ਸਨਮਾਨ ਚਿੰਨਾਂ ਦੀ ਸੇਵਾ ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਨਿਭਾਵੇਗੀ – ਕਲੱਬ ਪ੍ਰਧਾਨ ਦਿਨਕਰ ਸੰਧੂ
ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ) ਨੰਬਰਦਾਰ ਯੂਨੀਅਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਅਤੇ ਸੀਨੀਅਰ ਮੀਤ ਪ੍ਰਧਾਨ ਸੂਬਾ ਪੰਜਾਬ, ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਬੜੇ ਮਾਣ ਨਾਲ ਦੱਸਿਆ ਕਿ ਯੂਨੀਅਨ ਵੱਲੋਂ ਦੇਸ਼ ਦਾ ਕੌਮੀ ਤਿਓਹਾਰ ਆਜ਼ਾਦੀ ਦਿਹਾੜਾ ਜ਼ਿਲ੍ਹਾ ਹੈੱਡ ਆਫਿਸ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ “ਜਸ਼ਨ-ਏ-ਆਜ਼ਾਦੀ 2025” ਦੇ ਬੈਨਰ ਹੇਠ ਬੜੇ ਚਾਵਾਂ ਸੱਧਰਾਂ ਨਾਲ ਮਨਾਇਆ ਜਾਵੇਗਾ, ਇਹ ਜਥੇਬੰਦੀ ਦਾ 30ਵੀਂ ਵਾਰ, ਲਗਾਤਾਰ, ਮਨਾਏ ਜਾਣ ਵਾਲਾ ਇੱਕ ਇਤਿਹਾਸਿਕ ਪਲ ਹੋਵੇਗਾ। ਇਸ ਪਾਵਣ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਹਕੋਟ ਦੇ ਵਿਧਾਇਕ ਸ੍ਰ. ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਸ਼ਿਰਕਤ ਕਰਨਗੇ ਅਤੇ ਦੇਸ਼ ਦਾ ਕੌਮੀ ਝੰਡਾ ਲਹਿਰਾਉਣ ਦਾ ਸੁਭਾਗ ਪ੍ਰਾਪਤ ਕਰਨਗੇ। ਇਸ ਸਮਾਗਮ ਵਿੱਚ ਸਮਾਜ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਜਿਵੇਂ ਡਾਕਟਰ ਨਵਜੋਤ ਸਿੰਘ ਦਾਹੀਆ ਹਲਕਾ ਇੰਚਾਰਜ ਨਕੋਦਰ, ਸ਼੍ਰੀਮਤੀ ਰਣਦੀਪ ਕੌਰ ਟੌਹੜਾ ਸਮਾਜ ਸੇਵੀ, ਡਿਸਟ੍ਰਿਕਟ 321 ਡੀ ਦੇ ਇਮੀਡੇਟ ਜ਼ਿਲ੍ਹਾ ਗਵਰਨਰ ਲਾਇਨ ਰਛਪਾਲ ਸਿੰਘ ਬੱਚਾਜੀਵੀ ਵੀ.ਐਮ.ਸੀ.ਸੀ 2025-26, ਬਿਜਲੀ ਵਿਭਾਗ ਦੇ ਡਿਪਟੀ ਚੀਫ ਇੰਜੀਨੀਅਰ ਜ਼ਿਲ੍ਹਾ ਗਵਰਨਰ 2024-25 ਲਾਇਨ ਐੱਸ.ਪੀ ਸੋਂਧੀ ਪੀ.ਵੀ.ਐਮ.ਸੀ.ਸੀ, ਨੰਬਰਦਾਰ ਯੂਨੀਅਨ ਪੰਜਾਬ ਦੇ ਪ੍ਰਧਾਨ ਜਰਨੈਲ ਸਿੰਘ ਝੜਮਰੀ, ਸਰਪ੍ਰਸਤ ਬਲਜਿੰਦਰ ਸਿੰਘ ਕਿੱਲੀ, ਮੁੱਖ ਸਲਾਹਕਾਰ ਕੁਲਵੰਤ ਸਿੰਘ ਝਾਮਪੁਰ ਤੋਂ ਇਲਾਵਾ ਹੋਰ ਮਾਣਮੱਤੀ ਹਸਤੀਆਂ ਸ਼ਮਾਂ ਰੋਸ਼ਨ, ਇਨਾਮਾਂ ਦੀ ਵੰਡ ਆਦਿ ਦੇ ਮਹੱਤਵਪੂਰਨ ਕਾਰਜ ਕਰਨਗੇ। ਲਾਇਨਜ਼ ਕਲੱਬ ਨੂਰਮਹਿਲ ਡ੍ਰੀਮ ਦੇ ਪ੍ਰਧਾਨ ਲਾਇਨ ਦਿਨਕਰ ਸੰਧੂ, ਸਕੱਤਰ ਲਾਇਨ ਜਸਪ੍ਰੀਤ ਕੌਰ ਸੰਧੂ, ਟਰੈਜਰਰ ਲਾਇਨ ਬਬਿਤਾ ਸੰਧੂ, ਪੀ.ਆਰ.ਓ ਲਾਇਨ ਰਣਜੀਤ ਸਿੰਘ ਅਨੁਸਾਰ ਸਨਮਾਨ ਚਿੰਨਾਂ ਦੀ ਸੇਵਾ ਨਿਭਾਈ ਜਾਵੇਗੀ। ਜੈ ਸ਼ਿਵ ਸ਼ਕਤੀ ਸੇਵਾ ਮੰਡਲ ਨੂਰਮਹਿਲ ਵੱਲੋਂ ਲੰਗਰ ਦੀ ਸੇਵਾ ਨਿਭਾਈ ਜਾਵੇਗੀ। ਅਸ਼ੋਕ ਬਬਿਤਾ ਸੰਧੂ ਪੈਟਰੋਲੀਅਮ ਵੱਲੋਂ ਪੰਡਾਲ ਸਜਾਉਣ ਦੀ ਸੇਵਾ ਨਿਭਾਈ ਜਾਵੇਗੀ। ਤਹਿਸੀਲ ਕੰਪਲੈਕਸ ਪਹੁੰਚਣ ਵਾਲੇ ਹਰ ਦੇਸ਼ ਪ੍ਰੇਮੀ ਦੇ ਸੀਨੇ ਉੱਪਰ ਤਿਰੰਗੇ ਝੰਡੇ ਦਾ ਬੈਜ ਲਗਾਕੇ ਦੇਸ਼ ਭਗਤ ਹੋਣ ਦਾ ਸਨਮਾਨ ਦਿੱਤਾ ਜਾਵੇਗਾ। ਸਮਾਗਮ ਵਿੱਚ ਫਸਟ ਆਉਣ ਵਾਲੇ ਬੱਚਿਆਂ ਨੂੰ ਉਚੇਚੇ ਤੌਰ ‘ਤੇ ਸਨਮਾਨਿਆਂ ਜਾਵੇਗਾ। ਧਾਰਮਿਕ ਸੇਵਾ-ਭਾਵ ਵਾਲਿਆਂ ਨੂੰ ਭਗਤੀ ਪ੍ਰਸਾਰ ਅਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਥਾਣਾ ਮੁਖੀ ਸ੍ਰ. ਪਰਮਜੀਤ ਸਿੰਘ ਜੀ ਅਗਵਾਈ ਵਿੱਚ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਜਾਵੇਗੀ। ਨੰਬਰਦਾਰਾਂ ਸਮੇਤ ਇਲਾਕੇ ਦੀਆਂ ਹੋਰ ਸ਼ਖਸ਼ੀਅਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਜ਼ਿਲ੍ਹਾ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਸਮੂਹ ਦੇਸ਼ ਪ੍ਰੇਮੀਆਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕੀਤੀ ਹੈ ਉਹ 15 ਅਗਸਤ ਦਿਨ ਸ਼ੁਕਰਵਾਰ ਨੂੰ ਸਵੇਰੇ ਠੀਕ 8 ਵਜੇ ਤਹਿਸੀਲ ਕੰਪਲੈਕਸ ਨੂਰਮਹਿਲ ਵਿਖੇ ਪਰਿਵਾਰ ਅਤੇ ਸੰਗੀ ਸਾਥੀਆਂ ਸਮੇਤ ਪਹੁੰਚਕੇ ਦੇਸ਼ ਦੇ ਸ਼ਹੀਦਾਂ ਅਤੇ ਕੌਮੀ ਝੰਡੇ ਦੇ ਪ੍ਰਤੀ ਆਪਣਾ ਫਰਜ ਜਰੂਰ ਨਿਭਾਉਣ।



