(ਸਮਾਜ ਵੀਕਲੀ)
ਡੁੱਲ੍ਹੇ ਸੜਕਾਂ ਤੇ ਖੂਨ ਚੱਲੇ ਗੋਲੀ ਸ਼ਰੇਆਮ
ਨਹੀਉਂ ਫ਼ਿਕਰ ਕਿਸੇ ਨੂੰ ਹਾਕਮ ਕਰਨ ਅਰਾਮ
ਕਿਤੇ ਹੋਵੇ ਲੁੱਟ ਖੋਹ ਹੁੰਦਾ ਰੋਜ਼ ਕਤਲੇਆਮ
ਨਾ ਕਰਦੇ ਉਮਰ ਦਾ ਲਿਹਾਜ਼ ਲੁਟੇਰੇ ਹੋਏ ਬੇਲਿਗਾਮ
ਨਹੀਓਂ ਸੁਰਖਿਅਤ ਕੋਈ ਭਾਵੇਂ ਦਿਨ ਹੋਵੇ ਰਾਤ
ਸਾਡੇ ਰੰਗਲੇ ਪੰਜਾਬ ਦੇ ਇਹ ਨੇ ਹਾਲਾਤ
ਸਾਡੇ ਲੋਕ ਭੋਲੇ ਭਾਲੇ ਗੁੰਡੇ ਲੀਡਰਾਂ ਨੇ ਪਾਲੇ
ਕੋਈ ਖਾਵੇ ਇੱਥੇ ਸੋਹੁੰ ਕੋਈ ਚੁੱਟਕਲੇ ਸੁਣਾਵੇ
ਵਗੇ ਛੇਵਾਂ ਦਰਿਆ ਚਿੱਟਾ ਪਾਕਿ ਵੱਲੋਂ ਆਵੇ
ਥਾਂ ਥਾਂ ਹੋਈ ਬੇਅਦਬੀ ਨਾਮ ਲੀਡਰਾਂ ਦੇ ਆਏ
ਨੋਜਵਾਨ ਹੋਏ ਸ਼ਹੀਦ ਪਰ ਮਿਲਿਆ ਨਾ ਇਨਸਾਫ਼
ਸਾਡੇ ਰੰਗਲੇ ਪੰਜਾਬ ਦੇ ਇਹ ਨੇ ਹਾਲਾਤ
ਕੁਝ ਤੁਰਗੇ ਪ੍ਰਦੇਸ ਪੰਜਾਬ ਹੋਇਆ ਅੱਧਾ ਖਾਲੀ
ਕੁਝ ਖਾਂ ਗਿਆਂ ਚਿੱਟਾ ਗਿਣਤੀ ਹੋਈ ਟੈਂਪੂਆਂ ਦੀ ਬਾਹਲੀ
ਚੱਲੇ ਲਵ ਮੈਰਿਜਾ ਦਾ ਦੌਰ ਕਰਾਉਣ ਪਿੰਡ ਚ ਵਿਆਹ
ਲਾਹਿਆ ਸ਼ਰਮ ਵਾਲਾ ਗਹਿਣਾ ਦਿੱਤਾ ਰੀਲਾਂ ਚ ਵਿਖਾਹ
ਨਿੱਤ ਹੋ ਕੇ ਇੱਥੇ ਲਾਈਵ ਬੋਲਣ ਇਕ ਦੂਜੇ ਦੇ ਖਿਲਾਫ਼
ਸਾਡੇ ਰੰਗਲੇ ਪੰਜਾਬ ਦੇ ਇਹ ਨੇ ਹਾਲਾਤ
ਹਰ ਗਲੀ ਵਿਕੇ ਨਸ਼ਾ ਪਰ ਰੋਕਦਾ ਨਾ ਕੋਈ
ਹੁੰਦਾ ਰੋਜ਼ ਇਨਕਾਉਂਟਰ ਇੱਥੇ ਬੋਲਦਾ ਨਾ ਕੋਈ
ਜੇ ਕੋਈ ਸਾੜੇ ਪਰਾਲੀ ਫਿਰ ਪਰਚੇ ਨੇ ਪਾਉਂਦੇ
ਲੱਗੇ ਕਣਕਾਂ ਨੂੰ ਅੱਗ ਫਿਰ ਅਫਸਰ ਨਾ ਥਿਆਉਂਦੇ
ਕਿਉਂ ਰੜਕਦਾ ਕਿਸਾਨ ਮਿਹਨਤ ਕਰੇ ਦਿਨ ਰਾਤ
ਸਾਡੇ ਰੰਗਲੇ ਪੰਜਾਬ ਦੇ ਇਹ ਨੇ ਹਾਲਾਤ
ਆਪਣੇ ਹੀ ਹੱਕਾਂ ਲਈ ਇੱਥੇ ਲਾਉਣਾਂ ਪੈਦਾ ਧਰਨਾ
ਜੇ ਕੋਈ ਬੋਲੇ ਸੱਚ ਕੋਈ ਉਹਨੂੰ ਪੈਦਾ ਫਿਰ ਮਰਨਾ
ਲੋਕ ਘਰਾਂ ਚ ਨਾ ਸੁਰਖਿਅਤ ਪੁਲਿਸ ਸਰਪੰਚਾ ਕੋਲੋਂ ਡਰਦੀ
ਨਿੱਤ ਵਿਦੇਸ਼ੋਂ ਆਉਣ ਲਾਸ਼ਾਂ ਧੀ ਦਾਜ਼ ਦੀ ਬਲੀ ਚੜਦੀ
ਭਾਵੇ ਕਰ ਲਈ ਤਰੱਕੀ ਸਾਡੇ ਦਿਲ ਨਹੀਂ ਸਾਫ
ਸਾਡੇ ਰੰਗਲੇ ਪੰਜਾਬ ਦੇ ਇਹ ਨੇ ਹਾਲਾਤ
ਆਪਣੇ ਹੀ ਪਾਣੀਆ ਦੇ ਮਤੇ ਹੋਣ ਪਾਸ ਨਾ
ਐਮ ਐਸ ਪੀ ਦਾ ਚੱਲੇ ਰੋਲਾ ਹੋਈ ਅਜੇ ਆਸ ਨਾ
ਜਿਹਨਾਂ ਨੂੰ ਪਾਈਏ ਵੋਟਾਂ ਉਹੀ ਵੈਰ ਕਮਾਉਂਦੇ ਨੇ
ਸੰਧੂਆ ਲੁੱਟਣੇ ਨੂੰ ਸਾਰੇ ਅਸਲੀ ਵਾਰਿਸ ਪੰਜਾਬ ਦੇ ਅਖਵਾਉਂਦੇ ਨੇ
ਅਜੇ ਲਿਖਣੇਂ ਨੂੰ ਬਹੁਤ ਕੁਝ ਮੁੱਕੀ ਸਾਅਈ ਤੇ ਦਵਾਤ
ਸਾਡੇ ਰੰਗਲੇ ਪੰਜਾਬ ਦੇ ਇਹ ਨੇ ਹਾਲਾਤ!!
ਜਤਿੰਦਰ ਸਿੰਘ ਸੰਧੂ ਮੱਲ੍ਹਾ+971559573212



