ਦੋਸਤੋ ਇਨਕਲਾਬੀ ਸੰਘਰਸ਼ੀ ਲੋਕ ਕਾਰਜਾਂ ਲਈ ਬਹੁਤ ਸਤਿਕਾਰਯੋਗ ਵੱਡੇ ਵੀਰ ਸੋਢੀ ਸਿੰਘ ਮੁਕੰਦਪੁਰ ਨੇ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿੱਚੋਂ ਦਸਵੰਦ ਕੱਢ ਕੇ ਕੀਤਾ ਇੱਕ ਵਧੀਆ ਕੰਪਨੀ ਦਾ ਵਾਇਰਲੈਸ ਸਾਊਂਡ ਸਪੀਕਰ ਭੇਂਟ
ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) ਦੋਸਤੋ ਜਦੋਂ ਵੀ ਪੰਜਾਬ ਵਿੱਚ ਜਾਂ ਸਾਡੇ ਦੇਸ਼ ਵਿੱਚ ਕਿਸੇ ਨਾਲ ਵੀ ਸਰਕਾਰਾਂ ਨਾ ਇਨਸਾਫੀ ਕਰਦੀਆਂ ਹਨ ਜਾਂ ਜੁਲਮ ਕਰਦੀਆਂ ਹਨ,,, ਜਿਵੇਂ ਕਿ ਪਹਿਲਵਾਨ ਕੁੜੀਆਂ ਦੇ ਨਾਲ ਫਾਸ਼ੀਵਾਦੀ ਹਕੂਮਤ ਨੇ ਦਿੱਲੀ ਵਿੱਚ ਬਹੁਤ ਅੱਤਿਆਚਾਰ ਕੀਤਾ ਸੀ,,, ਗਰੀਬ ਘਰ ਦੀ ਧੀ ਮਨੀਸ਼ਾ ਨਾਲ ਯੂਪੀ ਦੇ ਹਾਥਰਸ ਵਿੱਚ ਗੁੰਡਿਆਂ ਨੇ ਗੈਂਗਰੇਪ ਕੀਤਾ ਸੀ,,, ਮੋਗੇ ਦੇ ਪਿੰਡ ਚੰਦ ਭਾਨ ਵਰਗੀਆਂ ਘਟਨਾਵਾਂ ਅਤੇ ਬਹੁਤ ਸਾਰੀਆਂ ਕਿਰਤੀ ਮਜ਼ਦੂਰ ਤੇ ਮਿਹਨਤਕਸ਼ ਲੋਕਾਂ ਦੇ ਨਾਲ ਜੁੜੀਆਂ ਹੋਈਆਂ ਸਾਡੇ ਦੇਸ਼ ਵਿੱਚ ਘਟਨਾਵਾਂ ਹੁੰਦੀਆਂ ਹਨ,,, ਉਦੋਂ ਅਸੀਂ ਆਪਣੇ ਇਲਾਕੇ ਵਿੱਚ ਹਾਅ ਦਾ ਨਾਰਾ ਮਾਰਨ ਦੇ ਲਈ ਵੱਖ-ਵੱਖ ਤਰ੍ਹਾਂ ਦੇ ਐਜੀਟੇਸ਼ਨ ਕਰਦੇ ਰਹਿੰਦੇ ਹਾਂ,,, ਜਿਸ ਵਿੱਚ ਸਾਨੂੰ ਇੱਕ ਸਾਊਂਡ ਸਪੀਕਰ ਦੀ ਬਹੁਤ ਸਖਤ ਜਰੂਰਤ ਰਹਿੰਦੀ ਸੀ,,, ਇਸ ਗੱਲ ਤੋਂ ਪ੍ਰਭਾਵਿਤ ਹੁੰਦਿਆਂ ਤੇ ਇਸ ਗੱਲ ਦੀ ਗੰਭੀਰਤਾ ਨੂੰ ਸਮਝਦੇਆਂ ਸੋਢੀ ਸਿੰਘ ਮਕੰਦਪੁਰ ਵੀਰ ਨੇ ਸਾਨੂੰ ਇੱਕ ਵਧੀਆ ਸਪੀਕਰ ਗਿਫਟ ਕੀਤਾ ਹੈ ਇਸ ਇਨਕਲਾਬੀ ਕਦਮ ਦੇ ਲਈ ਸੋਢੀ ਵੀਰ ਨੂੰ ਵੱਖਰੇ ਤੌਰ ਤੇ ਬਹੁਤ ਬਹੁਤ ਮੁਬਾਰਕਾਂ, ਸਾਨੂੰ ਤੁਹਾਡੇ ਤੇ ਹਮੇਸ਼ਾ ਮਾਣ ਰਹੇਗਾ ਵੀਰ,, ਅਤੇ ਪੰਜਾਬ ਜਾਂ ਦੇਸ਼ ਵਿੱਚ ਹੋ ਰਹੀ ਕਿਸੇ ਵੀ ਬੇਇਨਸਾਫੀ ਖਿਲਾਫ ਜਦੋਂ ਅਸੀਂ ਸੰਘਰਸ਼ ਕਰਾਂਗੇ ਤਾਂ ਤੁਹਾਡੀ ਹਾਜ਼ਰੀ ਵੀ ਤੁਹਾਡੇ ਕਾਰਜ ਕਰਕੇ ਹਮੇਸ਼ਾ ਲੱਗਦੀ ਰਹੇਗੀ,, ਹੱਸਦਾ ਵੱਸਦਾ ਰਹਿ ਵੀਰ ਚੜ੍ਹਦੀ ਕਲਾ ਦੇ ਵਿੱਚ ਰਹਿ,,, ਇੱਕ ਵਾਰ ਫੇਰ ਮੇਰੇ ਵੱਲੋਂ ਫਰੀਡਮ ਗਰੁੱਪ ਦੇ ਸਾਰੇ ਸਤਿਕਾਰਯੋਗ ਮੈਂਬਰਾਂ ਵੱਲੋਂ ਤੇ ਤਮਾਮ ਉਹਨਾਂ ਜਥੇਬੰਦੀਆਂ ਵੱਲੋਂ ਜਿਨਾਂ ਨਾਲ ਮੈਂ ਜੁੜਿਆ ਹੋਇਆ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਸੰਘਰਸ਼ ਜਿੰਦਾਬਾਦ ਜਿੱਤ ਲੜਦੇ ਲੋਕਾਂ ਦੀ,,,,,
ਜ਼ਿੰਦਗੀ ਜਿੰਦਾਬਾਦ
ਧਰਮਿੰਦਰ ਮਸਾਣੀ 9501653303



