋਟ ਵਲੋਂ ਪ੍ਰਿੰਸੀਪਲ ਡਾਕਟਰ ਸ਼ਰਨਜੀਤ ਕੌਰ ਪਰਮਾਰ ਜੀ ਦੀ ਰਹਿਨੁਮਾਈ ਹੇਠ ਕਾਲਜ ਵਿੱਚ ਰਾਸ਼ਟਰੀ ਖੇਡ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ਜਿਸ ਵਿਚ ਹਲਕਾ ਵਿਧਾਇਕ ਸਰਦਾਰ ਹਾਕਮ ਸਿੰਘ ਜੀ ਠੇਕੇਦਾਰ ਨੇ ਵਿਸੇਸ਼ ਤੌਰ ਤੇ ਸ਼ਿਰਕਤ ਕੀਤੀ।ਕਾਲਜ ਦੇ ਵਿਦਿਆਰਥੀਆ ਵਲੋਂ ਖੇਡਾਂ ਨਾਲ ਸਬੰਧਿਤ ਮਾਡਲ ਬਣਾਏ ਗਏ। ਕੁੱਲ ਗਿਆਰਾਂ ਟੀਮਾਂ ਨੇ ਭਾਗ ਲਿਆ। ਪਹਿਲੀ ਦੂਜੀ ਤੇ ਤੀਜੀ ਥਾਂ ਤੇ ਆਉਣ ਵਾਲੇ ਵਿਦਿਆਰਥੀਆ ਨੂੰ ਹਲਕਾ ਵਿਧਾਇਕ ਹਾਕਮ ਸਿੰਘ ਠੇਕੇਦਾਰ ਜੀ ਵਲੋਂ ਟਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਉਹਨਾਂ ਨੇ ਆਪਣੇ ਭਾਸ਼ਣ ਦੌਰਾਨ ਬੋਲਦਿਆਂ ਕਿਹਾ ਕਿ ਪੰਜਾਬ ਸਰਕਾਰ ਸਰਕਾਰੀ ਕਾਲਜਾਂ ਦੇ ਸੁਯੋਗ ਪ੍ਰਬੰਧ ਚਲਾਉਣ ਲਈ ਵਚਨਬੱਧ ਹੈ। ਖੇਡ ਦਿਵਸ ਦੇ ਇਸ ਵਿਸੇਸ਼ ਅਵਸਰ ਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਮਸ਼ਹੂਰ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਇੰਦਰ ਤਲਵੰਡੀ ਨੂੰ ਵਿਸੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ ਉਹਨਾਂ ਨੇ ਰਾਸ਼ਟਰੀ ਖੇਡ ਦਿਵਸ ਉਪਰ ਸਭ ਨੂੰ ਮੁਬਾਰਕਬਾਦ ਦਿੱਤੀ ਅਤੇ ਮੇਜਰ ਧਿਆਨ ਚੰਦ ਦੀ ਤਸਵੀਰ ਉਪਰ ਫੁੱਲ ਮਾਲਾ ਭੇਂਟ ਕੀਤੀ।ਕਾਲਜ ਪ੍ਰਿੰਸੀਪਲ ਡਾਕਟਰ ਸ਼ਰਨਜੀਤ ਕੌਰ ਪਰਮਾਰ ਜੀ ਵਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਅਤੇ ਧੰਨਵਾਦ ਵੀ ਕੀਤਾ। ਹਲਕਾ ਵਿਧਾਇਕ ਨੇ ਕਾਲਜ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿਵਾਇਆ। ਸਮਾਗਮ ਦੌਰਾਨ ਕਾਲਜ ਵਿੱਚ ਪਿੰਡ ਬੁਰਜ ਹਰੀ ਦੀ ਪੰਚਾਇਤ ਅਤੇ ਹੋਰ ਮੋਹਤਬਰ ਵੀ ਸ਼ਾਮਲ ਸਨ । ਅਸਿਸਟੈਂਟ ਪ੍ਰੋਫੈਸਰ ਜਗਦੀਪ ਸਿੰਘ ਸਰੀਰਕ ਸਿੱਖਿਆ ਵਿਭਾਗ ਨੇ ਰਾਸ਼ਟਰੀ ਖੇਡ ਦਿਵਸ ਦੀ ਮਹਾਨਤਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।ਸਮਾਗਮ ਵਿਚ ਅਸਿਸਟੈਂਟ ਪ੍ਰੋਫੈਸਰ ਹਰਵਿੰਦਰ ਸਿੰਘ ਜੋਸ਼ੀ,ਪੂਜਾ ਕਪੂਰ, ਜਤਿੰਦਰ ਕੁਮਾਰ, ਡਾਕਟਰ ਹਰਜਿੰਦਰ ਸਿੰਘ,ਨਿਤਿਸ਼ ਸਚਦੇਵਾ,ਖੁਸ਼ਪ੍ਰੀਤ ਕੌਰ ਤੋਂ ਇਲਾਵਾ ਸਮੂਹ ਵਿਦਿਆਰਥੀ ਹਾਜਰ ਸਨ।
ਵਿਦਿਆਰਥੀਆ ਵਲੋਂ ਖੇਡਾਂ ਨਾਲ ਸਬੰਧਿਤ ਮਾਡਲ ਬਣਾਏ ਗਏ
ਪੰਜਾਬ ਸਰਕਾਰ ਸਰਕਾਰੀ ਕਾਲਜਾਂ ਦੇ ਸੁਯੋਗ ਪ੍ਰਬੰਧ ਚਲਾਉਣ ਲਈ ਵਚਨਬੱਧ ਹੈ – ਵਿਧਾਇਕ ਹਾਕਮ ਸਿੰਘ ਠੇਕੇਦਾਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



