ਗ਼ਜ਼ਲ

ਮਹਿੰਦਰ ਸਿੰਘ ਮਾਨ

(ਸਮਾਜ ਵੀਕਲੀ)

ਵੰਡ ਰਹੇ ਨੇ ਮਹਿਕਾਂ ਖਿੜਦੇ ਫੁੱਲ,
ਇਹਨਾਂ ਨੂੰ ਤੋੜਨ ਦੀ ਕਰਿਉ ਨਾ ਭੁੱਲ।
ਜਿਹੜਾ ਮਾਂ-ਪਿਉ ਦਾ ਕਰਦੈ ਸਤਿਕਾਰ,
ਇੱਥੇ ਕੋਈ ਨਾ ਉਸ ਪੁੱਤ ਦੇ ਤੁੱਲ।
ਹੁਸਨਾਂ ਦੇ ਗੁਲਸ਼ਨ ਦਾ ਕੁੱਝ ਨ੍ਹੀ ਬੱਚਦਾ,
ਜੇ ਹਿਜਰਾਂ ਦੀ ਨ੍ਹੇਰੀ ਜਾਵੇ ਝੁੱਲ।
ਹੁਣ ਉਹ ਬਹੁਤ ਰਹੇ ਨੇ ਯਾਰੋ ਪੱਛਤਾ,
ਰੁੱਖ ਪੁੱਟਣ ਦੀ ਜਿਹਨਾਂ ਕੀਤੀ ਭੁੱਲ।
ਇੱਥੇ ਹੁੰਦਾ ਨਾ ਕੋਈ ਬੀਮਾਰ,
ਚੰਗੀ ਸਿਹਤ ਜੇ ਵਿੱਕਦੀ ਹੁੰਦੀ ਮੁੱਲ।
ਉਹਨਾਂ ਔਖੇ ਵੇਲੇ ਹੋਣਾ ਔਖੇ,
ਜੋ ਖਰਚ ਬੈਠੇ ਆਪਣੀ ਪੂੰਜੀ ਕੁੱਲ।
ਸਾਡੇ ਪਿੰਡ ‘ਚ ਰਹਿੰਦੇ ਨੇ ਨਾਸ਼ੁਕਰੇ,
ਉਹਨਾਂ ਨੇ ਕੀ ਪਾਣਾ ਸਾਡਾ ਮੁੱਲ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਚੈਨਲਾਂ ਵਾਲੀ ਕੋਠੀ
ਨਵਾਂ ਸ਼ਹਿਰ-9915803554

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਲਵਾ ਸਾਹਿਤ ਸਭਾ ਰਜਿ. ਬਰਨਾਲਾ ਨੇ ਕਰਵਾਇਆ ਮਹੀਨੇਵਾਰ ਸਮਾਗਮ
Next articleਬੇਅਦਬੀ ਦੇ ਦੋਸ਼ੀਆਂ ਨੂੰ ਸੰਮਨ ਜਾਰੀ ਕਰ ਇੰਨਸਾਫ ਮੰਗ ਰਹੀ ਸਿੱਖ ਕੌਮ ਦੇ ਸੀਨਿਆਂ ਨੂੰ ਠਾਰਿਆ ਮਾਨ ਸਰਕਾਰ ਨੇ-ਜਥੇਦਾਰ ਜੁਗਰਾਜਪਾਲ ਸਿੰਘ ਸਾਹੀ