ਬੇਅਦਬੀ ਦੇ ਦੋਸ਼ੀਆਂ ਨੂੰ ਸੰਮਨ ਜਾਰੀ ਕਰ ਇੰਨਸਾਫ ਮੰਗ ਰਹੀ ਸਿੱਖ ਕੌਮ ਦੇ ਸੀਨਿਆਂ ਨੂੰ ਠਾਰਿਆ ਮਾਨ ਸਰਕਾਰ ਨੇ-ਜਥੇਦਾਰ ਜੁਗਰਾਜਪਾਲ ਸਿੰਘ ਸਾਹੀ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਸੁਖਬੀਰ ਬਾਦਲ ਅਤੇ ਕਾਂਗਰਸ ਜੁੰਮੇਵਾਰ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਸ਼੍ਰੋਮਣੀ ਅਕਾਲੀ ਦਲ ਕਪੂਰਥਲਾ ਸੰਯੁਕਤ (ਢੀਂਡਸਾ) ਦੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਜੁਗਰਾਜਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਕੀਤਾ। ਜਥੇਦਾਰ ਸਾਹੀ ਨੇ ਕਿਹਾ ਕਿ ਇੱਕ ਸਾਲ ਦੇ ਕਾਰਜਕਾਲ ਦੌਰਾਨ ਸ੍ਰੀ ਭਗਵੰਤ ਮਾਨ ਬਹੁਤ ਚੰਗੇ ਕੰਮ ਕੀਤੇ ਹਨ। ਇਹ ਸੁਖਬੀਰ ਬਾਦਲ ਨੂੰ ਅਤੇ ਕਾਂਗਰਸ ਨੂੰ ਹਜ਼ਮ ਨਹੀਂ ਹੁੰਦਾ,ਊਹ ਪੂਰੇ ਜ਼ੋਰ ਨਾਲ ਰਾਸ਼ਟਰਪਤੀ ਰਾਜ ਲਗਾਉਣ ਲਈ ਰੁੱਝੇ ਹੋਏ ਹਨ। ਉਹਨਾਂ ਕਿਹਾ ਕਿ ਜਿਹੜਾ ਪੱਖ ਐਸ.ਵਾਈ.ਐਲ ਦੀ ਮੀਟਿੰਗ ਸਮੇਂ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਨੇ ਰੱਖਿਆ ਹੈ। ਮੀਟਿੰਗ ਵਿੱਚ ਸਭ ਦੇ ਹੱਥ ਖੜ੍ਹੇ ਕਰਵਾ ਦਿੱਤੇ।

ਇਸ ਤੋਂ ਪਹਿਲਾਂ ਪੰਜਾਬ ਦੇ ਕਿਸੇ ਵੀ ਮੁੱਖ ਮੰਤਰੀ ਨੇ ਅਜਿਹਾ ਠੋਕਵਾਂ ਜਵਾਬ ਨਹੀਂ ਦਿੱਤਾ।ਉਹਨਾਂ ਆਪ ਸਰਕਾਰ ਵੱਲੋਂ ਵਿੱਢੀ ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਦੀ ਸ਼ਲਾਘਾ ਕਰਦਿਆਂ , ਉਹਨਾਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਸਮਾਗਮਾਂ ਦੌਰਾਨ ਹੋਏ ਸੁਲਤਾਨਪੁਰ ਲੋਧੀ ਵਿੱਚ ਕਥਿਤ ਤੌਰ ਤੇ ਘੋਟਾਲਿਆਂ ਦੀ ਜਾਂਚ ਵਿਜੀਲੈਂਸ ਵੱਲੋਂ ਕਰਵਾਈ ਜਾਵੇ ‌।
ਉਹਨਾਂ ਕਿਹਾ ਕਿ ਆਪ ਸਰਕਾਰ ਵੱਲੋਂ ਰੇਤ ਮਾਫੀਆ ਨੂੰ ਨੱਥ ਪਾਉਣ ਦੇ ਨਾਲ ਨਾਲ ਰੇਤ ਦੀਆਂ ਸਰਕਾਰੀ ਖੱਡਾਂ ਰਾਹੀਂ ਰੇਤ ਮਹੁੱਈਆ ਕਰਵਾਉਣਾ, ਰਿਸ਼ਵਤਖੋਰੀ ਨੂੰ ਨੱਥ ਪਾਉਣ ਦੇ ਨਾਲ ਨਾਲ ਵਿਜੀਲੈਂਸ ਨੂੰ ਪੂਰੀ ਤਰ੍ਹਾਂ ਆਜ਼ਾਦੀ ਨਾਲ ਕੰਮ ਕਰਨ ਲਈ ਅਤੇ ਭ੍ਰਿਸ਼ਟ ਅਕਾਲੀ , ਕਾਂਗਰਸੀ ਹੀ ਨਹੀਂ ਬਲਕਿ ਆਪਣੀ ਸਰਕਾਰ ਦੇ ਵੀ ਭ੍ਰਿਸ਼ਟ ਵਿਧਾਇਕ ਨੂੰ ਲੰਬੇ ਹੱਥੀਂ ਦੰਬੋਚਣਾ ਕਾਬਲੇ ਤਾਰੀਫ ਕੰਮ ਹਨ।

ਇਸ ਦੇ ਨਾਲ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਲਈ ਬੇਅਦਬੀ ਦੇ ਦੋਸ਼ੀਆਂ ਤੇ ਉਸ ਸਮੇਂ ਦੀ ਸਰਕਾਰ ਦੇ ਹੁਕਮਾਂ ਤੇ ਬਹਿਬਲਕਲਾਂ ਵਿਚ ਚਲਾਈ ਗੋਲੀ ਲਈ ਕਥਿਤ ਦੋਸ਼ੀਆਂ ਨੂੰ ਸੰਮਨ ਜਾਰੀ ਕਰ ਇੰਨਸਾਫ ਮੰਗ ਰਹੀ ਸਿੱਖ ਕੌਮ ਦੇ ਸੀਨਿਆਂ ਨੂੰ ਠੰਡ ਪਾਈ ਗਈ ਹੈ। ਜਿਸ ਦੀ ਜਿੰਨੀ ਸ਼ਲਾਘਾ ਕੀਤੀ ਜਾਵੇ ਉਹ ਘੱਟ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਮੁਲਾਜਮ ਵਰਗ ਦਾ ਪੇਂਡੂ ਭੱਤਾ ਬਹਾਲ ਕੀਤਾ ਜਾਵੇ – ਅਧਿਆਪਕ ਦਲ ਪੰਜਾਬ