ਗਜਲ

ਪਰਮ 'ਪ੍ਰੀਤ' ਬਠਿੰਡਾ
 (ਸਮਾਜ ਵੀਕਲੀ) 
ਓਥੇ ਕੋਈ ਵੀ ਰਹਿ ਨ੍ਹੀ ਸਕਦਾ,
ਦਿਲ  ਵਿੱਚ  ਜਿੱਥੇ ਤੇਰੀ ਥਾਂ ਹੈ।
ਮੁਹੱਬਤ ਮੈਂ ਬੱਸ ਤੈਨੂੰ ਕਰਨੀ,
ਹਾਂ  ਹੈ  ਤੇਰੀ  ਭਾਵੇਂ  ਨਾਂਹ  ਹੈ।
ਉਲਝਣ ਗੁਲਝਣ  ਤੋਂ ਵੀ ਪਾਸੇ
ਇਸ਼ਕ ਦਾ ਡੇਰਾ ਬਹੁਤ ਅਗਾਂਹ ਹੈ
ਉਡੀਕ ਅੱਖਾਂ ਨੂੰ ਰਹਿੰਦੀ  ਤੇਰੀ,
ਜਦ ਤੋਂ ਬਨੇਰੇ ਬੋਲਿਆ  ਕਾਂ  ਹੈ।
ਤੇਰੇ   ਸਾਥ   ਦਾ   ਹੈ   ਧਰਵਾਸਾ,
ਕੀ ਪਰਵਾਹ ਫਿਰ ਧੁੱਪ ਯਾ ਛਾਂ ਹੈ।
ਤੇਰਾ    ਹੱਕ    ਹੈ    ਮੇਰੇ    ਉੱਤੇ,
ਜਦ ਤੱਕ ਚੱਲਦਾ ਸਾਂਹ ਵਿੱਚ ਸਾਂਹ ਹੈ।
ਕੱਖਾਂ     ਵਾਂਗੂੰ      ਰੁਲ    ਜਾਵਾਂਗੀ,
‘ਪਰੀਤ’ ਦੀ ਜਿੱਦਣ ਛੱਡ ‘ਤੀ ਬਾਂਹ ਹੈ
ਪਰਮ ‘ਪ੍ਰੀਤ’ ਬਠਿੰਡਾ
Previous articleਘਰ ਇੱਕ ਪੁੱਤ
Next articleਦੋ ਧਾਕੜ‌ ਸਾਹਿਤਿਕ ਯੋਧਿਆਂ ਦੀ ਖੁੱਲੀਆਂ ਚਿੱਠੀਆਂ