HOME ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਅੰਤਰਰਾਸ਼ਟਰੀ ਯੂਥ ਦਿਵਸ ਮਨਾਇਆ

ਸਰਕਾਰੀ ਹਾਈ ਸਮਾਰਟ ਸਕੂਲ ਅੱਪਰਾ ਵਿਖੇ ਅੰਤਰਰਾਸ਼ਟਰੀ ਯੂਥ ਦਿਵਸ ਮਨਾਇਆ

  (ਸਮਾਜ ਵੀਕਲੀ)  ਅੱਜ ਸਰਕਾਰੀ ਹਾਈ ਸਮਾਰਟ ਸਕੂਲ ਅਪਰਾ ਵਿਖੇ ਸਕੂਲ ਮੁਖੀ ਜਸਪਾਲ ਸੰਧੂ ਦੀ ਅਗਵਾਈ ਵਿੱਚ ਅੰਤਰਰਾਸ਼ਟਰੀ ਯੂਥ ਦਿਵਸ ਮਨਾਇਆ ਗਿਆ। ਅੱਜ ਦੇ ਸਮਾਗਮ ਵਿੱਚ ਸ੍ਰੀ ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ ਸੀਐਚਸੀ ਅਪਰਾ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਅਤੇ ਉਹਨਾਂ ਨੇ ਬੱਚਿਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਬਾਰੇ ਜਾਣੂ ਕਰਵਾਇਆ ਅਤੇ ਭਵਿੱਖ ਵਿੱਚ ਨਸ਼ਿਆਂ ਤੋਂ ਦੂਰ ਰਹਿਣ ਦਾ ਸੰਦੇਸ਼ ਦਿੱਤਾ ਸਮਾਗਮ ਵਿੱਚ ਬੱਚਿਆਂ ਨੂੰ ਨਸ਼ੇ ਤੋਂ ਦੂਰ ਰਹਿਣ ਸਬੰਧੀ ਸੌਂਹ ਵੀ ਚੁਕਾਈ ਗਈ! ਇਸ ਉਪਰੰਤ ਬੱਚਿਆਂ ਨੇ “ਨਸ਼ਿਆਂ ਨੂੰ ਕਰੋ ਨਾਂਹ” ਵਿਸ਼ੇ  ਤੇ ਵੱਖ ਵੱਖ ਚਾਰਟ ਬਣਾਏ! ਸਕੂਲ ਮੁਖੀ ਜਸਪਾਲ ਸੰਧੂ ਨੇ ਵਿਭਾਗ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਅਤੇ ਆਸ ਕੀਤੀ ਕਿ ਭਵਿੱਖ ਵਿੱਚ ਇਹੋ ਜਿਹੇ ਪ੍ਰੋਗਰਾਮ ਬੱਚਿਆਂ ਦਾ ਮਾਰਗ ਦਰਸ਼ਨ ਕਰਨਗੇ ਅੱਜ ਦੇ ਸਮਾਗਮ ਵਿੱਚ ਜਸਪਾਲ ਸੰਧੂ ਸਕੂਲ ਮੁਖੀ, ਗੁਰਨੇਕ ਲਾਲ ਹੈਲਥ ਸੁਪਰਵਿਜੇਰ,ਸ ਮਨਦੀਪ ਸਿੰਘ ਮਾਨ,ਸ਼ਰਨਜੀਤ ਸਿੰਘ,ਹਰਜੀਤ ਸਿੰਘ,ਨੀਰੂ ਬਾਲਾ, ਨੈਨਸੀ ਰਾਣੀ, ਬਲਜੀਤ ਕੌਰ,ਪ੍ਰੋਮਿਲਾ ਦੇਵੀ ਅਤੇ ਗੁਰਨਾਮ ਸਿੰਘ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਉਹ ਸਾਵਣ
Next article*ਇੱਕ ਸਵਾਲ*