ਗੋਲਡਨ ਸਟਾਰ ਮਲਕੀਤ ਸਿੰਘ ਵਲੋਂ ਦਲਵਿੰਦਰ ਦਿਆਲਪੁਰੀ ਨਾਲ ਅਫ਼ਸੋਸ ਦਾ ਪ੍ਰਗਟਾਵਾ

ਕਰਤਾਰਪੁਰ -ਪਿਛਲੇ ਦਿਨੀਂ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦੇ ਪਿਤਾ ਸੂਬੇਦਾਰ ਕਰਨੈਲ ਸਿੰਘ ਲੰਬੜਦਾਰ ਦੇ ਦੇਹਾਂਤ ਤੋਂ ਬਾਅਦ ਗੋਲਡਨ ਸਟਾਰ ਮਲਕੀਤ ਸਿੰਘ ਲੋਕ ਗਾਇਕ ਦਲਵਿੰਦਰ ਦਿਆਲਪੁਰੀ ਦੇ ਗ੍ਰਹਿ ਵਿਖੇ ਪਿੰਡ ਦਿਆਲਪੁਰ ਵਿਖੇ ਪਰਿਵਾਰ ਨਾਲ ਅਫ਼ਸੋਸ ਕਰਨ ਲਈ ਪੁੱਜੇ।ਇਸ ਮੌਕੇ ਗੋਲਡਨ ਸਟਾਰ ਮਲਕੀਤ ਸਿੰਘ ਨੇ ਕਿਹਾ ਕਿ ਮਾਤਾ ਪਿਤਾ ਹੀ ਅਨਮੋਲ ਖ਼ਜ਼ਾਨਾ ਹਨ ਅਤੇ ਸਾਨੂੰ ਸੱਭ ਨੂੰ ਮਾਤਾ ਪਿਤਾ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਓਹਨਾਂ ਕਿਹਾ ਕਿ ਖੁਸ਼ੀ ਵੰਡਾ ਕੇ ਵੱਧਦੀ ਏ ਅਤੇ ਦੁੱਖ ਸਾਂਝਾ ਕਰਨ ਨਾਲ ਦੁੱਖ ਘੱਟ ਜਾਂਦਾ ਹੈ।ਇਸ ਮੌਕੇ ਤੇ ਦਲਵਿੰਦਰ ਦਿਆਲਪੁਰੀ ਦੇ ਮਾਤਾ ਸਰਦਾਰਨੀ ਸਵਿੰਦਰ ਕੌਰ ,ਭੈਣ ਪਰਮਜੀਤ ਕੋਰ ਜੀਜਾ ਰਸ਼ਪਾਲ ਸਿੰਘ ਇੰਗਲੈਂਡ ,ਸਰਬਜੀਤ ਕੌਰ ਇਟਲੀ,ਸਾਬਕਾ ਮੈਂਬਰ ਪੰਚਾਇਤ ਜਸਵਿੰਦਰ ਕੌਰ ,ਹਰਸਿਮਰਨਜੀਤ ਸਿੰਘ,ਅਕਾਸ਼ਦੀਪ ਕੌਰ ,ਹਰਮਨਜੋਤ ਸਿੰਘ,ਗੋਲਡਨ ਸਟਾਰ ਮਲਕੀਤ ਸਿੰਘ ਦੇ ਮੈਨੇਜਰ ਰਾਜ ਕੁਮਾਰ ਰਾਜੂ ਜਲੰਧਰ ਹਾਜ਼ਰ ਸਨ।

ਰਿਪੋਰਟ : ਕੁਲਦੀਪ ਚੁੰਬਰ ਕਨੇਡਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਕੱਲਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਗਾਇਆ “ਹੱਥੀ ਕੰਮ ਕਰਨ ਸਬੰਧੀ “ਸੈਮੀਨਾਰ
Next articleਸੱਤੀ ਖੋਖੇਵਾਲੀਆ ਲੈ ਕੇ ਆਇਆ ਟਰੈਕ “ਤੇਰੀ ਬਾਣੀ”