ਮਾਲਵਾ ਸਾਹਿਤ ਸਭਾ ਰਜਿ. ਬਰਨਾਲਾ ਨੇ ਕਰਵਾਇਆ ਮਹੀਨੇਵਾਰ ਸਮਾਗਮ

ਸਿੰਦਰ ਧੌਲਾ ਨੇ ਮਾਤਾ ਪਿਤਾ ਦੀ ਯਾਦ ਵਿੱਚ ਕੀਤਾ ਦੇਸ ਰਾਜ ਛਾਜਲੀ ਦਾ ਸਨਮਾਨ

 ਬਰਨਾਲਾ (ਸਮਾਜ ਵੀਕਲੀ) (ਚੰਡਿਹੋਕ): ਸਥਾਨਕ ਪੰਜਾਬ ਆਈ.ਟੀ.ਆਈ ਹੰਡਿਆਇਆ ਰੋਡ ਵਿਖੇ ਮਾਲਵਾ ਸਾਹਿਤ ਸਭਾ ਰਜਿ. ਬਰਨਾਲਾ ਵੱਲੋਂ ਆਪਣਾ ਮਹੀਨੇਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਉਘੇ ਢਾਡੀ ਚਮਕੌਰ ਸਿੰਘ ਸੇਖੋਂ ਦੀ ਪੁਸਤਕ ‘ਸੂਰਮੇ ਕਿ ਡਾਕੂ’ ਅਤੇ ਬਿੰਦਰ ਸਿੰਘ ਖੁੱਡੀਕਲਾਂ ਦੇ ਮਿੰਨੀ ਕਹਾਣੀ ਸੰਗ੍ਰਹਿ ‘ਕੋਸੀ ਕੋਸੀ ਧੁੱਪ’ ਦਾ ਲੋਕ ਅਰਪਣ ਕੀਤਾ ਗਿਆ। ਸੂਰਮੇ ਕਿ ਡਾਕੂ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਤੇਜਾ ਸਿੰਘ ਤਿਲਕ ਨੇ ਕਿਹਾ ਕਿ ਸੇਖੋਂ ਨੇ ਇਸ ਪੁਸਤਕ ਵਿੱਚ ਡਾਕੂ ਗਰਦਾਨੇ ਗਏ ਸੂਰਮਿਆਂ ਦੇ ਜੀਵਨ ਦੀ ਅਸਲ ਸਚਾਈ ਬਿਆਨ ਕੀਤੀ ਹੈ ਭਾਵੇਂ ਉਹ ਨੌਜਵਾਨ ਹਕੂਮਤ ਦੀ ਨਜ਼ਰ ਵਿੱਚ ਬਾਗ਼ੀ­ ਡਾਕੂ ਅਤੇ ਲੁਟੇਰੇ ਸਨ ਪ੍ਰੰਤੂ ਅਸਲ ਵਿੱਚ ਆਜ਼ਾਦੀ­ ਇਨਸਾਫ਼ ਅਤੇ ਬਰਾਬਰੀ ਦੀ ਮੰਗ ਕਰਨ ਵਾਲੇ­ ਆਪਣੀ ਜਾਨ ਦੀ ਬਾਜ਼ੀ ਲਗਾਉਣ ਵਾਲੇ ਸੂਰਮੇ ਸਨ। ਬਿੰਦਰ ਸਿੰਘ ਖੁੱਡੀ ਕਲਾਂ ਦੇ ਮਿੰਨੀ ਕਹਾਣੀ ਸੰਗ੍ਰਹਿ ‘ਕੋਸੀ ਕੋਸੀ ਧੁੱਪ’ ਬਾਰੇ ਬੋਲਦਿਆਂ ਜਗਰਾਜ ਧੌਲਾ ਨੇ ਕਿਹਾ ਕਿ ਇਸ ਪੁਸਤਕ ਵਿੱਚ ਬਿੰਦਰ ਸਿੰਘ ਨੇ ਜ਼ਿੰਦਗੀ ਦੇ ਯਥਾਰਥ ਨੂੰ ਪੇਸ਼ ਕੀਤਾ ਹੈ।

