ਕੱਲਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿੱਚ ਲਗਾਇਆ “ਹੱਥੀ ਕੰਮ ਕਰਨ ਸਬੰਧੀ “ਸੈਮੀਨਾਰ

ਖਾਲਸਾ ਸਕੂਲ ਹਰਿਆਣਾ ਵਿੱਚ ਬੱਚਿਆਂ ਨੂੰ ਸੰਬੋਧਿਤ ਕਰਦੇ ਦਲਵੀਰ ਦੁਸਾਂਝ ਤੇ ਨਾਲ ਪ੍ਰਿੰਸੀਪਲ ਰੀਟਾ ਸੈਣੀ ਤੇ ਹੋਰ।

ਹਰਿਆਣਾ – ਕੱਲਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਹਰਿਆਣਾ ਵਿਖੇ ਬੱਚਿਆਂ ਨੂੰ ਹੱਥੀ ਕੰਮ ਕਰਨ ਲਈ ਉਤਸ਼ਾਹਤ ਕਰਨ ਲਈ ਚਿਲਡਰਨ ਐਂਡ ਯੂਥ ਫਾਊਂਡੇਸ਼ਨ (ਰਜਿ)ਇੰਡੀਆ ਅਤੇ ਸ਼ਾਨੇ ਦੁਆਬਾ ਸੱਭਿਆਚਾਰਕ ਸੋਸਾਇਟੀ(ਰਜਿ) ਹਰਿਆਣਾ ਵੱਲੋਂ ਹੱਥੀ ਕੰਮ ਕਰਨ ਸਬੰਧੀ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੰਸਥਾ ਦੇ ਪ੍ਰਧਾਨ ਦਲਵੀਰ ਦੁਸਾਂਝ ਨੇ ਕਿਹਾ ਕਿ ਅੱਜ ਨੌਜਵਾਨ ਹੱਥੀ ਕੰਮ ਕਰਨ ਵੱਲ ਘੱਟ ਧਿਆਨ ਦੇ ਰਹੇ ਹਨ ਜੋ ਕਿ ਸਾਡੇ ਸਮਾਜ ਲਈ ਬਹੁਤ ਹੀ ਮਾੜੀ ਗੱਲ ਹੈ। ਹੱਥੀ ਕੰਮ ਕਰਨਾ ਸਬੰਧੀ ਉਹਨਾਂ ਬੱਚਿਆਂ ਨੂੰ ਉਤਸਾਹਿਤ ਕੀਤਾ ਕਿ ਉਹ ਡੈਰੀ ਫਾਰਮਿੰਗ, ਮੱਖੀ ਪਾਲਣ, ਮੱਛੀ ਪਾਲਣ ,ਪੋਲਟਰੀ ਫਾਰਮ ਤੇ ਖੇਤੀਬਾੜੀ ਨਾਲ ਸੰਬੰਧਿਤ  ਕੰਮਾਂ ਦੀ ਜਾਣਕਾਰੀ ਲੈ ਲੈ ਕੇ ਹੱਥੀ ਕੰਮ ਨੂੰ ਉਤਸਾਹਿਤ ਕਰ ਸਕਦੇ ਹਨ  ।

ਅਤੇ ਲੜਕੀਆਂ ਨੂੰ ਕਿਹਾ ਕਿ ਉਹ ਵੋਕੇਸ਼ਨਲ ਕੋਰਸ ਕਰਕੇ ਆਪਣੇ ਹੱਥੀ ਆਪਣਾ ਕਾਜ ਸਵਾਰੀਐ ਕਰ ਸਕਦੀਆਂ ਹਨ । ਉਹਨਾਂ ਕਿਹਾ ਕਿ ਲੜਕੀਆਂ ਬਿਊਜੀਸ਼ਨ ਕਟਿੰਗ ਟਿਲਰਿੰਗ ਕੰਪਿਊਟਰ ਤੇ ਕੁਕਿੰਗ ਵਰਗੇ ਕੋਰਸ ਕਰਕੇ ਆਪਣੇ ਪੈਰਾਂ ਤੇ ਖੜੀਆਂ ਹੋ ਸਕਦੀਆਂ ਹਨ। ਇਸ ਮੌਕੇ ਤੇਪ੍ਰਿੰਸੀਪਲ ਸ਼੍ਰੀਮਤੀ ਰੀਟਾ ਸੈਣੀ, ਸ਼੍ਰੀਮਤੀ ਮਨਦੀਪ ਕੌਰ,ਸ਼੍ਰੀਮਤੀ ਕਮਲਦੀਪ ਕੌਰ, ਸ਼੍ਰੀਮਤੀ ਪ੍ਰੀਤ ਕਮਲ ਸ਼ਰਮਾ, ਸ਼੍ਰੀਮਤੀ ਰਾਜ ਕੁਮਾਰੀ, ਸ਼੍ਰੀ ਰੋਹਿਨ ਕੁਮਾਰ, ਸ. ਹਰਪ੍ਰੀਤ ਸਿੰਘ, ਸ. ਇਦੀਪ ਸਿੰਘ, ਸ. ਮਨਜੀਤ ਸਿੰਘ ਅਤੇ ਸ. ਗੌਹਰ ਸਿੰਘ ਤੇ ਹੋਰ ਸਟਾਫ ਅਤੇ ਬੱਚੇ ਮੌਜੂਦ ਸਨ।।

ਪੇਸ਼ਕਸ਼ : ਕੁਲਦੀਪ ਚੁੰਬਰ ਕਨੇਡਾ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੂੰ ਵਧਾਈਆਂ
Next articleਗੋਲਡਨ ਸਟਾਰ ਮਲਕੀਤ ਸਿੰਘ ਵਲੋਂ ਦਲਵਿੰਦਰ ਦਿਆਲਪੁਰੀ ਨਾਲ ਅਫ਼ਸੋਸ ਦਾ ਪ੍ਰਗਟਾਵਾ