(ਸਮਾਜ ਵੀਕਲੀ)
ਆਪ ਜੀ ਦੇ ਧਿਆਨ ਹਿੱਤ ਨਿਮਰਤਾ ਸਹਿਤ ਬੇਨਤੀ ਹੈ ਕਿ
ਕਿਤਾਬ ‘ਆਪੇ ਦੇ ਰੂ-ਬਰੂ’ ਪਾਠਕਾਂ ਨੂੰ ਸਮਰਪਿਤ ‘ਸਮਾਰੋਹ’
ਮਿਤੀ 02 ਨਵੰਬਰ 2024 ਦਿਨ ਸ਼ਨੀਵਾਰ ਨੂੰ, ਸਵੇਰੇ ਸਹੀ ਦਸ ਵਜੇ ‘ਟੀਚਰਜ਼ ਹੋਮ’ ਬਠਿੰਡਾ ਵਿਖੇ ਕਰਵਾਇਆ ਜਾ ਰਿਹਾ ਹੈ, ਇਸ ਮੁਬਾਰਕ ਮੌਕੇ ਤੇ ਸਾਹਿਤ ਨੂੰ ਪਿਆਰ ਕਰਨ ਵਾਲੇ ਸੁਹਿਰਦ ਪਾਠਕਾਂ, ਲੇਖਕਾਂ ਅਤੇ ਮਿੱਤਰਾਂ/ਪਿਆਰਿਆਂ/ ਸੁਨੇਹੀਆਂ ਨੂੰ ਖੁੱਲ੍ਹਾ ਸੱਦਾ ਹੈ ਕਿ ਆਪ ਜੀ ਜ਼ਰੂਰ ਆਪਣੇ ਸਮੇਂ ਦੀ ਵਿਉਂਤਬੰਦੀ ਕਰਦੇ ਹੋਵੇ ਸਾਡੇ ਨਾਲ ਹਾਜ਼ਰ ਰਹਿਣਾ ਜੀ।
ਚੰਗੀਆਂ ਕਿਤਾਬਾਂ ਸਾਨੂੰ ਪੜ੍ਹਨੀਆਂ ਚਾਹੀਦੀਆਂ ਹਨ, ਪਰ ਕੁਝ ਸਿੱਖਣ ਲਈ, ਕਿਤਾਬਾਂ ਜਾਂ ਗ੍ਰੰਥਾਂ ਨੂੰ ਖਰੀਦ ਕੇ ਇਕੱਲੇ ਰੱਟੇ ਲਾ ਕੇ ਕੁਝ ਨਹੀਂ ਸਿੱਖਿਆ ਜਾ ਸਕਦਾ।
ਹਰ ਇਨਸਾਨ ਜਾਣਦਾ ਤਾਂ ਬਹੁਤ ਕੁੱਝ ਹੁੰਦਾ ਹੈ।
ਪਰ ਉਸ ਨੂੰ ਸਮਝਦਾ ਗਿਆਨ ਰਾਹੀਂ ਹੈ।
ਪਰਪੱਕਤਾ ਤਜਰਬੇ ਨਾਲ ਆਉਂਦੀ ਹੈ।
ਤਜਰਬਾ ਮਿਹਨਤ ਨਾਲ ਮਿਲਦਾ ਹੈ।
ਮਿਹਨਤ ਸੁਭਾਅ ਵਿੱਚੋਂ ਹੁੰਦੀ ਹੈ।
ਸੁਭਾਅ ਸੋਚ ਦਿੰਦੀ ਹੈ।
ਸੋਚ ਸੰਸਕਾਰ ਦਿੰਦੇ ਹਨ।
ਸੰਸਕਾਰ ਖੂਨ ਵਿੱਚੋਂ ਮਿਲਦੇ ਹਨ।
ਖੂਨ ਸਾਡੀ ਸੋਚ ਦੀ ਸ਼ੁੱਧਤਾ ਤੇ ਨਿਰਭਰ ਕਰਦਾ ਹੈ।
ਅੰਦਰ ਚਾਹਤ ਹੈ ਕੁਝ ਬਣਨ, ਕੁਝ ਕਰਨ ਦੀ, ਤਾਂ ਕਦੇ ਨਾ ਰੁਕੋ ਜੀ, ਤੁਰਦੇ ਜਾਓ, ਇੱਕ ਦਿਨ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ।
ਹਰਫੂਲ ਸਿੰਘ ਭੁੱਲਰ ਮੰਡੀ ਕਲਾਂ 9876870157