ਉਸ ਦੀਆਂ ਕਹਾਣੀਆਂ ਮਨੁੱਖੀ ਦੋਗਲੇਪਣ­ ਆਰਥਿਕ ਆਸਾਵੇਂਪਣ ਅਤੇ ਸਰਕਾਰੀ ਨੀਤੀਆਂ ਤੇ ਕਰਾਰੀ ਚੋਟ ਕਰਦੀਆਂ ਹਨ। ਇਸ ਕਹਾਣੀ ਸੰਗ੍ਰਹਿ ਵਿੱਚ ਦਿੱਲੀ ਦੀਆਂ ਸਰਹੱਦਾਂ ਤੇ ਚੱਲੇ ਕਿਸਾਨੀ ਘੋਲ ਦੌਰਾਨ ਵਾਪਰੀਆਂ ਘਟਨਾਵਾਂ ਨੂੰ ਵੀ ਉਸ ਨੇ ਆਪਣੀਆਂ ਕਹਾਣੀਆਂ ਦਾ ਵਿਸ਼ਾ ਬਣਾਇਆ ਹੈ ਜੋ ਕਿ ਸਲਾਘਾਯੋਗ ਉਪਰਾਲਾ ਹੈ। ਇਨ੍ਹਾਂ ਤੋਂ ਇਲਾਵਾ ਮਾਲਵਾ ਸਾਹਿਤ ਸਭਾ ਦੇ ਪ੍ਰਧਾਨ ਡਾ. ਸੰਪੂਰਨ ਸਿੰਘ ਟੱਲੇਵਾਲੀਆ­ ਜਨਰਲ ਸਕੱਤਰ ਦਰਸ਼ਨ ਸਿੰਘ ਗੁਰੂ­ ਕਲਾਕਾਰ ਸੰਗਮ ਦੇ ਕੰਵਰਜੀਤ ਭੱਠਲ­ ਲੇਖਕ ਪਾਠਕ ਸਾਹਿਤ ਸਭਾ ਦੇ ਪ੍ਰਧਾਨ ਤੇਜਿੰਦਰ ਚੰਡਿਹੋਕ­ ਨਾਇਬ ਸਿੰਘ ਮਝੂਕੇ­ ਤਰਸੇਮ ਸਿੰਘ ਭੱਠਲ­ ਰਣਜੀਤ ਸਿੰਘ ਗਿੱਲ­ ਜ਼ਿਲ੍ਹਾ ਭਾਸ਼ਾ ਅਫ਼ਸਰ ਸੁਖਵਿੰਦਰ ਸਿੰਘ ਗੁਰਮ­ ਮਾ. ਸੁਰਜੀਤ ਸਿੰਘ ਦਿਹੜ­ ਨਾਟਕਕਾਰ ਹਰਵਿੰਦਰ ਦੀਵਾਨਾ ਅਤੇ ਸਭਾ ਦੇ ਉਪ-ਪ੍ਰਧਾਨ ਡਾ. ਅਮਨਦੀਪ ਸਿੰਘ ਟੱਲੇਵਾਲੀਆ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।

