ਸਾਂਝੀ ਮਾਂ

(ਸਮਾਜ ਵੀਕਲੀ)

ਉਹ ਦੋ ਭਰਾ ਸੀ..ਵਧੀਆ ਕਾਰੋਬਾਰ..ਕੋਠੀਆਂ, ਕਾਰਾਂ…ਉਹਨਾਂ ਦੀ ਮਾਂ ਦੀ ਸਾਥਣ ਅਚਾਨਕ ਮਿਲਣ ਉਹਨਾਂ ਦੇ ਘਰੇ ਆਈ..ਉਹਦੀ ਨਿਗਾਹ ਉਹਨਾਂ ਘਰੇ ਲਾਈ ਸਾਂਝੀ ਮਾਤਾ ਤੇ ਗਈ, ਉਹ ਬੋਲੀ ਵਾਹ ਪੁਰਾਣੇ ਸੰਸਕਾਰ ਰੀਤੀ ਰਿਵਾਜ ਹੁਣ ਤੱਕ ਸਾਂਭੇ ਹੋਏ ਆ..ਦੋਵੇਂ ਭਰਾ ਬੋਲੇ,ਜੀ ਸਾਡੀਆਂ ਘਰਵਾਲੀਆਂ ਨੇ ਸਾਂਭੇ ਹੋਏ ਆ…ਚੰਗੇ ਘਰਾਣੇ ਦੀਆਂ ਨੇ ਦੋਵੇਂ ਬਹੂਆਂ, ਜਿਉਂਦੀਆਂ ਵਸਦੀਆਂ ਰਹਿਣ..ਭਾਗਾਂ ਆਲੇ ਓ ਜਿਹੜਿਆਂ ਨੂੰ ਕਲਯੁੱਗ ਵਿੱਚ ਵੀ ਇਹ ਬਹੂਆਂ ਮਿਲੀਆ…ਤੁਹਾਡੀ ਮਾਂ ਨੀ ਦਿਖਦੀ ਕਿੱਥੇ ਆ..ਦੋਵੇਂ ਮੁੰਡੇ ਬਹੂਆਂ ਇੱਕ ਦੂਜੇ ਵੱਲ ਬਿਟਰ ਬਿਟਰ ਝਾਕਣ..ਕੀ ਦੱਸਣ ਕੀ ਉਹਨਾਂ ਆਪਣੀ ਮਾਂ ਬਹੂਆਂ ਦੇ ਕਲੇਸ਼ ਤੋਂ ਤੰਗ ਆ ਕੇ ਬਿਰਧ ਆਸ਼ਰਮ ਛੱਡੀ ਹੋਈ ਸੀ…. ਹਰਵਿੰਦਰ ਸਿੰਘ ਰੁੜਕੀ 98140 37915

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਾਤਿਲ
Next articleਘੁਮੰਡ