HOME ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਹਿਰਮਪੁਰ ‘ਚ ਪੌਦੇ ਲਾਏ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਹਿਰਮਪੁਰ ‘ਚ ਪੌਦੇ ਲਾਏ

ਕੈਪਸਨ-ਸਕੂਲ ਦੇ ਵਿਹੜੇ ਵਿੱਚ ਪੌਦਾ ਲਾਉਣ ਸਮੇਂ ਐੱਸ ਐੱਮ ਸੀ ਕਮੇਟੀ ਮੈਂਬਰ ਮੈਡਮ ਮੀਨਾ ਰਾਣੀ ਅਤੇ ਹੈੱਡ ਟੀਚਰ ਸਤਨਾਮ।

ਬੰਗਾ,  (ਸਮਾਜ ਵੀਕਲੀ)   ( ਚਰਨਜੀਤ ਸੱਲ੍ਹਾਂ ) ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਹਿਰਮਪੁਰ ਵਿਖੇ ਪੌਦਾ ਲਾਉਣ ਦੀ ਰਸਮ ਨਿਭਾਉਂਦਿਆਂ ਐੱਸ ਐੱਮ ਸੀ ਕਮੇਟੀ ਮੈਂਬਰ ਮੈਡਮ ਮੀਨਾ ਰਾਣੀ ਅਤੇ ਹੈੱਡ ਟੀਚਰ ਸਤਨਾਮ ਈ ਟੀ ਟੀ ਨੇ ਪੌਦਿਆਂ ਨਾਲ ਰਿਸ਼ਤੇ ਕਾਇਮ ਕਰਨ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਅਤੇ ਕੁਦਰਤੀ ਸੋਮਿਆਂ ਦਾ ਸੰਤੁਲਨ ਬਣਾਉਣ ਲਈ ਸਾਨੂੰ ਇਸ ਮੁੱਦੇ ‘ਤੇ ਗੰਭੀਰ ਹੋਣ ਦੀ ਲੋੜ ਹੈ। ਉਹਨਾਂ ਕਿਹਾ ਕਿ ਜਿੱਥੇ ਨਵੇਂ ਪੌਦੇ ਲਾ ਕੇ ਸਾਨੂੰ ਆਪਣੇ ਬਣਦੇ ਫ਼ਰਜ਼ ਨਿਭਾਉਣ ਲਈ ਪਹਿਲ ਦੇਣੀ ਚਾਹੀਦੀ ਹੈ ਉੱਥੇ ਪੁਰਾਣੇ ਪੌਦਿਆਂ ਦੀ ਸੰਭਾਲ ਲਈ ਵੀ ਵਲੰਟੀਅਰ ਵਜੋਂ ਸੇਵਾ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਪਿੰਡ ਦੇ ਪਤਵੰਤੇ, ਬੱਚਿਆਂ ਦੇ ਮਾਪੇ ਵੀ ਸ਼ਾਮਲ ਸਨ। ਸਕੂਲ ਮੁਖੀ ਨੇ ਇਹ ਵੀ ਕਿਹਾ ਕਿ ਉਹ ਬੱਚਿਆਂ ਨੂੰ ਵੀ ਵਾਤਾਵਰਣ ਦੀ ਸ਼ੁੱਧਤਾ ਕਾਇਮ ਰੱਖਣ ਤਹਿਤ ਪੌਦਿਆਂ ਦੀ ਅਹਿਮੀਅਤ ਬਾਰੇ ਦੱਸਦੇ ਰਹਿੰਦੇ ਹਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਲਾਚੌਰ ਦੀ ਮੀਟਿੰਗ ਹੋਈ
Next articleਮਹਿੰਦਰਾ ਬੁੱਕ ਡਿਪੂ ਵੱਲੋਂ ਐਫ਼ ਐਸ ਸੀ ਆਦਰਸ਼ ਸਕੂਲ ਨੂੰ 10 ਪੱਖੇ ਭੇਟ ਕੀਤੇ