ਸਰਕਾਰ ਦਾ ਦਾਅਵਾ: ਸਾਲ 2020-21 ’ਚ ਪ੍ਰਮੁੱਖ ਫ਼ਸਲਾਂ ਦਾ ਬਹੁਤਾ ਨੁਕਸਾਨ ਨਹੀਂ ਹੋਇਆ

ਨਵੀਂ ਦਿੱਲੀ (ਸਮਾਜ ਵੀਕਲੀ) :ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ (ਪੀਐੱਮਐੱਫਬੀਵਾਈ) ਤਹਿਤ 2020-21 ਫਸਲੀ ਸਾਲ ਵਿੱਚ ਕਿਸਾਨਾਂ ਦੇ ਫਸਲੀ ਬੀਮੇ ਦੇ ਦਾਅਵੇ ਪਿਛਲੇ ਸਾਲ ਦੇ ਮੁਕਾਬਲੇ 60 ਫੀਸਦੀ ਘੱਟ ਕੇ 9,570 ਕਰੋੜ ਰੁਪਏ ਰਹਿ ਗਏ। ਇਹ ਜਾਣਕਾਰੀ ਅਧਿਕਾਰਤ ਅੰਕੜਿਆਂ ਤੋਂ ਮਿਲੀ ਹੈ। ਅਜਿਹਾ ਇਸ ਲਈ ਕਿਉਂਕਿ ਸਾਲ ਦੌਰਾਨ ਪ੍ਰਮੁੱਖ ਫ਼ਸਲਾਂ ਦਾ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਹਾਲਾਂਕਿ ਫਸਲੀ ਸਾਲਾਂ 2020-21 ਅਤੇ 2019-20 ਲਈ ਸਰਕਾਰ ਨੇ ਜ਼ਿਆਦਾਤਰ ਫਸਲ ਬੀਮਾ ਦਾਅਵਿਆਂ ਦਾ ਨਿਬੇੜਾ ਕਰ ਦਿੱਤਾ ਹੈ। ਫਸਲੀ ਬੀਮੇ ਦੇ ਦਾਅਵੇ 2019-20 ਫਸਲੀ ਸਾਲ ਵਿੱਚ 27,398 ਕਰੋੜ ਰੁਪਏ ਸਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ’ਚ ਜਾਰੀ ਹਨ ‘ਅੱਛੇ ਦਿਨ’: ਪੈਟਰੋਲ ਗੰਗਾਨਗਰ ’ਚ 121 ਤੇ ਮੱਧ ਪ੍ਰਦੇਸ਼ ’ਚ 120 ਰੁਪਏ ਪ੍ਰਤੀ ਲਿਟਰ ਨੂੰ ਪਾਰ ਕੀਤਾ
Next articleਟੀ-20 ਵਿਸ਼ਵ ਕੱਪ: ਨਿਊਜ਼ੀਲੈਂਡ ਖ਼ਿਲਾਫ਼ ਅੱਜ ਮੈਚ ਜਿੱਤਣ ਤੋਂ ਇਲਾਵਾ ਭਾਰਤ ਕੋਲ ਹੋਰ ਕੋਈ ਚਾਰਾ ਨਹੀਂ, ਸਮਾਂ ਰਾਤ 7.30 ਵਜੇ