ਕੌੜਾ ਸੱਚ

ਪ੍ਰੋਫੈਸਰ ਸਾ਼ਮਲਾਲ ਕੌਸ਼ਲ

(ਸਮਾਜ ਵੀਕਲੀ)

ਲੋਕੀ ਸੱਚ ਤਾਂ ਬੋਲਦੇ ਹਨ
ਪਰ ਸੱਚ ਸੁਣ ਨਹੀਂ ਸਕਦੇ।
ਲੋਕੀ ਮਦਦ ਲੈਣਾ ਚਾਹੁੰਦੇ ਹਨ।
ਮਦਦ ਕਰਨ ਨੂੰ ਤਿਆਰ ਨਹੀਂ।
ਲੋਕੀ ਨਿੰਦਾ ਕਰਨਾ ਜਾਣਦੇ ਹਨ
ਪ੍ਰਸ਼ੰਸਾ ਕਰਨਾ ਜਾਣਦੇ ਹੀ ਨਹੀਂ।
ਲੋਕੀ ਦੂਜਿਆਂ ਨੂੰ ਧੋਖਾ ਤਾਂ ਦਿੰਦੇ ਹਨ
ਪਰ ਵਫ਼ਾਦਾਰੀ ਕਰਨਾ ਜਾਣਦੇ ਨਹੀਂ।
ਲੋਕੀ ਦੂਜਿਆਂ ਦਾ ਪਰਦਾ ਫਾਸ਼ ਕਰਦੇ ਹਨ
ਪਰ ਹਮੇਸ਼ਾ ਆਪਣੇ ਪਰਦੇ ਢੱਕਦੇ ਹਨ।
ਲੋਕੀ ਵੱਡੇ ਤਾ ਹਮੇਸ਼ਾ ਬਣਨਾ ਚਾਹੁੰਦੇ ਹਨ
ਪਰ ਉਨ੍ਹਾਂ ਨੂੰ ਵਡੇਰਾਪਨ ਆਉਂਦਾ ਹੀ ਨਹੀਂ।
ਲੋਕੀ ਦੂਜਿਆਂ ਨੂੰ ਕੰਟਰੋਲ ਕਰਨਾ ਚਾਹੁੰਦੇ ਹਨ
ਪਰ ਖੁਦ ਨੂੰ ਕੰਟਰੋਲ ਕਰ ਨਹੀਂ ਸਕਦੇ।
ਲੋਕੀ ਦੂਜਿਆਂ ਨੂੰ ਪ੍ਰਵਚਨ ਤਾਂ ਦਿੰਦੇ ਹਨ
ਪਰ ਖੁਦ ਉਸ ਤੇ ਅਮਲ ਨਹੀਂ ਕਰਦੇ।
ਲੋਕੀ ਦੂਜਿਆਂ ਤੋਂ ਲੈਣਾ ਤਾਂ ਚਾਹੁੰਦੇ ਹਨ
ਪਰ ਉਨ੍ਹਾਂ ਨੂੰ ਕਿਸੇ ਨੂੰ ਦੇਣਾ ਨਹੀਂ ਆਉਂਦਾ।
ਲੋਕੀ ਰੱਬ ਦੀਆਂ ਅਸੀਸਾਂ ਤਾਂ ਚਾਹੁੰਦੇ ਹਨ
ਪਰ ਰੱਬ ਦਾ ਸ਼ੁਕਰ ਕਰਨਾ ਨਹੀਂ ਜਾਣਦੇ।
ਲੋਕੀ ਬਹੁਤ ਸਾਰਾ ਧਨ ਕਮਾਉਣਾ ਚਾਹੁੰਦੇ ਹਨ
ਪਰ ਲੋਕ ਭਲਾਈ ਵਾਸਤੇ ਖਰਚ ਨਹੀਂ ਕਰਦੇ।
ਲੋਕੀ  ਸਰਵਣ ਕੁਮਾਰ  ਸੰਤਾਨ ਚਾਹੁੰਦੇ ਹਨ।
ਪਰ ਖੁਦ ਸਰਵਣ ਕੁਮਾਰ ਨਹੀਂ ਬਣਦੇ।।

ਪ੍ਰੋਫੈਸਰ ਸਾ਼ਮਲਾਲ ਕੌਸ਼ਲ
ਮੋਬਾਈਲ 94 16 35 9 0 4 5
ਰੋਹਤਕ -124001(ਹਰਿਆਣਾ) 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਗੀਤ
Next article ਏਹੁ ਹਮਾਰਾ ਜੀਵਣਾ ਹੈ -336