ਸ਼ੁਭ ਸਵੇਰ ਦੋਸਤੋ,

  ਹਰਫੂਲ ਸਿੰਘ ਭੁੱਲਰ

(ਸਮਾਜ ਵੀਕਲੀ)-ਤਸਵੀਰਾਂ ਕਿਸੇ ਪ੍ਰਾਈਵੇਟ ਕਾਲਜ, ਹੋਟਲ ਜਾਂ ਮੈਰਿਜ ਪੈਲੇਸ ਦੀਆਂ ਨਹੀਂ, ਇਹ ਮੇਰੀ ਕਰਮ ਭੂੰਮੀ ਪੁਲਿਸ ਚੌਕੀ ਚਾਉਕੇ, ਥਾਣਾ ਸਦਰ ਰਾਮਪੁਰਾ ਬਠਿੰਡਾ ਦੀਆਂ ਹਨ। *ਜਿੱਥੇ ਸਫ਼ਾਈ, ਉੱਥੇ ਖੁਦਾਈ*
ਜਨਮ ਭੂਮੀ ਲਈ ਤਾਂ ਸਾਰੇ ਹੀ ਵਫ਼ਾਦਾਰ ਹੁੰਦੇ ਹਨ, ਕੋਸ਼ਿਸ਼ ਕਰੀਏ  ਇਹੀ ਸੋਚ ਸਮੁੱਚੇ ਸਮਾਜ ਤੇ ਖ਼ਾਸ ਕਰ ਕਰਮ ਭੂਮੀ ਲਈ ਵੀ ਜਰੂਰ ਅਪਣਾਈਏ, ਜਿੱਥੇ ਸਾਡਾ ਅਸਲ ਘਰ ਹੁੰਦਾ ਹੈ, ਇਸ ਘਰ ਸਹਾਰੇ ਹੀ ਸਾਡੇ ਜਨਮ ਦਾ ਚੁੱਲ੍ਹਾ ਬਲਦਾ ਹੈ। ਇਸੇ ਨਾਲ ਹੀ ਸਾਡੇ ਬੱਚਿਆਂ ਦੀਆਂ ਉਮੀਦਾਂ ਜੁੜੀਆਂ ਹੁੰਦੀਆਂ ਹਨ। ਇੱਥੇ ਅਸੀਂ ਆਪਣੀ ਘਾਲ ਕਮਾਈ ਕਰਕੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਦੇ ਹਾਂ। ਸੋ ਹਰ ਦਫ਼ਤਰ ਮੁਲਾਜ਼ਮ ਤੋਂ ਵਫ਼ਾ ਦੀ ਮੰਗ ਕਰਦਾ ਹੈ ਕਿ ਅਸੀਂ ਕਦੇ ਤਾਂ ਕਰਮ ਭੂੰਮੀ ਲਈ ਪੂਰੀ ਤਨਦੇਹੀ ਅਤੇ ਇਕਾਗਰ ਚਿੱਤ ਹੋਈਏ।
ਅੱਜ ਪ੍ਰਤੱਖ ਉਦਾਹਰਣ ਹੈ ਮੇਰੀ ਕਰਮ ਭੂੰਮੀ, ਇਹ ਇਮਾਰਤ ਆਪਣੀ ਸਾਭ-ਸੰਭਾਲ ਦੀ ਦੁਹਾਈ ਪਾ ਰਹੀ ਸੀ, ਕਿਉਂਕਿ ਇਸਨੂੰ ਬਣਿਆ ਤਕਰੀਬਨ 45 ਸਾਲ ਦਾ ਅਰਸਾ ਹੋ ਚੁਕਿਆ ਸੀ, ਇਥੇ ਅਨੇਕਾਂ ਹੀ ਆਏ ਤੇ ਆਪਣਾ ਫਰਜ਼ ਨਿਭਾਕੇ ਚਲੇ ਗਏ, ਇਸ ਨੂੰ ਦੁਆਰਾ ਤੋਂ ਆਧੁਨਿਕ ਤਰੀਕੇ ਨਾਲ ਮੁਰੰਮਤ ਕਰਕੇ ਸੋਹਣਾ ਬਣਾਉਣ ਦਾ ਕਾਰਜ਼ ਖੁਸ਼ਕਿਸਮਤ ਸਟਾਫ ਦੇ ਹਿੱਸੇ ਆਇਆ, ਇਲਾਕੇ ਦੇ ਲੋਕਾਂ ਤੇ ਮੁਲਾਜ਼ਮਾਂ ਦੇ ਆਪਸੀ ਤਾਲਮੇਲ ਤੇ ਉੱਦਮ ਸਦਕਾ, ਸਾਰਥਿਕ ਵਿਚਾਰ ਬਟਾਦਰਾ ਹੋਇਆ ਤੇ ਤਿੱਲ-ਫੁੱਲ ਯੋਗਦਾਨ ਸਦਕਾ 8 ਲੱਖ ਰੁਪਏ ਤੋਂ ਵੱਧ ਖ਼ਰਚ ਹੋ ਕੇ ਕਾਰਜ ਸੰਪੂਰਨ ਹੋਇਆ, ਚਾਉਂਕੇ ਪਿੰਡ ਵੱਡਾ ਹੋਣ ਕਰਕੇ, ਇੱਥੋਂ ਸਾਨੂੰ ਆਰਥਿਕ, ਸਮਾਜਿਕ ਤੇ ਹਰ ਤਰ੍ਹਾਂ ਦੇ ਸਹਿਯੋਗ ਦੀ ਮਦਦ ਬਾਕੀ ਪਿੰਡਾ ਨਾਲੋਂ ਬਹੁਤ ਜ਼ਿਆਦਾ ਰਹੀ! ਇਥੋਂ ਦੇ ਲੋਕਾਂ ਦੀ ਜਿੰਨੀ ਵੀ ਤਾਰੀਫ਼ ਕਰੀਏ ਓਹ ਹੁਣ ਘੱਟ ਲਗਦੀ ਐ! ਕੁਦਰਤ ਮੇਹਰ ਕਰੇ ਆਪਸੀ ਪਿਆਰ, ਮੁਹੱਬਤ ਤੇ ਸਤਿਕਾਰ ਬਣਿਆ ਰਵੇ। ਜਿਨੀ ਘਰ ਜਾਣ ਦੀ ਖਿੱਚ ਹੁੰਦੀ ਹੈ, ਓਹੀ ਚੰਦਰੀ ਦੁਬਾਰਾ ਏਥੇ ਆਉਣ ਦੀ ਹੁੰਦੀ ਐ ਸਵੇਰ ਨੂੰ, ਹੁਣ ਤਾਂ ਅਨੋਖਾ ਹੀ ਮੋਹ ਹੈ ਇਸ ਜਗ੍ਹਾ ਨਾਲ, ਮੋਹ ਦੀ ਤੰਦਾਂ ਹੋਰ ਮਜ਼ਬੂਤ ਕਰਨ ਦਾ ਸਾਰਥਿਕ ਉਪਰਾਲੇ ਕਰਦੇ ਰਹਿਣਾ ਹੈ।
ਸੋ ਦੋਸਤੋ ਕ੍ਰਿਆਸ਼ੀਲਤਾ ਹੀ ਜ਼ਿੰਦਗੀ ਦਾ ਰਹੱਸ ਹੈ, ਸ਼ਾਂਤ ਚਿੱਤ ਹੋ ਕੇ ਬੱਤਖ ਨੂੰ ਤੈਰਦੀ ਨਾ ਦੇਖੋ, ਆਪਣੇ ਦਿਮਾਗ਼ ਨੂੰ ਪਾਣੀ ਹੇਠਾਂ ਉਸਦੇ ਨਿਰੰਤਰ ਤੈਰਦੇ ਪੈਰਾਂ ਤੇ ਕੇਂਦਰ ਕਰੋ ਤਾਂ ਕਿਤੇ ਜਾਕੇ ਸਮਝ ਆਵੇਗਾ ਉਸ ਦਾ ਪਾਣੀ ਦੀ ਸਤਾ ਤੇ ਸਥਿਰਤਾ ਦਾ ਰਾਜ਼ ਕੀ ਹੈ!

ਹਰਫੂਲ ਸਿੰਘ ਭੁੱਲਰ

ਮੰਡੀ ਕਲਾਂ 9876870157

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous article  ਏਹੁ ਹਮਾਰਾ ਜੀਵਣਾ ਹੈ- 408
Next articleਮਾਂ ਮੇਰੀਏ