HOME ਸੱਤੀ ਖੋਖੇਵਾਲੀਆ ਲੈ ਕੇ ਆਇਆ ਟਰੈਕ “ਤੇਰੀ ਬਾਣੀ”

ਸੱਤੀ ਖੋਖੇਵਾਲੀਆ ਲੈ ਕੇ ਆਇਆ ਟਰੈਕ “ਤੇਰੀ ਬਾਣੀ”

2

ਕਨੇਡਾ/ ਵੈਨਕੂਵਰ ( ਕੁਲਦੀਪ ਚੁੰਬਰ )– ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਪ੍ਰਸਿੱਧ ਗੀਤਕਾਰ ਅਤੇ ਗਾਇਕ ਸੱਤੀ ਖੋਖੇਵਾਲੀਆ ਆਪਣਾ ਸਿੰਗਲ ਟਰੈਕ “ਤੇਰੀ ਬਾਣੀ” ਦੇ ਟਾਈਟਲ ਹੇਠ ਲੈ ਕੇ ਸੰਗਤ ਦੇ ਰੂਬਰੂ ਹੋਇਆ ਹੈ।  ਇਸ ਟਰੈਕ ਦਾ ਜੱਸੀ ਬੰਗਾ ਯੂਐਸਏ ਅਤੇ ਹੋਰ ਵੱਖ ਵੱਖ ਸਮਾਜੀ ਸ਼ਖਸ਼ੀਅਤਾਂ ਵੱਲੋਂ ਸ਼ਾਨਦਾਰ ਪੋਸਟਰ ਸੋਸ਼ਲ ਮੀਡੀਆ ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਗਾਇਕ ਸੱਤੀ ਖੋਖੇਵਾਲੀਆ ਨੇ ਇਸ ਟਰੈਕ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੱਸੀ ਬੰਗਾ, ਮਨਦੀਪ ਰੰਧਾਵਾ, ਸੰਤੋਖ ਲਾਲ ਭਾਰਤੀ, ਜੀਤ ਬਾਬਾ ਬੈਲਜੀਅਮ ਅਤੇ ਹੋਰ ਸੱਜਣਾ ਦਾ ਬਹੁਤ ਧੰਨਵਾਦ ਕਰਦਾ ਹੈ ਜਿਨ੍ਹਾਂ ਨੇ ਇਸ ਲਈ ਉਸ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ।  ਐਸ ਕੇ ਪ੍ਰੋਡਕਸ਼ਨ ਕੰਪਨੀ ਵੱਲੋਂ ਇਹ ਟਰੈਕ ਰਿਲੀਜ਼ ਕੀਤਾ ਗਿਆ ਹੈ । ਜਿਸ ਨੂੰ ਸੰਗਤਾਂ ਆਪਣਾ ਭਰਪੂਰ ਪਿਆਰ ਦੇ ਕੇ ਨਿਵਾਜਣਗੀਆਂ, ਕਿਉਂਕਿ ਸੱਤੀ ਖੋਖੇਵਾਲੀਆ ਜਿੱਥੇ ਪੰਜਾਬੀ ਗੀਤਕਾਰੀ ਵਿੱਚ ਇੱਕ ਵਿਲੱਖਣ ਨਾਮ ਹੈ, ਉੱਥੇ ਹੀ ਉਹ ਆਪਣੇ ਧਾਰਮਿਕ ਗੀਤਾਂ ਰਾਹੀਂ ਹਮੇਸ਼ਾ ਹੀ ਸੰਗਤਾਂ ਦਾ ਪਿਆਰ ਸਮੇਂ ਸਮੇਂ ਖੱਟਦਾ ਆ ਰਿਹਾ ਹੈ । ਇਸ ਟਰੈਕ “ਤੇਰੀ ਬਾਣੀ” ਨੂੰ ਸੰਗਤਾਂ ਆਪਣਾ ਦਿਲੀਂ ਪਿਆਰ ਦੇਣਗੀਆਂ, ਇਹੀ ਆਸ ਨਾਲ ਉਸ ਵਲੋਂ ਇਹ ਟਰੈਕ ਰਿਲੀਜ਼ ਕੀਤਾ ਗਿਆ ਹੈ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

 

Previous articleਗੋਲਡਨ ਸਟਾਰ ਮਲਕੀਤ ਸਿੰਘ ਵਲੋਂ ਦਲਵਿੰਦਰ ਦਿਆਲਪੁਰੀ ਨਾਲ ਅਫ਼ਸੋਸ ਦਾ ਪ੍ਰਗਟਾਵਾ
Next article“ਕਾਂਸ਼ੀ ਵਿੱਚ ਰੱਬ” ਧਾਰਮਿਕ ਟਰੈਕ ਨਾਲ ਆਪਣੀ ਹਾਜ਼ਰੀ ਭਰੇਗਾ ਪ੍ਰਸਿੱਧ ਗਾਇਕ ਬਲਰਾਜ