ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਸਮੂਹ ਗ੍ਰਾਮ ਪੰਚਾਇਤ ਤਲਵੰਡੀ ਫੱਤੂ ਅਤੇ ਨਗਰ ਨਿਵਾਸੀਆਂ ਵਲੋਂ ਤੀਆਂ ਦੇ ਮੇਲੇ ਦਾ ਆਯੋਜਨ ਕੀਤਾ ਗਿਆ lਇਸ ਮੌਕੇ ਪਿੰਡ ਦੀਆਂ ਮੁਟਿਆਰਾਂ ਅਤੇ ਬੱਚੀਆਂ ਵਲੋਂ ਗਿੱਧਾ, ਭੰਗੜਾ, ਗੀਤਾਂ ਤੋਂ ਇਲਾਵਾ ਕਈ ਹੋਰ ਵੰਨਗੀਆਂ ਪੇਸ਼ ਕੀਤੀਆਂ ਗਈਆਂl ਇਹਨਾਂ ਪੇਸ਼ਕਾਰੀਆਂ ਰਾਹੀਂ ਹਾਸੇ-ਠੱਠੇ, ਮੰਨੋਰੰਜਨ ਦੇ ਨਾਲ -ਨਾਲ ਸਮਾਜ ਨੂੰ ਸੇਧ ਦੇਣ ਵਾਲੇ ਗੀਤ ਵੀ ਪੇਸ਼ ਕੀਤੇ ਗਏ lਜਿਸ ਦਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ lਡਿਜਿਟਲ ਯੁੱਗ ਵਿੱਚ ਅਜਿਹੇ ਸਮਾਗਮ ਆਪਸੀ ਸਾਂਝ ਗੂੜ੍ਹੀ ਕਰਨ ਦਾ ਸਬੱਬ ਬਣ ਜਾਂਦੇ ਹਨ l ਇਸ ਸਮਾਗਮ ਵਿੱਚ ਮੁੱਖ ਮਹਿਮਾਨ ਤੌਰ ਤੇ ਸਾ਼ਮਲ ਹੋਏ ਡਾ. ਸੁਖਵਿੰਦਰ ਕੁਮਾਰ ਸੁੱਖੀ, ਸੋਹਣ ਲਾਲ ਢੰਡਾ, ਮਹਿੰਦਰ ਸਿੰਘ ਨੂੰ ਯਾਦਗਾਰੀ ਚਿੰਨ੍ਹ ਅਤੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ l ਵੱਖ-ਵੱਖ ਪੇਸ਼ਕਾਰੀਆਂ ਕਰਨ ਵਾਲੀਆਂ ਮੁਟਿਆਰਾਂ ਅਤੇ ਛੋਟੀਆਂ ਬੱਚੀਆਂ ਨੂੰ ਵਿਵੇਕ ਵਿਕਾਸ ਲਹਿਰ ਪੰਜਾਬ ,ਮੁੱਖ ਦਫ਼ਤਰ ਬੰਗਾ,ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਾਹਿਤਕ, ਗਿਆਨ, ਵਿਗਿਆਨ ਨਾਲ ਸੰਬੰਧਿਤ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ lਇਸ ਸਮਾਗਮ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਇੰਜੀ.ਸ਼੍ਰੀ ਜਸਵੀਰ ਸਿੰਘ ਮੋਰੋਂ ਨੇ ਕਿਹਾ ਕਿ ਚੰਗੀਆਂ ਕਿਤਾਬਾਂ,ਚੰਗੇ ਮਨੁੱਖ ਬਣਾਉਣ ਦੀ ਭੂਮਿਕਾ ਅਦਾ ਕਰਦੀਆਂ ਹਨ l ਚੰਗੇ ਵਿਅਕਤੀ,ਚੰਗਾ ਸਮਾਜ ਸਿਰਜਣ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਦੇ ਹਨ l ਕਿਤਾਬਾਂ ਦੀ ਅਹਿਮੀਅਤ ਡਿਜਿਟਲ ਯੁੱਗ ਵਿੱਚ ਵੀ ਬਰਕਰਾਰ ਹੈ ਤੇ ਰਹੇਗੀ l ਇਸ ਮੌਕੇ ਹੋਰਨਾਂ ਤੋਂ ਇਲਾਵਾ ਨਿਰਮਲ ਸਿੰਘ, ਜੌਹਨ, ਮੇਜਰ ਰਾਮ, ਸੁਨੀਤਾ ਰਾਣੀ ,ਅਮਰਦੀਪ ਕੌਰ, ਰਣਜੀਤ ਕੌਰ,ਕਮਲਜੀਤ ਕੌਰ(ਸਾਰੇ ਪੰਚ)ਨੰਬਰਦਾਰ ਦਲਵੀਰ ਚੰਦ, ਅਲਕਾ, ਸੋਨੀਆ,ਮਨਜੀਤ ਕੌਰ, ਨੰਜੋ, ਦਲਜੀਤ ਸਿੰਘ, ਰੇਸ਼ਮ ਕੌਰ,ਬਲਵੀਰ ਕੌਰ ਆਦਿ ਹਾਜ਼ਰ ਸਨl ਪਿੰਡ ਦੇ ਸਰਪੰਚ ਹਰਮਿੰਦਰ ਸਿੰਘ ਨੇ ਵਿਵੇਕ ਵਿਕਾਸ ਲਹਿਰ ਬੰਗਾ ਵੱਲੋਂ ਸ਼ੁਰੂ ਕੀਤੀ ਗਈ ਮੁਫਤ ਕਿਤਾਬਾਂ ਵੰਡਣ ਦੀ ਇਸ ਨਵੀਂ ਪਿਰਤ ਦੀ ਸ਼ਲਾਘਾ ਕੀਤੀ ਅਤੇ ਆਏ ਹੋਏ ਮਹਿਮਾਨਾਂ ਅਤੇ ਹਾਜ਼ਰ ਨਗਰ ਨਿਵਾਸੀਆਂ ਦਾ ਧੰਨਵਾਦ ਕੀਤਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



