ਅੱਛਾਈ

ਹਰਜੀਤ ਕੌਰ ਪੰਮੀ

(ਸਮਾਜ ਵੀਕਲੀ)

ਪੁੱਛਾਂ ਕਿਧਰੇ ਮਿਲਜੇ ਮੈਨੂੰ ਇੱਕ ਵਾਰੀ
ਕਿਹੜੇ ਚੰਨ ਤੇ ਯਾਰ ਅੱਛਾਈ ਰਹਿੰਦੀ ਏ।

ਬੋਲਾਂ ਜੇ ਮੈਂ ਸੱਚ ਹੀ ਕਰਕੇ ਜੇਰਾ ਜੇ
ਮੁਫ਼ਤੀ ਮੇਰੇ ਨਾਲ ਲੜਾਈ ਰਹਿੰਦੀ ਏ।

ਮੰਨਿਐ ਮੈਥੋਂ ਬੁਰਾ ਤਾਂ ਕੋਈ ਹੋਣਾ ਨੀਂ
ਫਿਰ ਕਿੱਥੇ ਤੇਰੀ ਰਹਿਨੁਮਾਈ ਰਹਿੰਦੀ ਏ।

ਅਣਘੜਿਆ ਪੱਥਰ ਸੀ ਮੈਂ ਤਾਂ ਮੁੱਢ ਤੋਂ ਹੀ
ਠੋਕਰ ਖਾ ਜੋ ਮਿਲੇ ਗੋਲਾਈ ਰਹਿੰਦੀ ਏ।

ਹਿੰਮਤ ਕਰਕੇ ਉੱਠਦੇ ਆਂ ਜੇ ਭੋਰਾ ਵੀ
ਸਾਹਵੇਂ ਡੂੰਘੀ ਹੋਰ ਵੀ ਖਾਈ ਰਹਿੰਦੀ ਏ।

ਸੱਚੇ -ਸੁੱਚੇ ਅਕਸਰ ਪਿੱਛੇ ਰਹਿ ਜਾਂਦੇ
ਓ ਅੱਗੇ ਜੀਹਦੇ ਨਾਲ ਬੁਰਾਈ ਰਹਿੰਦੀ ਏ।

ਝੂਠ ਨੇ ਆਖ਼ਰ ਨੂੰ ਹੈ ਇੱਕ ਦਿਨ ਫੜ ਹੋਣਾ
ਸੱਚ-ਦੀ ਗਰਦਨ ਬੇਵਜ੍ਹਾ ਝੁਕਾਈ ਰਹਿੰਦੀ ਏ।

ਲੰਮੀਆਂ ਹੈਨ ਉਡੀਕਾਂ ਕੇਰਾਂ ਮਿਲ ਜਾਵੀਂ
ਹਰਜੀਤ ਲੋਚਦੀ ਏਹੋ ਦਵਾਈ ਰਹਿੰਦੀ ਏ।

ਹਰਜੀਤ ਕੌਰ ਪੰਮੀ

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMaha: Ahead of Diwali, cinemas, theatres to reopen from Oct 22
Next articleਸਹੋਦਿਆ ਇੰਟਰ ਸਕੂਲ ਸੋਲੋ ਡਾਂਸ ਮੁਕਾਬਲੇ ਦੌਰਾਨ ਜਸਕਰਨ ਸਿੰਘ ਨੇ ਸੈਕਿੰਡ ਰਨਰਅੱਪ ਦਾ ਸਥਾਨ ਹਾਸਲ ਕੀਤਾ