ਸਮਾਗਮ ਦੇ ਦੂਜੇ ਪੜਾਅ ਵਿੱਚ ਪੰਜਾਬੀ ਕਵੀ ਸਿੰਦਰ ਧੌਲਾ ਦੇ ਪਰਿਵਾਰ ਵੱਲੋਂ ਬੇਬੇ ਬਿਮਲਾ ਦੇਵੀ ਅਤੇ ਬਾਪੂ ਸੂਬੇਦਾਰ ਬਚਨ ਸਿੰਘ ਦੀ ਯਾਦ ਨੂੰ ਸਮਰਪਿਤ ਦੂਜਾ ਪੁਰਸਕਾਰ ਉਘੇ ਢਾਡੀ ਅਤੇ ਕਵੀਸ਼ਰ ਪਿ੍ਰੰ. ਦੇਸ ਰਾਜ ਛਾਜਲੀ ਨੂੰ ਦਿੱਤਾ ਗਿਆ। ਇਸ ਪੁਰਸਕਾਰ ਬਾਰੇ ਬੋਲਦਿਆਂ ਡਾ. ਸੰਪੂਰਨ ਸਿੰਘ ਟੱਲੇਵਾਲੀਆ ਨੇ ਕਿਹਾ ਕਿ ਬੇਬੇ-ਬਾਪੂ ਦੀ ਬਰਸੀ ਵੇਲੇ ਸਾਹਿਤਕਾਰਾਂ ਨੂੰ ਸਨਮਾਨਿਤ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਮਾਲਵਾ ਸਾਹਿਤ ਸਭਾ ਨੇ ਨਵੀਆਂ ਪਿਰਤਾਂ ਪਾਈਆਂ ਹਨ ਜਿਸ ਸਦਕਾ ਇਸ ਸਭਾ ਦੇ ਅਹੁਦੇਦਾਰ ਅਤੇ ਮੈਂਬਰ ਇਸ ਰੀਤ ਨੂੰ ਬਾਖੂਬੀ ਨਿਭਾ ਰਹੇ ਹਨ। ਉਪਰੰਤ ਹੋਏ ਕਵੀ ਦਰਬਾਰ ਵਿੱਚ ਰਾਮ ਸਰੂਪ ਸ਼ਰਮਾ­ ਜਗਤਾਰ ਬੈਂਸ­ ਲਛਮਣ ਦਾਸ ਮੁਸਾਫਿਰ­ ਰਘਬੀਰ ਸਿੰਘ ਗਿੱਲ ਕੱਟੂ­ ਹਾਕਮ ਸਿੰਘ ਰੂੜੇਕੇ­ ਡਾ. ਸੁਰਿੰਦਰ ਭੱਠਲ­ ਮੇਜਰ ਸਿੰਘ ਰਾਜਗੜ੍ਹ­ ਚਰਨ ਸਿੰਘ ਭਦੌੜ­ ਡਾ. ਰਾਮ ਪਾਲ ਸਿੰਘ­ ਬਘੇਲ ਸਿੰਘ ਧਾਲੀਵਾਲ­ ਜੁਆਲਾ ਸਿੰਘ ਮੌੜ­ ਮਨਜੀਤ ਸਿੰਘ ਸਾਗਰ­ ਡਾ. ਉਜਾਗਰ ਸਿੰਘ ਮਾਨ­ ਸਰੂਪ ਚੰਦ ਹਰੀਗੜ੍ਹ­ ਮੇਜਰ ਸਿੰਘ ਗਿੱਲ­ ਸੁਖਦੇਵ ਸਿੰਘ ਔਲਖ­ ਹਰਦੀਪ ਕੌਰ ਬਾਵਾ­ ਸੁਖਬੀਰ ਕੌਰ ਧੌਲਾ­ ਰਣਜੀਤ ਕੌਰ­ ਅਜਮੇਰ ਸਿੰਘ ਅਕਲੀਆ­ ਬਲਵਿੰਦਰ ਸਿੰਘ ਠੀਕਰੀਵਾਲ­ ਜਗਰਾਜ ਚੰਦ ਰਾਏਸਰ­ ਚਤਿੰਦਰ ਰੁਪਾਲ ਅਤੇ ਵਿੰਦਰ ਬਰਨਾਲਾ ਨੇ ਆਪਣੇ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ। ਇਸ ਸਮੇਂ ਹੋਰਨਾਂ ਤੋਂ ਇਲਾਵਾ ਮਹਿੰਦਰ ਸਿੰਘ ਰਾਹੀ­ ਕੁਲਵੰਤ ਸਿੰਘ ਔਲਖ­ ਅਸ਼ੋਕ ਭਾਰਤੀ­ ਕੁਲਦੀਪ ਸਿੰਘ ਬੀਹਲਾ­ ਹੰਸ ਰਾਜ ਛਾਜਲੀ ਆਦਿ ਹਾਜਰ ਸਨ।
ਸਮਾਗਮ ਦੌਰਾਨ ਦਲਜੀਤ ਸਿੰਘ ਸੇਠੀ ਦਾ ਕਹਾਣੀ ਸੰਗ੍ਰਹਿ ‘ਢਲਦੇ ਦਿਹਾੜੇ ਦਾ ਚੰਨ’ ਅਤੇ ਗਿ. ਕਰਮ ਸਿੰਘ ਭੰਡਾਰੀ ਦੁਆਰਾ ਲਿਖੀਆਂ ਗਈਆਂ ਪੁਸਤਕਾਂ ਨੂੰ ਰੁਪਿੰਦਰਜੀਤ ਸਿੰਘ ਸੋਨੂੰ ਵੱਲੋਂ ਸਾਹਿਤਕਾਰਾਂ ਵਿੱਚ ਵੰਡਿਆ ਗਿਆ।

ਤੇਜਿੰਦਰ ਚੰਡਿਹੋਕ­
ਸਾਹਿਤ ਸੰਪਾਦਕ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜ ਦਮਦਮਾ ਸਾਹਿਬ ਠੱਟਾ ਵਿਖੇ ਨਵੇਂ ਲੰਗਰ ਹਾਲ ਦੇ ਨਿਰਮਾਣ ਕਾਰਜ ਹੋਣਗੇ ਅਰੰਭ
Next articleਗ਼ਜ਼ਲ