ਮਾਂ ਮੇਰੀਏ

        ਗੀਤਕਾਰ ਕਾਲਾ ਸਰਾਵਾਂ 
         (ਸਮਾਜ ਵੀਕਲੀ)
ਮਾਂ ਅੱਜ ਵੀ ਮੈਨੂੰ ਲੱਗਦਾ ਜਿਵੇਂ ਮੇਰੇ ਨਾਲ ਐਂ,ਮਾਂ ਮੇਰੀਏ।
ਛੋਟੀ ਉਮਰੇ ਮਾਂ ਮੇਰੀ ਖੋ ਕੇ ਰੱਬ ਵੀ ਕਹਿਰ ਗੁਜ਼ਾਰ ਗਿਆ,
ਦੁੱਖ ਤੇਰਾ ਤਾਂ ਮਾਏ ਮੈਨੂੰ ਜਿਉਂਦਿਆਂ ਹੀ ਸੀ ਮਾਰ ਗਿਆ।
ਤੂੰ ਮੁੜ ਆਵੇਂਗੀ ਨਾ ਦਿਲ ਚੋਂ ਨਿਕਲੇ ਖਿਆਲ ਐਂ,ਮਾਂ ਮੇਰੀਏ,
ਮਾਂ ਅੱਜ ਵੀ ਮੈਨੂੰ……………।
ਜਦ ਮਾਂ ਕਿਸੇ ਦੀ ਬੱਚੇ ਗਲ ਨਾਲ ਲਾਉਂਦਾ ਵੇਖਦਾ ਹਾਂ,
ਤਸਵੀਰ ਤੇਰੀ ਮਾਂ ਗਲ ਨਾਲ ਲਾ ਕੇ ਮੱਥਾ ਟੇਕਦਾ ਹਾਂ।
ਮਾਂ ਵਿੱਚ ਸਰਾਂਵਾਂ ਤੈਨੂੰ ਗੁਜ਼ਰੇ ਭਾਵੇਂ ਹੋਏ ਉੱਨੀ ਸਾਲ ਐਂ,ਮਾਂ ਮੇਰੀਏ।
ਮਾਂ ਅੱਜ ਵੀ ਮੈਨੂੰ……………।
ਸਭ ਰਿਸ਼ਤੇ ਨਾਤੇ ਭੁੱਲ ਭੁੱਲਾਗੇ ਪਰ ਮੈਂ ਨਾ ਭੁੱਲਿਆਂ ਮਾਂ,
ਜਿਉਂਦੇ ਜੀਅ ਨੀ ਭੁੱਲਣਾ ਜਿਹੜਾ ਕਹਿਰ ਤਾਂ ਝੁੱਲਿਆਂ ਮਾਂ।
ਭਾਵੇਂ ਰੋਜ਼ ਰਾਤ ਨੂੰ ਰੋਂ ਕੇ ਹੁੰਦਾ ਪੂੱਤ ਤੇਰੇ ਦਾ ਬੁਰਾਂ ਵੇ ਹਾਲ ਐਂ,ਮਾਂ ਮੇਰੀਏ।
ਮਾਂ ਅੱਜ ਵੀ ਮੈਨੂੰ……………।
ਸਾਰੀ ਉਮਰ ਲਈ ਬਣ ਕੇ ਚਿੰਬੜਿਆਂ ਹਿਜਰ ਤੇਰਾ ਮਾਂ ਰੋਗ ਜੋ,
ਅੰਦਰੋਂ ਅੰਦਰੀ ਘੁੱਣ ਵਾਂਗੂ ਖਾਂਦਾ ਦੁੱਖਾਂ ਦਾ ਵਜੋਗ ਜੋ।
ਪੁੱਤ ਤੇਰੇ ਕਾਲੇ ਲਈ ਮੌਤ ਵੀ ਬੁੰਨ੍ਦੀ ਜਾਂਦੀ ਲੱਗੇ ਮੈਨੂੰ ਜਾਲ ਐਂ,ਮਾਂ ਮੇਰੀਏ।
ਮਾਂ ਅੱਜ ਵੀ ਮੈਨੂੰ……………।
ਮਾਂ ਤੇਰੇ ਪਿੱਛੋਂ ਜਾਣ ਤੋਂ ਮੇਰਾ ਐਥੇ ਕੋਈ ਵੀ ਦਰਦੀ ਨਾ,
ਸੁੱਭਾ ਸ਼ਾਮ ਜਿੰਦ ਪੁੱਤ ਤੇਰੇ ਦੀ ਤੈਨੂੰ ਚੇਤੇ ਕਰਦੀ ਮਾਂ।
ਉਡੀਕ ਤੇਰੀ ਮਾਂ ਪੁੱਤ ਤਾਂ ਰੱਖਦਾ ਮਾਂ ਦੀਵੇ ਹੰਝੂਆਂ ਦੇ ਤਾਂ ਬਾਲ ਐਂ,ਮਾਂ ਮੇਰੀਏ।
ਮਾਂ ਅੱਜ ਵੀ ਮੈਨੂੰ ਲੱਗਦਾ ਜਿਵੇਂ ਮੇਰੇ ਨਾਲ ਐਂ,ਮਾਂ ਮੇਰੀਏ।
     ਗੀਤਕਾਰ ਕਾਲਾ ਸਰਾਵਾਂ 
      97805 06578
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸ਼ੁਭ ਸਵੇਰ ਦੋਸਤੋ,
Next articleਹਾਦਸੇ