ਪ੍ਰਵੀਨ ਕੁਮਾਰ ਆਨੰਦ ਨੇ ਸੈਂਟਰ ਹੈੱਡਟੀਚਰ ਵਜੋਂ ਲੱਖਣਕਲਾਂ ਸਕੂਲ ਚ ਅਹੁਦਾ ਸੰਭਾਲਿਆ

ਕਪੂਰਥਲਾ (ਕੌੜਾ)- ਸਿੱਖਿਆ ਵਿਭਾਗ ਪੰਜਾਬ ਦੇ ਹੁਕਮਾਂ ਤਹਿਤ ਅਧਿਆਪਕ ਦਲ ਪੰਜਾਬ ਜਿਲ੍ਹਾ ਕਪੂਰਥਲਾ ਦੇ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਆਨੰਦ ਹੈੱਡਟੀਚਰ ਸ.ਐ.ਸ ਮੱਲੂਕਾਦਰਾਬਾਦ ਬਲਾਕ ਕਪੂਰਥਲਾ -1 ਤੋਂ ਪਦਉਨੱਤ ਹੋ ਕੇ ਸ:ਐ: ਸਕੂਲ ਲੱਖਣਕਲਾਂ ਬਲਾਕ ਕਪੂਰਥਲਾ-2 ਵਿਖੇ ਬਤੌਰ ਸੈਂਟਰ ਹੈੱਡਟੀਚਰ ਵਜੋਂ ਆਪਣਾ ਅਹੁਦਾ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।ਇਸ ਦੌਰਾਣ ਅਧਿਆਪਕ ਦਲ ਪੰਜਾਬ ਦੇ ਜਿਲ੍ਹਾ ਪ੍ਰਧਾਨ ਸੁਖਦਿਆਲ ਸਿੰਘ ਝੰਡ , ਪ੍ਰਿੰਸੀਪਲ ਬਲਵਿੰਦਰ ਸਿੰਘ ਬੱਟੂ ਤੇ ਅਧਿਆਪਕ ਦਲ ਪੰਜਾਬ ਦੇ ਸੂਬਾਈ ਮੀਤ ਪ੍ਰਧਾਨ ਸ਼੍ਰੀ ਰਕੇਸ਼ ਕੁਮਾਰ ਭੇਟਾ ਵਲੋਂ ਸ਼੍ਰੀ ਪ੍ਰਵੀਨ ਕੁਮਾਰ ਨੂੰ ਸੈਂਟਰ ਹੈੱਡਟੀਚਰ ਬਨਣ ਤੇ ਮੁਬਾਰਕਬਾਦ ਦਿੱਤੀ ਤੇ ਜਥੇਬੰਦੀ ਵਲੋਂ ਸਮੂਹ ਮੈਂਬਰਾਂ ਨੇ ਫੁੱਲਾਂ ਦਾ ਗੁਲਦਸਤਾ ਤੇ ਸਿਰੋਪਾੳ ਪਾ ਕੇ ਸਨਮਾਨਿਤ ਕੀਤਾ।ਇਸ ਮੌਕੇ ਪ੍ਰਵੀਨ ਕੁਮਾਰ ਨੇ ਕਿਹਾ ਕਿ ਉਹ ਵਿਭਾਗ ਵਲੋਂ ਉਨ੍ਹਾਂ ਨੂੰ ਜੋ ਜਿਮੇਵਾਰੀ ਦਿੱਤੀ ਗਈ ਹੈ ਉਸ ਨੂੰ ਸੈਂਟਰ ਦੇ ਸਮੂਹ ਅਧਿਆਪਕਾਂ ਨਾਲ ਮਿਲ ਕੇ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਇਸ ਮੌਕੇ ਸ਼੍ਰੀ ਮਨੂੰ ਕੁਮਾਰ ਪ੍ਰਾਸ਼ਰ, ਸਰਪੰਚ ਸ: ਸਤਨਾਮ ਸਿੰਘ, ਚੇਅਰਮੈਨ ਸ਼੍ਰੀ ਰਕੇਸ਼ ਕੁਮਾਰ, ਪੰਚਾਇਤ ਮੈਂਬਰ ਸ: ਸਵਰਨ ਸਿੰਘ ਸ: ਮਨਿੰਦਰ ਸਿੰਘ ਰੂਬਲ, ਸ਼੍ਰੀ ਆਸ਼ੀਸ ਸ਼ਰਮਾ, ਸ: ਹਰਜਿੰਦਰ ਸਿੰਘ ਨਾਂਗਲੂ, ਸ਼੍ਰੀ ਪਰਮੋਦ ਕੁਮਾਰ, ਸ਼੍ਰੀ ਲਲਿਤ ਚੰਦੇਲ, ਮੈਡਮ ਰੁਪਿੰਦਰ, ਮੈਡਮ ਨਿਧੀ ਸ਼ਰਮਾ, ਮੈਡਮ ਪਰਮਿੰਦਰ ਕੌਰ ਹਾਜਰ ਸਨ।

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਧਾਇਕ ਚੀਮਾ ਨੇ 33 ਪਿੰਡਾਂ ਦੇ ਵਿਕਾਸ ਲਈ 1 ਕਰੋੜ ਦੀ ਰਾਸ਼ੀ ਕੀਤੀ ਜਾਰੀ
Next articleNageotte and Morris set to soar at Millrose Games