HOME ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਲਾਚੌਰ ਦੀ ਮੀਟਿੰਗ ਹੋਈ

ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਦੇ ਬਲਾਕ ਬਲਾਚੌਰ ਦੀ ਮੀਟਿੰਗ ਹੋਈ

1

ਬਲਾਚੌਰ  (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾਂ ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਰਜਿ:-295ਬਲਾਕ ਬਲਾਚੌਰ ਦੀ ਅੱਜ ਮਹੀਨਾਵਾਰ ਮੀਟਿੰਗ ਪ੍ਰਧਾਨ ਡਾਕਟਰ ਮੰਗਤ ਰਾਮ ਦੀ ਪ੍ਰਧਾਨਗੀ ਹੇਠ ਸ਼੍ਰੀ ਗੁਰੂ ਰਵਿਦਾਸ ਜੀ ਗੁਰੂ ਘਰ ਬਲਾਚੌਰ ਵਿਖੇ ਕੀਤੀ ਗਈ।ਜਿਸ ਵਿੱਚ ਜੱਥੇਬੰਦੀ ਦੀਆਂ ਗਤੀਵਿਧੀਆਂ ਬਾਰੇ ਗੱਲਬਾਤ ਕੀਤੀ ਗਈ ਤੇ ਸਰਕਾਰ ਨੂੰ ਸਬੋਧਨ ਕਰਕੇ ਕਿਹਾ ਗਿਆ ਕਿ ਲਾਰਿਆਂ ਦੇ ਸਿਰ ਤੇ ਸਰਕਾਰਾਂ ਬਹੁਤਾ ਸਮਾਂ ਨਹੀਂ ਚੱਲਦੀਆਂ ਹੁੰਦੀਆਂ ਪ੍ਰਧਾਨ ਜੀ ਨੇ ਕਿਹਾ ਕਿ ਜਿਨ੍ਹਾਂ ਜਿਨ੍ਹਾਂ ਸਰਕਾਰਾਂ ਨੇ ਸਾਡੇ ਨਾਲ ਚਲਾਕੀ ਕੀਤੀ ਉਨ੍ਹਾਂ ਨੂੰ ਮੂੰਹ ਦੀ ਖਾਣੀ ਪਈ,ਇਸ ਕਰਕੇ ਅਜੇ ਵੀ ਸਮਾਂ ਹੈ ਨਹੀਂ ਤਾਂ ਕੁਰਸੀ ਤੋਂ ਡਿੱਗਣ ਲਈ ਤਿਆਰ ਰਹੋ। ਡਾਕਟਰ ਸਾਥੀਆਂ ਨੂੰ ਅਪੀਲ ਕੀਤੀ ਕਿ ਆਪਣੇ ਇਕੱਠ ਨੂੰ ਬਣਾਕੇ ਰੱਖੋ। ਇਸ ਮੌਕੇ ਪ੍ਰਧਾਨ ਡਾਕਟਰ ਮੰਗਤ ਰਾਮ,ਜਨਰਲ ਸਕੱਤਰ ਡਾਕਟਰ ਰਾਮਜੀ ਬੱਧਣ, ਕੈਸ਼ੀਅਰ ਡਾਕਟਰ ਸੁਰਿੰਦਰ ਕਟਾਰੀਆ, ਚੇਅਰਮੈਨ ਡਾਕਟਰ ਰਾਮਪਾਲ ਚੀਮਾ, ਜ਼ਿਲ੍ਹਾ ਮੀਤ ਪ੍ਰਧਾਨ ਡਾਕਟਰ ਗੁਰਨਾਮ ਸਿੰਘ, ਅਰਗੋਨਾਈਜ਼ਰ ਡਾਕਟਰ ਮਨਜੀਤ ਕੁਮਾਰ,ਵਾਈਸ ਚੇਅਰਮੈਨ ਡਾਕਟਰ ਪਵਨ ਕੁਮਾਰ ਤਾਜੋਵਾਲ, ਪ੍ਰੈਸ ਸਕੱਤਰ ਡਾਕਟਰ ਸੰਜੀਵ ਕੁਮਾਰ,ਡਾਕਟਰ ਭੁਪਿੰਦਰ ਸਿੰਘ ਸਿਆਣ,ਡਾਕਟਰ ਅਜਮੇਰ ਸਿੰਘ,ਡਾਕਟਰ ਦਵਿੰਦਰ ਸੈਣੀ, ਡਾਕਟਰ ਸੁਰਿੰਦਰ ਬਾਗੋਵਾਲ, ਡਾਕਟਰ ਨਾਰੇਸ ਕੁਮਾਰ ਬੀਣੇਵਾਲ ਹਾਜ਼ਰ ਹੋਏ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleआजमगढ़ में कमिश्नर, डीएम, एसपी को किसान संगठनों ने दिया ज्ञापन
Next articleਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਹਿਰਮਪੁਰ ‘ਚ ਪੌਦੇ ਲਾਏ